ਨਵੀਂ ਦਿੱਲੀ- ਕੇਂਦਰੀ ਦਿੱਲੀ ਸਾਈਬਰ ਪੁਲਸ ਸਟੇਸ਼ਨ ਨੇ ਇਕ ਵੱਡੇ ਜਾਅਲੀ ਡਿਗਰੀ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਧੋਖਾਦੇਹੀ ਕਰਨ ਵਾਲੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਕਪਿਲ (32) ਤੇ ਦਾਮਿਨੀ ਸ਼ਰਮਾ (33) ਹਨ ਜੋ ਭਿਵਾਨੀ ਦੇ ਰਹਿਣ ਵਾਲੇ ਹਨ।
ਉਨ੍ਹਾਂ ਦੇ ਕਬਜ਼ੇ ’ਚੋਂ ਸੈਂਕੜੇ ਜਾਅਲੀ ਡਿਗਰੀਆਂ, 4 ਮੋਬਾਈਲ ਫੋਨ ਤੇ ਸੱਤ ਸਿਮ ਕਾਰਡ ਬਰਾਮਦ ਕੀਤੇ ਗਏ ਹਨ। ਇਸ ਗਿਰੋਹ ਨੇ ਗੁਰੂਗ੍ਰਾਮ ’ਚ ਇਕ ਵਿਅਕਤੀ ਨਾਲ ਉਸ ਦੀ ਗ੍ਰੈਜੂਏਸ਼ਨ ਡਿਗਰੀ ਦੁਬਾਰਾ ਜਾਰੀ ਕਰਨ ਦੇ ਬਹਾਨੇ 1 ਲੱਖ 50 ਹਜ਼ਾਰ ਰੁਪਏ ਦੀ ਠੱਗੀ ਮਾਰੀ ਸੀ।
ਨਕਲੀ ਕੈਂਸਰ ਦਵਾਈਆਂ 'ਤੇ ਸਖ਼ਤ ਕਾਰਵਾਈ, ਜਾਂਚ ਲਈ ਭੇਜੇ ਗਏ 5 ਸੈਂਪਲ
NEXT STORY