ਨਵੀਂ ਦਿੱਲੀ - ਰਾਸ਼ਟਰੀ ਰਾਜਧਾਨੀ ਦਿੱਲੀ ਦੇ ਟਿਕਰੀ ਕਲਾ ਇਲਾਕੇ ਵਿੱਚ ਐਤਵਾਰ ਦੀ ਰਾਤ ਭਿਆਨਕ ਅੱਗ ਲੱਗ ਗਈ। ਪੀ.ਵੀ.ਸੀ. ਬਾਜ਼ਾਰ ਦੇ ਅੰਦਰ ਪੀ.ਵੀ.ਸੀ. ਗੁਦਾਮ ਵਿੱਚ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ 10 ਗੱਡੀਆਂ ਮੌਕੇ 'ਤੇ ਪਹੁੰਚੀਆਂ ਪਰ ਅੱਗ ਦੀਆਂ ਲਪਟਾਂ ਹੋਰ ਵੀ ਭਿਆਨਕ ਹੁੰਦੀਆਂ ਗਈਆਂ। ਫਾਇਰ ਬ੍ਰਿਗੇਡ ਦੀਆਂ 40 ਗੱਡੀਆਂ ਮੌਕੇ 'ਤੇ ਹਨ। ਪੀ.ਵੀ.ਸੀ. ਗੁਦਾਮ ਵਿੱਚ ਲੱਗੀ ਭਿਆਨਕ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਇਸ ਸੂਬੇ ਦੀ ਸਰਕਾਰ ਦਾ ਐਲਾਨ, ਸੱਪ ਦੇ ਡੰਗਣ ਨਾਲ ਮੌਤ 'ਤੇ ਮਿਲੇਗਾ 4 ਲੱਖ ਦਾ ਮੁਆਵਜ਼ਾ
ਜਾਣਕਾਰੀ ਮੁਤਾਬਕ ਐਤਵਾਰ ਦੀ ਰਾਤ ਕਰੀਬ 8.35 ਵਜੇ ਦਿੱਲੀ ਫਾਇਰ ਸਰਵਿਸ ਨੂੰ ਇੱਕ ਫੋਨ ਆਇਆ। ਫੋਨ ਕਾਲ ਕਰਣ ਵਾਲੇ ਨੇ ਫਾਇਰ ਸਰਵਿਸ ਨੂੰ ਇਹ ਸੂਚਨਾ ਦਿੱਤੀ ਕਿ ਦਿੱਲੀ ਅਤੇ ਹਰਿਆਣਾ ਦੇ ਬਾਰਡਰ 'ਤੇ ਸਥਿਤ ਟਿਕਰੀ ਕਲਾ ਦੇ ਪੀ.ਵੀ.ਸੀ. ਬਾਜ਼ਾਰ ਵਿੱਚ ਅੱਗ ਲੱਗ ਗਈ ਹੈ। ਅੱਗ ਮੁੱਖ ਰੂਪ ਨਾਲ ਓਪਨ ਏਰੀਆ ਟਾਈਪ ਦੇ ਗੋਡਾਉਨ ਵਿੱਚ ਲੱਗੀ ਅਤੇ ਆਸਪਾਸ ਵੀ ਵੱਡੇ ਪੱਧਰ 'ਤੇ ਫੈਲ ਰਹੀ ਹੈ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਨੇ ਤੱਤਕਾਲ 10 ਗੱਡੀਆਂ ਮੌਕੇ 'ਤੇ ਭੇਜ ਦਿੱਤੀਆਂ। ਫਾਇਰ ਬ੍ਰਿਗੇਡ ਤੋਂ ਮਿਲੀ ਜਾਣਕਾਰੀ ਮੁਤਾਬਕ 26 ਗੱਡੀਆਂ ਹੋਰ ਮੌਕੇ 'ਤੇ ਭੇਜੀਆਂ ਗਈਆਂ। 36 ਗੱਡੀਆਂ ਵੀ ਅੱਗ ਨੂੰ ਕਾਬੂ ਨਹੀਂ ਕਰ ਸਕੀਆਂ ਤਾਂ ਚਾਰ ਹੋਰ ਗੱਡੀਆਂ ਮੌਕੇ 'ਤੇ ਭੇਜੀਆਂ ਗਈਆਂ ਹਨ। ਫਾਇਰ ਬ੍ਰਿਗੇਡ ਦੇ ਕਰੀਬ 200 ਕਰਮਚਾਰੀ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਅੱਗ ਲੱਗਣ ਦੀ ਇਸ ਘਟਨਾ 'ਚ ਵੱਡੇ ਨੁਕਸਾਨ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਪਰ ਕਿਸੇ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
'ਅੱਜ ਧਰਤੀ ਨਾਲ ਟਕਰਾਅ ਸਕਦਾ ਹੈ ਸੋਲਰ ਤੂਫਾਨ'
NEXT STORY