ਨਵੀਂ ਦਿੱਲੀ— ਰੱਖਿਆ ਮੰਤਰਾਲੇ ਨੇ ਆਰਮੀ ਤੇ ਨੇਵੀ ਲਈ ਵੱਡੀ ਖਰੀਦ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ 'ਚ 111 ਹੈਲੀਕਾਪਟਰ ਤੇ ਲਗਭਗ 150 ਆਰਟੀਲਰੀ ਗਨ ਸਿਸਟਮ ਖਰੀਦੇ ਜਾਣਗੇ। ਮਿਲੀ ਜਾਣਕਾਰੀ ਮੁਤਾਬਕ ਹੈਲੀਕਾਪਟਰ ਡੀਲ 'ਤੇ ਲਗਭਗ 21 ਹਜ਼ਾਰ ਕਰੋੜ ਰੁਪਏ ਖਰਚ ਹੋਣਗੇ। ਰੱਖਿਆ ਮੰਤਰਾਲੇ ਵਲੋਂ ਕੁੱਲ 46 ਹਜ਼ਾਰ ਕਰੋੜ ਰੁਪਏ ਦੇ ਖਰੀਦੀ ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ, ਇਸ 'ਚ ਹੈਲੀਕਾਪਟਰ ਡੀਲ ਵੀ ਸ਼ਾਮਲ ਹੈ।
ਫੌਜ ਦੇ ਲਈ ਸਾਜੋ-ਸਾਮਾਨ ਦੀ ਖਰੀਦ ਕਰਨ ਦਾ ਇਹ ਫੈਸਲਾ ਰੱਖਿਆ ਅਧਿਗ੍ਰਹਣ ਪ੍ਰੀਸ਼ਦ (ਡੀ.ਏ.ਸੀ.) ਦੀ ਇਕ ਮੀਟਿੰਗ 'ਚ ਲਿਆ ਗਿਆ ਹੈ। ਡੀ.ਏ.ਸੀ. ਹੀ ਫੌਜ ਨਾਲ ਜੁੜੀ ਖਰੀਦ 'ਤੇ ਫੈਸਲਾ ਕਰਨ ਵਾਲੀ ਸਭ ਤੋਂ ਵੱਡੀ ਬਾਡੀ ਹੈ। ਇਕ ਸੀਨੀਅਰ ਅਧਿਕਾਰੀ ਨੇ ਡੀਲ ਦੇ ਬਾਰੇ 'ਚ ਦੱਸਿਆ ਕਿ ਡੀ.ਏ.ਸੀ. ਨੇ 111 ਹੈਲੀਕਾਪਟਰਸ ਦੀ ਖਰੀਦ ਨੂੰ ਮਨਜ਼ੂਰੀ ਦਿੱਤੀ ਹੈ, ਇਸ 'ਚ 21 ਹਜ਼ਾਰ ਕਰੋੜ ਰੁਪਏ ਦਾ ਖਰਚ ਹੋਵੇਗਾ। ਸਾਂਝੀ ਹਿੱਸੇਦਾਰੀ ਦੇ ਤਹਿਤ ਮਿਨੀਸਟ੍ਰੀ ਆਫ ਡਿਫੈਂਸ ਦਾ ਇਹ ਪਹਿਲਾ ਪ੍ਰਾਜੈਕਟ ਹੈ, ਜਿਸ ਦਾ ਮੁੱਖ ਉਦੇਸ਼ ਮੇਕ ਇਨ ਇੰਡੀਆ ਪ੍ਰੋਗਰਾਮ ਨੂੰ ਉਤਸਾਹਿਤ ਕਰਨਾ ਹੈ।
ਅਧਿਕਾਰੀ ਨੇ ਹੀ ਦੱਸਿਆ ਕਿ ਡੀ.ਏ.ਸੀ. ਨੇ ਕੁਝ ਖਰੀਦੀ ਪ੍ਰਸਤਾਵਾਂ ਨੂੰ ਵੀ ਮਨਜ਼ੂਰੀ ਦਿੱਤੀ ਹੈ, ਜਿਸ 'ਚ ਕਰੀਬ 24,879 ਕਰੋੜ ਰੁਪਏ ਖਰਚ ਹੋਣਗੇ। ਇਸ 'ਚ ਆਰਮੀ ਦੇ ਲਈ 155 ਐੱਮ.ਐੱਮ. ਵਾਲੀਆਂ 150 ਆਰਟੀਲਰੀ ਗਨਜ਼ ਵੀ ਖਰੀਦੀਆਂ ਜਾਣਗੀਆਂ। ਉਨ੍ਹਾਂ ਨੂੰ ਸਵਦੇਸ਼ 'ਚ ਹੀ ਡਿਜ਼ਾਇਨ ਤੇ ਵਿਕਸਿਤ ਕੀਤਾ ਜਾਵੇਗਾ। ਇਨ੍ਹਾਂ ਹਥਿਆਰਾਂ ਨੂੰ ਡਿਫੈਂਸ ਐਂਡ ਡਿਵਲੈੱਪਮੈਂਟ ਆਰਗੇਨਾਈਜ਼ੇਸ਼ਨ ਵਲੋਂ ਡਿਜ਼ਾਇਨ ਤੇ ਵਿਕਸਿਤ ਕੀਤਾ ਜਾਵੇਗਾ। ਇਸ 'ਤੇ ਲਗਭਗ 3,364 ਕਰੋੜ ਰੁਪਏ ਖਰਚ ਹੋਣਗੇ। ਇਸ ਦੇ ਨਾਲ ਹੀ 14 ਵਰਟੀਕਲ ਲਾਂਚ ਹੋਣ ਵਾਲੀਆਂ ਸ਼ਾਰਟ ਰੇਂਜ ਮਿਜ਼ਾਇਲ ਦੀ ਖਰੀਦ ਨੂੰ ਵੀ ਡੀ.ਏ.ਸੀ. ਦੀ ਮਨਜ਼ੂਰੀ ਮਿਲੀ ਹੈ। ਇਨ੍ਹਾਂ 'ਚੋਂ 10 ਸਿਸਟਮ ਵੀ ਸਵਦੇਸ਼ੀ ਹੋਣਗੇ।
ਦੱਸਣਯੋਗ ਹੈ ਕਿ ਇਹ ਖਰੀਦੀ ਕਾਫੀ ਲੰਬੇ ਸਮੇਂ ਤੋਂ ਲਟਕੀ ਹੋਈ ਹੈ। ਪਿਛਲੇ ਸਾਲ ਅਗਸਤ 'ਚ ਨੇਵੀ ਨੇ 111 ਯੂਟਿਲਟੀ ਤੇ 123 ਮਲਟੀ ਰੋਲ ਹੈਲੀਕਾਪਟਰਸ ਦੀ ਖਰੀਦ ਦੇ ਲਈ ਰਿਕਵੈਸਟ ਫਾਰ ਇੰਫਾਰਮੇਸ਼ਨ (ਆਰ.ਐੱਫ.ਆਈ.) ਦਿੱਤਾ ਸੀ। ਉਸ ਤੋਂ ਪਹਿਲਾਂ ਵੀ ਇਸੇ ਖਰੀਦ ਦੇ ਲਈ 2011 ਤੇ 2013 'ਚ ਆਰ.ਐੱਫ.ਆਈ. ਜਾਰੀ ਹੋਇਆ ਸੀ।
ਹੁਣ ਅਟਲ ਬਿਹਾਰੀ ਵਾਜਪਈ ਦੇ ਨਾਂ 'ਤੇ ਹੋਵੇਗਾ ਦਿੱਲੀ ਦਾ ਰਾਮਲੀਲਾ ਮੈਦਾਨ
NEXT STORY