ਨਵੀਂ ਦਿੱਲੀ- ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (DMRC) ਨੇ ਮੈਟਰੋ ਦੇ ਚੌਥੇ ਪੜਾਅ (ਫੇਜ਼ 4) ਦੇ ਤਹਿਤ ਤੁਗਲਕਾਬਾਦ ਤੋਂ ਦਿੱਲੀ ਐਰੋਸਿਟੀ ਕੋਰੀਡੋਰ ਦੇ ਰੰਗ ਵਿਚ ਇਕ ਮਹੱਤਵਪੂਰਨ ਤਬਦੀਲੀ ਦਾ ਐਲਾਨ ਕੀਤਾ ਹੈ। ਇਸ ਨੂੰ ਪਹਿਲਾਂ ਸਿਲਵਰ ਲਾਈਨ ਵਜੋਂ ਜਾਣਿਆ ਜਾਂਦਾ ਸੀ ਪਰ ਹੁਣ ਇਸ ਨੂੰ ਗੋਲਡਨ ਲਾਈਨ ਵਜੋਂ ਜਾਣਿਆ ਜਾਵੇਗਾ।
ਕੀ ਹੈ ਰੰਗ ਬਦਲਣ ਦਾ ਕਾਰਨ
ਦਿੱਲੀ ਮੈਟਰੋ ਨੇ ਵਿਜ਼ੀਬਿਲਟੀ ਵਧਾਉਣ ਲਈ ਰੰਗ ਨੂੰ ਚਾਂਦੀ ਤੋਂ ਸੁਨਹਿਰੀ ਕਰਨ ਦਾ ਫੈਸਲਾ ਕੀਤਾ ਹੈ। ਮੈਟਰੋ ਡੱਬਿਆਂ 'ਤੇ ਚਾਂਦੀ ਦਾ ਰੰਗ ਸਪੱਸ਼ਟ ਤੌਰ 'ਤੇ ਦਿਖਾਈ ਨਹੀਂ ਦੇ ਰਿਹਾ ਸੀ ਕਿਉਂਕਿ ਉਨ੍ਹਾਂ ਦੇ ਸਟੇਨਲੈੱਸ ਸਟੀਲ ਦੇ ਰੰਗ ਵੀ ਲਗਭਗ ਚਾਂਦੀ ਦੇ ਰੰਗ ਵਰਗਾ ਹੀ ਹੁੰਦਾ ਹੈ। ਚਾਂਦੀ ਦੇ ਰੰਗ ਦੇ ਮੁਕਾਬਲੇ ਗੋਲਡਨ ਕਲਰ ਜ਼ਿਆਦਾ ਨਜ਼ਰ ਆਵੇਗਾ।
ਗੋਲਡਨ ਲਾਈਨ: ਦੂਰੀ ਅਤੇ ਸਟੇਸ਼ਨ
ਲਗਭਗ 23.62 ਕਿਲੋਮੀਟਰ ਲੰਬੀ ਗੋਲਡਨ ਲਾਈਨ ਕੋਰੀਡੋਰ 'ਚ ਕੁੱਲ 15 ਸਟੇਸ਼ਨ ਹੋਣਗੇ। ਇਸ ਲਾਈਨ ਦੇ ਨਿਰਮਾਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਇਸ ਦੇ 2025 ਤੱਕ ਮੁਕੰਮਲ ਹੋਣ ਦੀ ਉਮੀਦ ਹੈ। ਇਸ ਕੋਰੀਡੋਰ ਦੇ ਬਣਨ ਨਾਲ ਇਸ ਪੂਰੇ ਇਲਾਕੇ 'ਚ ਆਵਾਜਾਈ ਹੋਰ ਸੌਖਾਲੀ ਹੋ ਜਾਵੇਗੀ।
ਫੇਜ਼-4 ਦੇ ਹੋਰ ਕੋਰੀਡੋਰ
ਮੌਜੂਦਾ ਸਮੇਂ ਵਿਚ ਗੋਲਡਨ ਲਾਈਨ ਤੋਂ ਇਲਾਵਾ ਮੈਟਰੋ ਦੇ ਚੌਥੇ ਪੜਾਅ ਵਿਚ ਦੋ ਹੋਰ ਕੋਰੀਡੋਰ ਵੀ ਨਿਰਮਾਣ ਅਧੀਨ ਹਨ। ਇਨ੍ਹਾਂ ਵਿਚ ਜਨਕਪੁਰੀ ਪੱਛਮੀ ਤੋਂ ਆਰ. ਕੇ. ਆਸ਼ਰਮ ਤੱਕ ਮੈਜੈਂਟਾ ਲਾਈਨ ਦਾ ਵਿਸਥਾਰ ਅਤੇ ਮਜਲਿਸ ਪਾਰਕ ਤੋਂ ਮੌਜਪੁਰ ਤੱਕ ਪਿੰਕ ਲਾਈਨ ਦਾ ਵਿਸਥਾਰ ਸ਼ਾਮਲ ਹੈ।
ਭਾਰਤ ਦੀ ਇਸ ਨਦੀ ਦਾ ਪਾਣੀ ਨਹੀਂ ਜਾਵੇਗਾ ਪਾਕਿਸਤਾਨ, ਪੰਜਾਬ ਤੇ ਜੰਮੂ ਦੇ ਕਿਸਾਨਾਂ ਨੂੰ ਮਿਲੇਗਾ ਲਾਭ
NEXT STORY