ਨਵੀਂ ਦਿੱਲੀ (ਏਜੰਸੀ) - ਕੋਰੋਨਾ ਸੰਕਟ ਦੇ ਦੌਰ ਵਿਚ ਦੂਜੇ ਦੇਸ਼ਾਂ ਵਿਚ ਫਸੇ ਆਪਣੇ ਨਾਗਰਿਕਾਂ ਨੂੰ ਕੱਢਣ ਲਈ ਭਾਰਤ ਸਰਕਾਰ ਨੇ 'ਵੰਦੇ ਮਾਤਰਮ ਮਿਸ਼ਨ' ਦੀ ਸ਼ੁਰੂਆਤ ਕੀਤੀ ਹੈ, ਜਿਸ ਨੂੰ ਵੀਰਵਾਰ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਵਿਚਾਲੇ ਵਿਦੇਸ਼ ਤੋਂ ਆਉਣ ਵਾਲੇ ਭਾਰਤੀਆਂ ਨੂੰ ਲੈ ਕੇ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਇਕ ਗਾਈਡਲਾਈਨ ਜਾਰੀ ਕੀਤੀ ਹੈ।
ਗਾਈਡਲਾਈਨ ਮੁਤਾਬਕ, ਦੂਜੇ ਦੇਸ਼ਾਂ ਤੋਂ ਆਉਣ ਵਾਲੇ ਨਾਗਰਿਕਾਂ ਨਾਲ ਜੁੜੀ ਜਾਣਕਾਰੀ ਵਿਦੇਸ਼ ਮੰਤਰਾਲੇ ਵੱਲੋਂ ਨਿਯੁਕਤ ਅਧਿਕਾਰੀ ਇਕ ਦਿਨ ਪਹਿਲਾਂ ਹੀ ਦਿੱਲੀ ਸਰਕਾਰ ਵੱਲੋਂ ਨਿਯੁਕਤ ਕੀਤੇ ਗਏ ਨੋਡਲ ਅਧਿਕਾਰੀ ਨਾਲ ਸਾਂਝੀ ਕਰਨਗੇ। ਇਸ ਤੋਂ ਇਲਾਵਾ ਦਿੱਲੀ ਸਰਕਾਰ ਦੇ ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ ਦੀ ਵਿਸ਼ੇਸ਼ ਸਕੱਤਰ ਸ਼ਿਲਪਾ ਸ਼ਿੰਦੇ ਇਸ ਪੂਰੇ ਘਟਨਾਕ੍ਰਮ ਦੌਰਾਨ ਕੇਂਦਰ ਦੇ ਅਧਿਕਾਰੀਆਂ, ਡੀ. ਐਮ. ਅਤੇ ਡੀ. ਜੀ. ਐਚ. ਐਸ. ਦਫਤਰ ਦੇ ਸੰਪਰਕ ਵਿਚ ਰਹੇਗੀ। ਦਿੱਲੀ ਏਅਰਪੋਰਟ 'ਤੇ ਰਾਸ਼ਟਰੀ ਰਾਜਧਾਨੀ ਦੇ ਸਾਰੇ 3 ਨਗਰ ਨਿਗਮ ਅਤੇ ਐਨ. ਡੀ. ਐਮ. ਸੀ. ਦੀਆਂ 4-4 ਮੈਡੀਕਲ ਟੀਮਾਂ ਅਤੇ ਆਰ. ਟੀ. ਆਰ. ਐਮ. ਹਸਪਤਾਲ ਦੀ ਇਕ ਟੀਮ ਮੌਜੂਦ ਰਹੇਗੀ। ਆਉਣ ਵਾਲੇ ਸਾਰੇ ਯਾਤਰੀਆਂ ਨੂੰ ਪੇਡ-ਕੁਆਰੰਟੀਨ ਸੁਵਿਧਾ ਦਿੱਤੀ ਜਾਵੇਗੀ।
24 ਘੰਟਿਆਂ 'ਚ ਆਏ ਕੋਰੋਨਾ ਦੇ 3,561 ਨਵੇਂ ਕੇਸ, 89 ਲੋਕਾਂ ਦੀ ਮੌਤ
NEXT STORY