ਨਵੀਂ ਦਿੱਲੀ— 21ਵੀਂ ਸਦੀ 'ਚ ਲੜਕੀਆਂ ਨੂੰ ਬਰਾਬਰੀ ਨਾਲ ਜਿਊਣ ਦਾ ਹੱਕ ਅਤੇ ਸਮਾਜ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਚੱਲਣ ਦੀ ਗੱਲ ਕੀਤੀ ਜਾਂਦੀ ਹੈ ਪਰ ਇਹ ਹੀ ਮੋਢਾ ਮਿਲਾਉਣਾ ਕਦੇ-ਕਦੇ ਇੰਨਾ ਭਾਰੀ ਪੈ ਜਾਂਦਾ ਹੈ ਕਿ ਜਿਸ ਦੀ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ। ਅਜਿਹਾ ਹੀ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਦਿੱਲੀ 'ਚ ਦੇਖਣ ਨੂੰ ਮਿਲਿਆ, ਜਿੱਥੇ ਨਸ਼ੇ 'ਚ ਟੱਲੀ ਲੜਕੀ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਜਾਣਕਾਰੀ ਮੁਤਾਬਕ ਪਹਿਲਾਂ ਇਕ ਤੇਜ਼ ਰਫਤਾਰ ਮਰਸੀਡੀਜ਼ ਕਾਰ ਨੇ ਬਾਈਕ ਸਵਾਰ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਕਾਰ ਡਰਾਈਵਰ ਅਤੇ ਉਸ 'ਚ ਬੈਠੀ ਲੜਕੀ ਨੇ ਖੂਬ ਹੰਗਾਮਾ ਕੀਤਾ। ਮੌਕੇ 'ਤੇ ਮੌਜੂਦ ਲੋਕਾਂ ਨੇ ਇਸ ਦੀ ਇਕ ਵੀਡੀਓ ਵੀ ਬਣਾਈ। ਇਨ੍ਹਾਂ ਦੋਹਾਂ ਨੇ ਸਗੋਂ ਬਾਈਕ ਸਵਾਰਾਂ ਦੀ ਕੁੱਟਮਾਰ ਹੀ ਨਹੀਂ ਕੀਤੀ ਸਗੋਂ ਪੁਲਸ ਕਰਮਚਾਰੀਆਂ ਨਾਲ ਵੀ ਧੱਕਾਮੁੱਕੀ ਕੀਤੀ।
ਲੜਕੀ ਨੇ ਪੁਲਸ ਅਤੇ ਡਾਕਟਰਾਂ ਨਾਲ ਵੀ ਬਦਸਲੂਕੀ ਕੀਤੀ। ਇਹ ਡਰਾਮਾ ਤਿੰਨ ਘੰਟੇ ਤੱਕ ਚੱਲਦਾ ਰਿਹਾ। ਬਾਈਕ ਸਵਾਰਾਂ ਦਾ ਦੋਸ਼ ਹੈ ਕਿ ਇਹ ਕਾਰ ਤੇਜ਼ ਗਤੀ 'ਚ ਚਲਾ ਰਹੇ ਸਨ, ਜਿਸ ਕਾਰਨ ਸਾਡੀ ਬਾਈਕ 'ਚ ਇਨ੍ਹਾਂ ਨੇ ਟੱਕਰ ਮਾਰ ਦਿੱਤੀ। ਬਾਈਕ ਸਵਾਰਾਂ ਨੇ ਕਿਹਾ ਕਿ ਲੜਕੀ ਵਾਰ-ਵਾਰ ਪਿਤਾ ਦਾ ਦਬਾਅ ਬਣਾ ਕੇ ਧਮਕੀ ਦੇ ਰਹੀ ਸੀ। ਉਸ ਨੇ ਪਿਤਾ ਦੇ ਸੀ. ਬੀ. ਆਈ 'ਚ ਹੋਣ ਦੀ ਗੱਲ ਵੀ ਕੀਤੀ। ਹੰਗਾਮੇ ਦੀ ਵੀਡੀਓ 'ਚ ਲੜਕੀ ਨੂੰ ਵਾਰ-ਵਾਰ ਬਾਈਕ ਸਵਾਰ ਲੜਕਿਆਂ ਦਾ ਨਾਂ ਪੁੱਛਦੇ ਸੁਣਿਆ ਜਾ ਸਕਦਾ ਹੈ। ਲੜਕੀ ਉਨ੍ਹਾਂ ਨੂੰ ਕਹਿੰਦੀ ਹੈ ਕਿ ਇਕ ਵਾਰ ਆਪਣੇ ਪਿਤਾ ਨੂੰ ਫੋਨ ਕਰਾਂਗੀ ਤਾਂ ਉਹ ਪਰੇਸ਼ਾਨੀ 'ਚ ਆ ਜਾਣਗੇ। ਫਿਲਹਾਲ ਪੁਲਸ ਨੇ ਹਾਦਸੇ 'ਚ ਜ਼ਖਮੀ ਹੋਏ ਸ਼ਖਸ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਅਤੇ ਲੜਕੇ ਤੇ ਲੜਕੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਸਿਆਚਿਨ ਦੇ ਜਾਂਬਾਜ਼ ਜਵਾਨ ਦੀ ਸਲਾਮਤੀ ਲਈ ਔਰਤ ਨੇ ਰੱਖੀ ਵੱਡੀ ਪੇਸ਼ਕਸ਼
NEXT STORY