ਨਵੀਂ ਦਿੱਲੀ- ਦਿੱਲੀ ਦੇ ਜੰਤਰ-ਮੰਤਰ 'ਤੇ ਪਹਿਲਵਾਨਾਂ ਦਾ ਧਰਨਾ ਜਾਰੀ ਹੈ। ਭਾਰਤੀ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਬ੍ਰਜਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਪਹਿਲਵਾਨ ਧਰਨੇ 'ਤੇ ਬੈਠੇ ਹਨ। ਬ੍ਰਜਭੂਸ਼ਣ ਖ਼ਿਲਾਫ਼ ਧਰਨੇ ਨੂੰ ਲੈ ਕੇ ਅੱਜ ਪਹਿਲਵਾਨਾਂ ਦਾ 7ਵਾਂ ਦਿਨ ਹੈ। ਇਸ ਦੌਰਾਨ ਕਈ ਵਿਰੋਧੀ ਪਾਰਟੀਆਂ ਵਲੋਂ ਵੀ ਪਹਿਲਵਾਨਾਂ ਨੂੰ ਸਮਰਥਨ ਮਿਲ ਰਿਹਾ ਹੈ। ਇਸ ਦਰਮਿਆਨ ਪਹਿਲਵਾਨਾਂ ਨੂੰ ਸਮਰਥਨ ਦੇਣ ਲਈ ਜੰਤਰ-ਮੰਤਰ 'ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਹੁੰਚੇ ਹਨ। ਇਸ ਤੋਂ ਪਹਿਲਾਂ ਦਿੱਲੀ ਸਰਕਾਰ ਦੇ ਦੋ ਮੰਤਰੀ ਆਤਿਸ਼ੀ ਅਤੇ ਸੌਰਭ ਭਾਰਦਵਾਜ ਪਹਿਲਾਂ ਹੀ ਪਹਿਲਵਾਨਾਂ ਨਾਲ ਮੁਲਾਕਾਤ ਕਰ ਚੁੱਕੇ ਹਨ।

ਇਹ ਵੀ ਪੜ੍ਹੋ- ਪਹਿਲਵਾਨਾਂ ਦੇ ਸਮਰਥਨ 'ਚ ਜੰਤਰ-ਮੰਤਰ ਪਹੁੰਚੀ ਪ੍ਰਿਯੰਕਾ, ਕਿਹਾ- ਇਨ੍ਹਾਂ ਦਾ ਸ਼ੋਸ਼ਣ ਹਰ ਇਕ ਔਰਤ ਦਾ ਅਪਮਾਨ
ਇਸ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਇਕ FIR ਲਈ ਪਹਿਲਵਾਨਾਂ ਨੂੰ ਸੁਪਰੀਮ ਕੋਰਟ ਜਾਣਾ ਪੈ ਗਿਆ। ਜੋ-ਜੋ ਲੋਕ ਭਾਰਤ ਨੂੰ ਪਿਆਰ ਕਰਦੇ ਹਨ, ਮੈਂ ਅਪੀਲ ਕਰਦਾ ਹਾਂ ਕਿ ਛੁੱਟੀ ਲੈ ਕੇ ਇੱਥੇ ਆਓ, ਇਨ੍ਹਾਂ ਨਾਲ ਖੜ੍ਹੇ ਹੋਵੋ। ਇਨ੍ਹਾਂ ਬੱਚਿਆਂ ਨੇ ਦੇਸ਼ ਦਾ ਨਾਂ ਇਸ ਲਈ ਥੋੜ੍ਹੇ ਹੀ ਰੌਸ਼ਨ ਕੀਤਾ ਸੀ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਦੀ ਪਰੇਸ਼ਾਨੀ ਝੱਲਣੀ ਪੈ ਜਾਵੇ। ਉਨ੍ਹਾਂ ਨੇ ਕਿਹਾ ਕਿ ਗਲਤ ਕੰਮ ਕਰਨ ਵਾਲਿਆਂ ਨੂੰ ਫਾਂਸੀ ਹੋਣੀ ਚਾਹੀਦੀ ਹੈ। ਕੇਜਰੀਵਾਲ ਨੇ ਅੱਗੇ ਕਿਹਾ ਕਿ ਮੈਂ ਇਨ੍ਹਾਂ ਪਹਿਲਵਾਨਾਂ ਨੂੰ ਸਲਾਮ ਕਰਦਾ ਹਾਂ। ਮੈਂ ਇਹ ਕਹਿਣਾ ਚਾਹੁੰਦਾ ਹੈ ਕਿ ਇਕ ਭਾਰਤੀ ਜੋ ਦੇਸ਼ ਨਾਲ ਪਿਆਰ ਕਰਦਾ ਹੈ, ਉਹ ਤੁਹਾਡੇ ਨਾਲ ਖੜ੍ਹਾ ਹੈ। ਜੋ ਵੀ ਚਾਹੁੰਦਾ ਹੈ ਕਿ ਸਾਡਾ ਦੇਸ਼ ਓਲੰਪਿਕ ਵਿਚ ਅੱਗੇ ਵਧੇ, ਉਹ ਤੁਹਾਡੇ ਨਾਲ ਖੜ੍ਹੇ ਹਨ, ਤੁਸੀਂ ਇਕੱਲੇ ਨਹੀਂ ਹੋ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਪਹਿਲਵਾਨਾਂ ਦੇ ਸੰਘਰਸ਼ ਦਾ ਅਸਰ, WFI ਮੁਖੀ ਖ਼ਿਲਾਫ਼ POCSO ਸਣੇ 2 ਮਾਮਲੇ ਦਰਜ

ਜ਼ਿਕਰਯੋਗ ਹੈ ਕਿ ਮਹਿਲਾ ਪਹਿਲਵਾਨਾਂ ਵਲੋਂ ਬ੍ਰਜਭੂਸ਼ਣ ਖ਼ਿਲਾਫ਼ ਯੌਨ ਸ਼ੋਸ਼ਣ ਦੇ ਦੋਸ਼ਾਂ ਦੇ ਸਬੰਧ ਵਿਚ ਦਿੱਲੀ ਪੁਲਸ ਨੇ ਸ਼ੁੱਕਰਵਾਰ ਨੂੰ 2 FIR ਦਰਜ ਕੀਤੀਆਂ ਹਨ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਦੱਸਿਆ ਸੀ ਕਿ ਮਹਿਲਾ ਪਹਿਲਵਾਨਾਂ ਦੀ ਸ਼ਿਕਾਇਤ 'ਤੇ ਕਨਾਟ ਪਲੇਸ ਥਾਣੇ ਵਿਚ 2 FIR ਦਰਜ ਕੀਤੀਆਂ ਗਈਆਂ ਹਨ। ਅਧਿਕਾਰੀ ਮੁਤਾਬਕ ਪਹਿਲੀ FIR ਇਕ ਨਾਬਾਲਗ ਵਲੋਂ ਲਾਏ ਗਏ ਦੋਸ਼ਾਂ ਨਾਲ ਸਬੰਧਤ ਹੈ, ਜਿਸ ਤਹਿਤ ਯੌਨ ਸ਼ੋਸ਼ਣ ਤੋਂ ਬਾਲ ਸੁਰੱਖਿਆ (ਪੋਕਸੋ) ਐਕਟ ਅਤੇ ਆਈ. ਪੀ. ਸੀ. ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਬ੍ਰਜਭੂਸ਼ਣ ਸਿੰਘ 'ਤੇ ਯੌਨ ਸ਼ੋਸ਼ਣ ਅਤੇ ਡਰਾਉਣ-ਧਮਕਾਉਣ ਦਾ ਦੋਸ਼ ਲਾਉਣ ਵਾਲੇ ਪਹਿਲਵਾਨਾਂ ਨੇ 23 ਅਪ੍ਰੈਲ ਤੋਂ ਇਕ ਵਾਰ ਫਿਰ ਆਪਣਾ ਅੰਦੋਲਨ ਸ਼ੁਰੂ ਕੀਤਾ। ਜਿਸ ਤੋਂ ਬਾਅਦ ਉਨ੍ਹਾਂ ਖ਼ਿਲਾਫ਼ FIR ਦਰਜ ਕਰਨ ਦੀ ਮੰਗ ਕਰ ਰਹੇ ਸਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਜਨਵਰੀ 'ਚ ਵੀ ਧਰਨਾ ਦਿੱਤਾ ਸੀ।

ਮਾਫ਼ੀਆ ਤੇ ਸਾਬਕਾ ਵਿਧਾਇਕ ਮੁਖਤਾਰ ਅੰਸਾਰੀ ਨੂੰ 14 ਸਾਲ ਪੁਰਾਣੇ ਮਾਮਲੇ 'ਚ 10 ਸਾਲ ਦੀ ਜੇਲ੍ਹ
NEXT STORY