ਸ਼ਿਮਲਾ (ਵਾਰਤਾ)— ਹਿਮਾਚਲ ਪ੍ਰਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ ਗਲੋਬਲ ਮਹਾਮਾਰੀ ਕੋਵਿਡ-19 ਯਾਨੀ ਕਿ ਕੋਰੋਨਾ ਵਾਇਰਸ ਦੇ 40 ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਉਣ ਨਾਲ ਸੂਬੇ ਵਿਚ ਕੋਰੋਨਾ ਪੀੜਤਾਂ ਦਾ ਅੰਕੜਾ 1,417 ਪਹੁੰਚ ਗਿਆ ਹੈ। ਵਧੀਕ ਮੁੱਖ ਸਕੱਤਰ (ਸਿਹਤ) ਅਤੇ ਕੋਵਿਡ-19 ਦੇ ਨੋਡਲ ਅਧਿਕਾਰੀ ਆਰ. ਡੀ. ਧੀਮਾਨ ਨੇ ਇਸ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਦੱਸਿਆ ਕਿ ਸਭ ਤੋਂ ਵਧੇਰੇ 10 ਮਾਮਲੇ ਸਿਰਮੌਰ ਜ਼ਿਲ੍ਹੇ ਵਿਚ ਆਏ ਹਨ। ਇਹ ਸਾਰੇ ਪੀੜਤ ਜਨਾਨੀ ਦੇ ਸੰਪਰਕ ਵਿਚ ਆਉਣ ਕਾਰਨ ਪਾਜ਼ੇਟਿਵ ਹੋਏ ਹਨ।
ਓਧਰ ਚੰਬਾ ਵਿਚ ਡਾਕਟਰ, ਦਿੱਲੀ ਤੋਂ ਪਰਤੇ 4 ਪੁਲਸ ਮੁਲਾਜ਼ਮ ਸਮੇਤ 7 ਜਵਾਨ, ਸ਼ਿਮਲਾ ਦੇ ਜਿਊਰੀ ਵਿਚ ਆਈ. ਟੀ. ਬੀ. ਪੀ. ਜਵਾਨ ਸਮੇਤ 6, ਕੁੱਲੂ 'ਚ 3 ਸੇਬ ਕਾਰੋਬਾਰੀਆਂ ਸਮੇਤ 5, ਸੋਲਨ 'ਚ 4, ਕਿੰਨੌਰ ਅਤੇ ਕਾਂਗੜਾ ਵਿਚ 3-3 ਮਾਮਲੇ ਸਾਹਮਣੇ ਆਏ ਹਨ। ਸੂਬੇ ਵਿਚ 40 ਨਵੇਂ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ ਤਾਂ 40 ਲੋਕ ਸਿਹਤਯਾਬ ਵੀ ਹੋਏ ਹਨ। ਸਿਹਤਯਾਬ ਹੋਏ 40 ਲੋਕਾਂ 'ਚ 14 ਮਰੀਜ਼ ਕਿੰਨੌਰ ਤੋਂ, 10 ਕਾਂਗੜਾ, 9 ਸੋਨਲ, 4 ਬਿਲਾਸਪੁਰ, 2 ਹਮੀਰਪੁਰ ਅਤੇ 1 ਚੰਬਾ ਤੋਂ ਹਨ। ਸੂਬੇ ਵਿਚ ਹੁਣ ਤੱਕ 9 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਅਤੇ 13 ਲੋਕ ਸੂਬੇ ਦੇ ਬਾਹਰ ਚੱਲੇ ਗਏ ਹਨ।
ਹਰਿਆਣਾ ਦੇ ਪਾਨੀਪਤ 'ਚ ਘਰ 'ਚੋਂ ਲਹੂ-ਲੁਹਾਣ ਮਿਲੀਆਂ ਮਾਂ-ਧੀ ਦੀਆਂ ਲਾਸ਼ਾਂ
NEXT STORY