ਨਵੀਂ ਦਿੱਲੀ- ਦੀਵਾਲੀ ਤੋਂ ਪਹਿਲਾਂ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਕੇਂਦਰੀ ਕਰਮਚਾਰੀਆਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਕੇਂਦਰ ਸਰਕਾਰ ਨੇ ਕਰਮਚਾਰੀਆਂ ਦੇ ਮਹਿੰਗਾਈ ਭੱਤੇ (Dearness Allowances) 'ਚ 3 ਫ਼ੀਸਦੀ ਦਾ ਇਜ਼ਾਫਾ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਇਜ਼ਾਫੇ ਮਗਰੋਂ ਮਹਿੰਗਾਈ ਭੱਤਾ ਵਧ ਕੇ 53 ਫ਼ੀਸਦੀ ਹੋ ਗਿਆ ਹੈ। ਇਸ ਵਾਧੇ ਨਾਲ 1 ਕਰੋੜ ਤੋਂ ਵੱਧ ਕੇਂਦਰੀ ਕਰਮਚਾਰੀਆਂ ਅਤੇ ਪੈਨਸ਼ਨਾਂ ਨੂੰ ਫਾਇਦਾ ਮਿਲਣ ਦੀ ਉਮੀਦ ਹੈ।
ਇਹ ਵੀ ਪੜ੍ਹੋ- ਸਰਕਾਰ ਨੇ ਦੀਵਾਲੀ 'ਤੇ ਕਰਮੀਆਂ ਨੂੰ ਦਿੱਤਾ ਤੋਹਫ਼ਾ, ਹੁਣ 50 ਫ਼ੀਸਦੀ ਹੋਇਆ ਮਹਿੰਗਾਈ ਭੱਤਾ
ਮਹਿੰਗਾਈ ਭੱਤੇ 'ਚ 4 ਫ਼ੀਸਦੀ ਦਾ ਵਾਧਾ
ਦੱਸ ਦੇਈਏ ਕਿ ਕਰਮਚਾਰੀਆਂ ਦੇ ਮਹਿੰਗਾਈ ਭੱਤੇ ਵਿਚ ਵਾਧੇ ਦਾ ਲਾਭ 1 ਜੁਲਾਈ 2024 ਤੋਂ ਮਿਲੇਗਾ। ਇਸ ਤੋਂ ਪਹਿਲਾਂ ਬੀਤੀ 24 ਮਾਰਚ 2024 ਨੂੰ ਕੇਂਦਰੀ ਕਰਮਚਾਰੀਆਂ ਨੂੰ 4 ਫ਼ੀਸਦੀ ਮਹਿੰਗਾਈ ਭੱਤੇ ਦਾ ਤੋਹਫ਼ਾ ਦਿੱਤਾ ਗਿਆ ਸੀ। ਇਸ ਇਜ਼ਾਫੇ ਨਾਲ ਉਨ੍ਹਾਂ ਨੂੰ ਮਿਲਣ ਵਾਲਾ ਮਹਿੰਗਾਈ ਭੱਤਾ 46 ਫ਼ੀਸਦੀ ਤੋਂ ਵਧਾ ਕੇ 50 ਫ਼ੀਸਦੀ ਕਰ ਦਿੱਤਾ ਗਿਆ। ਹੁਣ ਤਾਜ਼ਾ ਇਜ਼ਾਫੇ ਮਗਰੋਂ ਇਹ ਵਧ ਕੇ 53 ਫ਼ੀਸਦੀ ਹੋ ਗਿਆ ਹੈ।
ਇਹ ਵੀ ਪੜ੍ਹੋ- ਹਰਿਆਣਾ 'ਚ ਫਿਰ 'ਨਾਇਬ ਸਰਕਾਰ', ਭਲਕੇ ਚੁੱਕਣਗੇ CM ਅਹੁਦੇ ਦੀ ਸਹੁੰ
3 ਮਹੀਨੇ ਦਾ ਏਰੀਅਰ ਵੀ
ਮੋਦੀ ਸਰਕਾਰ ਵਲੋਂ ਮਹਿੰਗਾਈ ਭੱਤੇ ਵਿਚ ਕੀਤੇ ਗਏ ਇਜ਼ਾਫੇ ਮਗਰੋਂ ਹੁਣ ਕੇਂਦਰੀ ਕਰਮਚਾਰੀਆਂ ਨੂੰ ਤਿੰਨ ਮਹੀਨੇ ਦਾ ਏਰੀਅਰ ਵੀ ਮਿਲੇਗਾ। ਇਸ ਦੇ ਤਹਿਤ ਕਰਮਚਾਰੀਆਂ ਨੂੰ ਮਿਲਣ ਵਾਲੀ ਅਕਤੂਬਰ ਮਹੀਨੇ ਦੀ ਤਨਖ਼ਾਹ ਨਾਲ ਜੁਲਾਈ, ਅਗਸਤ ਅਤੇ ਸਤੰਬਰ ਮਹੀਨੇ ਦਾ ਏਰੀਅਰ ਵੀ ਜੁੜ ਕੇ ਆਵੇਗਾ। ਯਾਨੀ ਕਿ ਹੁਣ ਦੀਵਾਲੀ ਮੌਕੇ ਕਰਮਚਾਰੀਆਂ ਦੇ ਹੱਥ ਵਿਚ ਮੋਟੀ ਰਕਮ ਆਵੇਗੀ।
ਇਹ ਵੀ ਪੜ੍ਹੋ- ਦੋ ਦਿਨ ਮੋਹਲੇਧਾਰ ਮੀਂਹ ਦਾ ਅਲਰਟ; ਸਕੂਲ-ਕਾਲਜ ਬੰਦ, ਟਰੇਨ ਅਤੇ ਹਵਾਈ ਸੇਵਾਵਾਂ ਰਹਿਣਗੀਆਂ ਪ੍ਰਭਾਵਿਤ
ਮਹਿੰਗਾਈ ਭੱਤਾ ਕੈਲਕੁਲੇਸ਼ਨ
ਦੱਸ ਦੇਈਏ ਕਿ ਕੇਂਦਰ ਸਰਕਾਰ ਦੇ ਕਰਮਚਾਰੀਆਂ ਦਾ ਮਹਿੰਗਾਈ ਭੱਤਾ ਉਨ੍ਹਾਂ ਦੇ ਬੇਸਿਕ ਤਨਖਾਹ ਦੇ ਆਧਾਰ 'ਤੇ ਤੈਅ ਕੀਤਾ ਜਾਂਦਾ ਹੈ। ਮੰਨ ਲਓ ਕਿ ਕਿਸੇ ਕਰਮਚਾਰੀ ਦੀ ਤਨਖਾਹ 30 ਹਜ਼ਾਰ ਰੁਪਏ ਹੈ ਤਾਂ ਉਸ ਦਾ ਮਹਿੰਗਾਈ ਭੱਤਾ 3 ਫ਼ੀਸਦੀ ਵਧਾਇਆ ਗਿਆ ਹੈ ਤਾਂ ਉਸ ਦੀ ਤਨਖਾਹ ਵਿਚ 900 ਰੁਪਏ ਦਾ ਇਜ਼ਾਫਾ ਹੋਵੇਗਾ। ਜੇਕਰ ਬੇਸਿਕ ਤਨਖ਼ਾਹ, ਮਹਿੰਗਾਈ ਭੱਤੇ ਅਤੇ ਰਿਹਾਇਸ਼ ਭੱਤਾ ਸਭ ਜੋੜ ਕੇ ਉਸ ਦੀ ਤਨਖਾਹ 55,000 ਰੁਪਏ ਆਉਂਦੀ ਸੀ ਤਾਂ ਹੁਣ 55,900 ਰੁਪਏ ਆਵੇਗੀ।
ਡੂੰਘੀ ਖੱਡ 'ਚ ਡਿੱਗੀ ਕਾਰ, 3 ਲੋਕਾਂ ਦੀ ਮੌ.ਤ
NEXT STORY