ਨਵੀਂ ਦਿੱਲੀ- ਭਾਰਤੀ ਮਾਲੀਆ ਸੇਵਾ (ਆਈ.ਆਰ.ਐੱਸ.) ਦੇ ਸੀਨੀਅਰ ਅਧਿਕਾਰੀ ਕੇਸ਼ਵ ਸਕਸੈਨਾ (57) ਨੇ ਬੁੱਧਵਾਰ ਨੂੰ ਇੱਥੇ ਆਪਣੇ ਘਰ ਖੁਦਕੁਸ਼ੀ ਕਰ ਲਈ। ਪੁਲਸ ਅਨੁਸਾਰ ਇੱਥੇ ਚਾਨਕਿਆਪੁਰੀ ਇਲਾਕੇ ਦੇ ਬਾਪੂਧਾਮ ਸਥਿਤ ਸਰਕਾਰੀ ਘਰ ਸ਼੍ਰੀ ਸਕਸੈਨਾ ਨੇ ਆਪਣੇ ਸਟਡੀ ਰੂਮ 'ਚ ਪੱਖੇ ਨਾਲ ਫਾਂਸੀ ਲਗਾ ਕੇ ਖੁਦਕੁਸ਼ੀ ਕਰ ਲਈ। ਉਨ੍ਹਾਂ ਦੇ ਕਮਰੇ 'ਚ ਇਕ ਸੁਸਾਈਡ ਨੋਟ ਵੀ ਮਿਲਿਆ ਹੈ।
ਉਨ੍ਹਾਂ ਦੀ ਪਤਨੀ ਸਵੇਰੇ 7 ਵਜੇ ਪਤੀ ਨੂੰ ਪੱਖੇ ਨਾਲ ਲਟਕਿਆ ਦੇਖ ਨਜ਼ਦੀਕੀ ਹਸਪਤਾਲ ਲੈ ਗਈ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪਰਿਵਾਰ ਦੇ ਲੋਕਾਂ ਅਨੁਸਾਰ ਸ਼੍ਰੀ ਸਕਸੈਨਾ ਮਾਨਸਿਕ ਤਣਾਅ 'ਚ ਸੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸ਼੍ਰੀ ਸਕਸੈਨਾ 1988 ਬੈਚ ਦੇ ਆਈ.ਆਰ.ਐੱਸ. ਅਧਿਕਾਰੀ ਸਨ। ਉਹਇੱਥੇ ਆ ਕੇ ਆਮਦਨ ਟੈਕਸ ਵਿਭਾਗ 'ਚ ਕਮਿਸ਼ਨਰ ਦੇ ਅਹੁਦੇ 'ਤੇ ਤਾਇਨਾਤ ਸਨ।
ਦਿੱਲੀ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 15 ਹਜ਼ਾਰ ਤੋਂ ਪਾਰ, ਹੁਣ ਤੱਕ 303 ਲੋਕਾਂ ਦੀ ਹੋਈ ਮੌਤ
NEXT STORY