ਨਵੀਂ ਦਿੱਲੀ- ਉਹ ਦਿਨ ਲੱਦ ਗਏ ਜਦੋਂ ਮੁੰਬਈ ਦੇਸ਼ ਦੇ ਮਾਫੀਆ ਗੈਂਗਸਟਰਾਂ ਦੀ ਰਾਜਧਾਨੀ ਹੋਇਆ ਕਰਦੀ ਸੀ। ਵਪਾਰਕ ਰਾਜਧਾਨੀ ਨੇ ਦਾਊਦ ਇਬਰਾਹਿਮ, ਛੋਟਾ ਰਾਜਨ ਅਤੇ ਸ਼ਹਿਰ ’ਤੇ ਰਾਜ ਕਰਨ ਵਾਲ ਕਈ ਹੋਰ ਗੈਂਗਸਟਰਾਂ ’ਤੇ ਗ੍ਰਹਿਣ ਲਗਦਾ ਵੇਖਿਆ ਜਦੋਂ ਪੁਲਸ ਅਤੇ ਸਿਆਸਤਦਾਨਾਂ ਨੇ ਇਨ੍ਹਾਂ ਨੂੰ ਬੇਧਿਆਨ ਕੀਤਾ ਸੀ। ਹੁਣ ਕੁਝ ਸਮੇਂ ਤੋਂ ਨੋਇਡਾ , ਐੱਨ. ਸੀ. ਆਰ. ਤੇ ਹੋਰ ਇਲਾਕੇ ਮਾਫੀਆ ਦੇ ਗੜ੍ਹ ਬਣ ਗਏ ਹਨ।
2007 ਵਿੱਚ ਮਾਇਆਵਤੀ ਦੇ ਮੁੱਖ ਮੰਤਰੀ ਬਣਨ ਨਾਲ ਮਾਫ਼ੀਆ ਦਾ ਰਾਜ ਖ਼ਤਮ ਹੋ ਗਿਆ ਸੀ। ਕੁਝ ਸਮੇ ਲਈ ਗੁਰੂਗ੍ਰਾਮ ਅਤੇ ਹਰਿਆਣਾ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਵੀ ਵੱਡੇ ਪੱਧਰ ’ਤੇ ਜਬਰੀ ਵਸੂਲੀ ਅਤੇ ਗੈਂਗਵਾਰ ਦਾ ਵਾਧਾ ਦੇਖਣ ਨੂੰ ਮਿਲਿਆ ਪਰ ਸਭ ਤੋਂ ਵੱਡੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਦਿੱਲੀ ਅਪਰਾਧਿਕ ਗਰੋਹਾਂ ਦੇ ਨਵੇਂ ਕੇਂਦਰ ਵਜੋਂ ਉੱਭਰੀ ਹੈ ਜੋ ਸ਼ਰੇਆਮ ਕੰਮ ਕਰਦੇ ਹਨ।
ਇੱਕ ਹੋਰ ਹੈਰਾਨ ਕਰਨ ਵਾਲਾ ਪੱਖ ਇਹ ਹੈ ਕਿ ਇਹ ਗਿਰੋਹ ਕੇਂਦਰੀ ਜੇਲ ਤਿਹਾੜ ਅੰਦਰੋਂ ਦਿੱਲੀ ਪੁਲਸ ਅਤੇ ਇਸ ਦੇ ਆਕਾਵਾਂ ਦੀ ਨੱਕ ਹੇਠ ਪੂਰੀ ਤਰ੍ਹਾਂ ਬਿਨਾ ਕਿਸੇ ਡਰ ਤੋਂ ਕੰਮ ਕਰ ਰਹੇ ਹਨ। ਹਾਲ ਹੀ ਵਿੱਚ ਤਿਹਾੜ ਜੇਲ ਵਿੱਚ ਦਰਜਨਾਂ ਪੁਲਸ ਮੁਲਾਜ਼ਮਾਂ ਅਤੇ ਜੇਲ ਪ੍ਰਸ਼ਾਸਨ ਦੀ ਮੌਜੂਦਗੀ ਵਿੱਚ ਇੱਕ ਗੈਂਗਸਟਰ ਦੀ ਹੱਤਿਆ ਨੇ ਰਾਜਧਾਨੀ ਦੀ ਕਾਨੂੰਨ ਵਿਵਸਥਾ ਦੀ ਪੋਲ ਖੋਲ੍ਹ ਦਿੱਤੀ ਹੈ। ਇਹ ਵੀ ਸਾਹਮਣੇ ਆਇਆ ਹੈ ਕਿ ਦਿੱਲੀ ਪੁਲਸ ਦਾ ਐਂਟੀ ਗੈਂਗਸਟਰ ਸੈੱਲ ਪੂਰੇ ਮਾਮਲੇ ਵਿੱਚ ਬੇਕਾਰ ਰਿਹਾ। ਇਸ ਦਾ ਕਾਰਨ ਉਹ ਆਪ ਹੀ ਦੱਸ ਸਕਦਾ ਹੈ।
ਇਨ੍ਹਾਂ ਵਿਰੋਧੀ ਗਿਰੋਹਾਂ ਦੀ ਵਰਤੋਂ ਉਨ੍ਹਾਂ ਸ਼ਕਤੀਆਂ ਵਲੋਂ ਕੀਤੀ ਜਾਂਦੀ ਹੈ ਜੋ ਹਿਸਾਬ- ਕਿਤਾਬ ਬਰਾਬਰ ਕਰਨਾ ਚਾਹੁੰਦੀਆਂ ਹਨ। ਜਿਸ ਤਰ੍ਹਾਂ ਸੁਕੇਸ਼ ਚੰਦਰਸ਼ੇਖਰ ਨੇ ਇਕ ਉੱਘੇ ਕਾਰੋਬਾਰੀ ਦੇ ਪਰਿਵਾਰ ਤੋਂ 200 ਕਰੋੜ ਰੁਪਏ ਦੀ ਉਗਰਾਹੀ ਕੀਤੀ ਅਤੇ 50 ਕਰੋੜ ਰੁਪਏ ਜੇਲ ਸਟਾਫ ਅਤੇ ਪੁਲਸ ਨੂੰ ਵੰਡੇ ਤੇ ਐਸ਼ੋ-ਆਰਾਮ ਦੀ ਜ਼ਿੰਦਗੀ ਬਤੀਤ ਕਰ ਰਿਹਾ ਹੈ, ਉਸ ਨੇ ਰਾਜਧਾਨੀ ਨੂੰ ਸ਼ਰਮਸਾਰ ਕੀਤਾ ਹੈ।
ਇਨ੍ਹਾਂ ਗਰੋਹਾਂ ਦੀ ਸਹਿਮਤੀ ਤੋਂ ਬਿਨਾਂ ਨਜ਼ਫਗੜ੍ਹ, ਬਵਾਨਾ, ਨਰੇਲਾ ਅਤੇ ਦੱਖਣੀ ਦਿੱਲੀ ਦੇ ਕੁਝ ਹਿੱਸਿਆਂ ਸਮੇਤ ਦਿੱਲੀ ਵਿੱਚ ਕੋਈ ਵੀ ਜਾਇਦਾਦ ਵੇਚੀ ਜਾਂ ਖਰੀਦੀ ਨਹੀਂ ਜਾ ਸਕਦੀ। ਪ੍ਰਧਾਨ ਮੰਤਰੀ ਨੇ ਹੁਣ ਇਸ ਮਾਮਲੇ ’ਤੇ ਗੰਭੀਰਤਾ ਨਾਲ ਧਿਆਨ ਦਿੱਤਾ ਹੈ ਅਤੇ ਆਉਣ ਵਾਲੇ ਦਿਨਾਂ ’ਚ ਕੁਝ ਵੱਡੇ ਅਫਸਰਾਂ ਦੀ ਛੁੱਟੀ ਹੋ ਸਕਦੀ ਹੈ।
ਕੇਰਲ ’ਚ 3 ਦਿਨ ਦੀ ਦੇਰੀ ਨਾਲ ਪਹੁੰਚੇਗਾ ਮਾਨਸੂਨ, 4 ਜੂਨ ਨੂੰ ਦਸਤਕ ਦੇਣ ਦੀ ਸੰਭਾਵਨਾ
NEXT STORY