ਹਰਿਆਣਾ- ਭਾਵੇਂ ਹੀ ਸਾਡੇ ਦੇਸ਼ ਨੇ ਬਹੁਤ ਤਰੱਕੀ ਕਰ ਲਈ ਹੈ। ਪਰ ਅੱਜ ਵੀ ਅਸੀਂ ਸੌੜੀ ਮਾਨਸਿਕਤਾ ਅਤੇ ਰੁੜੀਵਾਦੀ ਵਿਚਾਰਾਂ ਨੂੰ ਆਪਣੇ ਦਿਮਾਗ 'ਚ ਭਰ ਕੇ ਰੱਖਿਆ ਹੋਇਆ ਹੈ। ਲਾਲਚ ਦੇ ਵੱਸ 'ਚ ਆ ਕੇ ਅਸੀਂ ਕੀ ਤੋਂ ਕੀ ਕਰ ਬੈਠਦੇ ਹਨ। ਬਸ ਕੁਝ ਦਾਜ ਖਾਤਰ ਆਪਣੀਆਂ ਨੂੰਹਾਂ ਨੂੰ ਮਾਰੀ ਜਾ ਰਹੇ ਹਾਂ। ਭਾਵੇਂ ਹੀ ਅੱਜ ਨਾ ਦਾਜ ਲਓ ਤੇ ਨਾ ਦਾਜ ਦਿਓ ਦੇ ਨਾਅਰੇ ਲੱਗ ਰਹੇ ਹਨ ਪਰ ਲੋਕਾਂ ਦੇ ਦਿਮਾਗ 'ਚੋਂ ਇਹ ਘਟੀਆ ਸੋਚ ਜਾਂਦੀ ਹੀ ਨਹੀਂ। ਕੁਝ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ, ਹਰਿਆਣਾ 'ਚ। ਗੀਤਾ ਨਾਂ ਦੀ ਲੜਕੀ ਜੋ ਕਿ ਹਰਿਆਣਾ ਦੇ ਪਿੰਡ ਸ਼ੰਕਰਪੁਰਾ ਜਾਖਲ ਵਿਚ ਵਿਆਹੀ ਹੋਈ ਸੀ। ਜੋ ਕਿ ਪੰਜਾਬ ਦੇ ਜ਼ਿਲੇ ਸੰਗਰੂਰ ਦੀ ਧੀ ਹੈ, ਨੂੰ ਉਸ ਦੇ ਸਹੁਰਾ ਪਰਿਵਾਰ ਵਲੋਂ ਗਲ ਘੁੱਟ ਕੇ ਮਾਰ ਦੇਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ।
ਹੱਦ ਤਾਂ ਉਦੋਂ ਹੋ ਗਈ ਜਦੋਂ ਸਹੁਰੇ ਪਰਿਵਾਰ ਵਾਲਿਆਂ ਨੇ ਉਸ ਨੂੰ ਜ਼ਮੀਨ 'ਚ ਦਫਨਾ ਦਿੱਤਾ। ਇਸ ਸਾਰੇ ਮਾਮਲੇ ਦਾ ਖੁਲਾਸਾ ਉਦੋਂ ਹੋਇਆ ਜਦੋਂ ਗੀਤਾ ਦਾ ਪੇਕਾ ਪਰਿਵਾਰ ਧੀ ਦੇ ਸਹੁਰੇ ਘਰ ਪੁੱਜੇ। ਉਨ੍ਹਾਂ ਨੂੰ ਕਿਸੇ ਨੇ ਸੂਚਨਾ ਦਿੱਤੀ ਸੀ। ਗੀਤਾ ਦੀ ਲਾਸ਼ ਨੂੰ ਉਸ ਦੇ ਪਰਿਵਾਰ ਨੇ ਜ਼ਮੀਨ 'ਚੋਂ ਬਾਹਰ ਕੱਢਿਆ, ਉਸ ਦੇ ਸਰੀਰ 'ਤੇ ਸੱਟਾਂ 'ਤੇ ਨਿਸ਼ਾਨ ਸਨ। ਬਾਅਦ 'ਚ ਪੇਕੇ ਪਰਿਵਾਰ ਨੇ ਆਪਣੀ ਧੀ ਦਾ ਸੰਸਕਾਰ ਕਰ ਦਿੱਤਾ।
ਇਸ ਮਾਮਲੇ ਬਾਰੇ ਲੜਕੀ ਦੇ ਪਿਤਾ ਗੋਬਿੰਦ ਰਾਮ ਤੇ ਮਾਤਾ ਕਸ਼ਮੀਰੋ ਦੇਵੀ ਨੇ ਦੱਸਿਆ ਕਿ ਉਨ੍ਹਾਂ ਆਪਣੀ ਧੀ ਦਾ ਵਿਆਹ ਕਰੀਬ 5 ਸਾਲ ਪਹਿਲਾਂ ਸਤਪਾਲ ਸੁੱਖਾ ਪੁੱਤਰ ਪੰਮਾ ਕੁਮਾਰ ਨਾਲ ਕੀਤਾ ਸੀ ਪਰ ਸਹੁਰੇ ਪਰਿਵਾਰ ਵਾਲੇ ਲਗਾਤਾਰ ਉਸ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਅਤੇ ਕੁੱਟਮਾਰ ਕਰਦੇ ਸਨ।ਕਈ ਵਾਰ ਉਹ ਆਪਣੇ ਪੇਕੇ ਵੀ ਆਈ ਅਤੇ ਸਮਝੌਤੇ ਤਹਿਤ ਸਹੁਰੇ ਪਰਿਵਾਰ ਵਾਲੇ ਉਸ ਨੂੰ ਵਾਪਸ ਵੀ ਲੈ ਜਾਂਦੇ ਸਨ ਪਰ ਦਾਜ ਦੀ ਮੰਗ ਲਗਾਤਾਰ ਵਧਦੀ ਗਈ। ਕੱਲ ਯਾਨੀ ਕਿ 21 ਅਗਸਤ ਨੂੰ ਗੀਤਾ ਦੇ ਸਹੁਰੇ ਪਰਿਵਾਰ ਨੇ ਉਨ੍ਹਾਂ ਨੂੰ ਫੋਨ ਕਰ ਕੇ ਦੱਸਿਆ ਕਿ ਉਨ੍ਹਾਂ ਦੀ ਧੀ ਬਹੁਤ ਬੀਮਾਰ ਹੈ। ਫਿਰ ਥੋੜ੍ਹੀ ਦੇਰ ਬਾਅਦ ਉਨ੍ਹਾਂ ਦਾ ਫੋਨ ਆਇਆ ਕਿ ਗੀਤਾ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਇਸ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ। ਲਾਸ਼ ਦਾ ਪੋਸਟਮਾਰਟਮ ਕਰਨ ਉਪਰੰਤ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਪੁਲਸ ਨੇ ਦੋਸ਼ੀਆਂ 'ਤੇ ਮੁਕੱਦਮਾ ਦਰਜ ਕਰ ਲਿਆ ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਆਪਣੀ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ਆਪਣੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਆਨੰਦ ਮਾਣ ਸਕਦੇ ਹੋ।
ਅਸਾਮ 'ਚ ਆਏ ਹੜ੍ਹ ਨਾਲ 4 ਹੋਰ ਲੋਕਾਂ ਦੀ ਮੌਤ
NEXT STORY