ਨਵੀਂ ਦਿੱਲੀ - ਹਰਿਆਣਾ ਦੇ ਇੱਕ ਸ਼ਖਸ ਨੇ ਬੀਮਾ ਦੀ 2 ਕਰੋੜ ਦੀ ਰਕਮ ਹਾਸਲ ਕਰਨ ਲਈ ਫਰਜ਼ੀਵਾੜਾ ਕੀਤਾ ਪਰ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਦੇ ਅਨੁਸਾਰ ਹਰਿਆਣਾ ਦਾ ਰਹਿਣ ਵਾਲੇ ਇਸ ਸ਼ਖਸ ਨੇ ਕਥਿਤ ਤੌਰ 'ਤੇ 2 ਕਰੋੜ ਰੁਪਏ ਦੇ ਬੀਮੇ ਦੀ ਰਕਮ ਦਾ ਦਾਅਵਾ ਕਰਨ ਲਈ ਆਪਣੀ ਮੌਤ ਹੋ ਜਾਣ ਦਾ ਝੂਠਾ ਖੇਲ ਖੇਡਿਆ ਪਰ ਹਰਿਆਣਾ ਪੁਲਸ ਨੇ ਉਸ ਨੂੰ ਛੱਤੀਸਗੜ੍ਹ 'ਚ ਗ੍ਰਿਫਤਾਰ ਕਰ ਲਿਆ ਹੈ।
ਪੁਲਸ ਦਾ ਕਹਿਣਾ ਹੈ, ਉਸਦੇ ਪਰਿਵਾਰ ਨੇ ਦਾਅਵਾ ਕੀਤਾ ਕਿ ਉਸ ਵਿਅਕਤੀ ਨੂੰ ਅਗਵਾ ਕਰ ਲਿਆ ਗਿਆ ਸੀ ਅਤੇ ਲੁੱਟ ਲਿਆ ਗਿਆ ਸੀ ਪਰ ਪੁਲਸ ਦਾ ਦਾਅਵਾ ਹੈ ਕਿ ਉਸ ਨੇ ਆਪਣੇ ਬੀਮਾ ਦੀ ਰਾਸ਼ੀ ਦਾ ਦਾਅਵਾ ਕਰਨ ਲਈ ਇਹ ਪੂਰਾ ਡਰਾਮਾ ਰਚਿਆ।
ਉਤਰਾਖੰਡ ਦੇ ਚਮੋਲੀ 'ਚ ਖਿੜੇ ਦੁਰਲੱਭ ਬ੍ਰਹਮਾ ਕਮਲ ਦੇ ਫੁੱਲ, ਜਾਣੋ ਇਨ੍ਹਾਂ ਦੀ ਖਾਸੀਅਤ
NEXT STORY