ਨਵੀਂ ਦਿੱਲੀ : ਕੋਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਦੇਖਦੇ ਜਿਥੇ ਦਿੱਲੀ ਸਿੱਖ ਗੁਰਦੁਆਰਾ ਮੈਨਜਮੇਂਟ ਕਮੇਟੀ ਮਾਨਵਤਾ ਦੀ ਸੇਵਾ ਲਈ ਲੰਗਰ ਪਹੁੰਚਾਉਣ ਦਾ ਕੰਮ, ਉਨ੍ਹਾਂ ਨੂੰ ਸੰਭਾਲਣ ਦਾ ਕੰਮ ਤੇ ਡਾਕਟਰਾਂ ਦੀ ਸਹਾਇਤਾ ਕਰਨ ਦਾ ਕੰਮ ਕਰ ਰਹੀ ਹੈ। ਉਥੇ ਹੀ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਦਿੱਲੀ ਕਮੇਟੀ ਨੇ ਤਹਿ ਕੀਤਾ ਹੈ ਕਿ ਦਿੱਲੀ 'ਚ ਜੋ ਸਾਡੇ 50 ਬੈਡ ਵਾਲਾ ਫੰਕਸ਼ਨ ਹਸਪਤਾਲ ਹੈ ਅਤੇ ਉਸ ਦੇ ਨਾਲ ਜੋ ਸਾਡੀ 500 ਬੈਡ ਦੇ ਹਸਪਤਾਲ ਦੀ ਬਿਲਡਿੰਗ ਤਿਆਰ ਖੜ੍ਹੀ ਹੈ। ਉਹ ਦੋਵੇਂ ਅਸੀਂ ਦਿੱਲੀ ਸਰਕਾਰ ਨੂੰ ਆਫਰ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਕੋਵਿਡ-19 ਲਈ ਸਾਡਾ 50 ਬੈਡ ਵਾਲਾ ਹਸਪਤਾਲ ਤ 500 ਬੈਡ ਦੇ ਹਸਪਤਾਲ ਦੀ ਬਿਲਡਿੰਗ ਨੂੰ ਜਦੋਂ ਤਕ ਇਸਤੇਮਾਲ ਕਰਨਾ ਚਾਹੇ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ 500 ਬੈਡ ਵਾਲੇ ਹਸਪਤਾਲ ਦੀ ਬਿਲਡਿੰਗ ਨੂੰ ਕੰਪਲੀਟ ਹਸਪਤਾਲ ਬਣਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਜੋ ਹਸਪਤਾਲ ਹੋਟਲ ਤੇ ਬੈਂਕਾਂ ਅੰਦਰ ਬਣਾਏ ਜਾ ਰਹੇ ਹਨ, ਉਨ੍ਹਾਂ ਦਾ ਬਾਅਦ 'ਚ ਕੋਈ ਫਾਇਦਾ ਨਹੀਂ ਹੋਵੇਗਾ ਅਤੇ ਉਹ ਹਸਪਤਾਲ ਬਾਅਦ 'ਚ ਕਿਸੇ ਕੰਮ ਨਹੀਂ ਆਉਣਗੇ। ਇਸ ਲਈ ਸਰਕਾਰ ਜੋ ਪੈਸਾ ਹੋਟਲਾਂ ਦੇ ਅੰਦਰ ਜਾਂ ਬੈਂਕਾਂ ਅੰਦਰ ਹਸਪਤਾਲ ਬਣਾਉਣ ਲਈ ਖਰਚ ਰਹੀ ਹੈ, ਉਹ ਬਾਅਦ 'ਚ ਹਸਪਤਾਲ ਦੇ ਕੰਮ ਨਹੀਂ ਆਵੇਗਾ। ਉਨ੍ਹਾਂ ਕਿਹਾ ਕਿ ਉਥੇ ਹੀ ਦੂਜੇ ਪਾਸੇ ਦਿੱਲੀ ਕਮੇਟੀ ਦੇ ਹਸਪਤਾਲਾਂ ਨੂੰ ਇਸਤੇਮਾਲ ਕਰਨ ਨਾਲ ਉਨ੍ਹਾਂ ਦਾ ਬਾਅਦ 'ਚ ਵੀ ਲੋਕਾਂ ਨੂੰ ਫਾਇਦਾ ਹੋਵੇਗਾ। ਇਸ ਲਈ ਦਿੱਲੀ ਕਮੇਟੀ ਨੇ 50 ਬੈਡ ਦਾ ਹਸਪਤਾਲ ਤੇ 500 ਬੈਡ ਦਾ ਜੋ ਸਟਰਕਚਰ ਖੜ੍ਹਾ ਹੈ, ਉਹ ਦਿੱਲੀ ਸਰਕਾਰ ਨੂੰ ਦੇਣ ਦੀ ਆਫਰ ਦਿੱਤੀ ਹੈ।
ਵਿਗਿਆਨੀਆਂ ਨੂੰ ਮਿਲੀ ਕਾਮਯਾਬੀ, ਸਾਰਸ ਨਾਲ 93 ਫੀਸਦੀ ਤਕ ਮਿਲਦਾ ਹੈ ਕੋਰੋਨਾ
NEXT STORY