ਨਵੀਂ ਦਿੱਲੀ— ਦਿੱਲੀ ਪੁਲਸ ਥਾਣਿਆਂ ਵਿਚ ਦਹਿਸ਼ਤਗਰਦ ਆਤਮਘਾਤੀ ਹਮਲਿਆਂ ਦੀ ਸੰਭਾਵਨਾ ਹੈ। ਦਹਿਸ਼ਤਗਰਦ ਪੁਲਸ ਲਾਈਨ ਨੂੰ ਵੀ ਆਪਣਾ ਨਿਸ਼ਾਨਾ ਬਣਾ ਸਕਦੇ ਹਨ। ਇਸ ਨੂੰ ਇਸ ਬਾਰੇ ਖੁਫੀਆ ਏਜੰਸੀਆਂ ਨੇ ਦਿੱਲੀ ਪੁਲਸ ਨੂੰ ਅਲਰਟ ਜਾਰੀ ਕੀਤਾ ਹੈ। ਖੁਫੀਆ ਸੂਚਨਾਵਾਂ ਮੁਤਾਬਕ ਦਹਿਸ਼ਤਗਰਦ ਗੱਡੀਆਂ ਵਿਚ ਬੈਠ ਕੇ ਆਤਮਘਾਤੀ ਹਮਲੇ ਕਰ ਸਕਦੇ ਹਨ। ਚੌਕਸ ਕੀਤੇ ਜਾਣ ਤੋਂ ਬਾਅਦ ਦਿੱਲੀ ਦੇ ਲਗਭਗ 200 ਪੁਲਸ ਥਾਣਿਆਂ ਅੰਦਰ ਆਉਣ-ਜਾਣ ਵਾਲਿਆਂ 'ਤੇ ਨਜ਼ਰ ਰੱਖਣ ਦੇ ਹੁਕਮ ਦਿੱਤੇ ਗਏ ਹਨ।
ਇਸ ਚੌਕਸੀ ਤੋਂ ਬਾਅਦ ਦਿੱਲੀ ਪੁਲਸ ਥਾਣਿਆਂ ਦੇ ਗੇਟਾਂ ਨੂੰ ਬੰਦ ਰੱਖਿਆ ਜਾ ਰਿਹਾ ਹੈ। ਦਿੱਲੀ ਪੁਲਸ ਨੇ ਆਪਣੇ ਸਭਨਾਂ ਪੁਲਸ ਥਾਣਿਆਂ ਦੇ ਗੇਟਾਂ 'ਤੇ ਆਧੁਨਿਕ ਹਥਿਆਰਾਂ ਨਾਲ ਲੈਸ ਸੰਤਰੀਆਂ ਨੂੰ ਤਾਇਨਾਤ ਕਰ ਦਿੱਤਾ ਹੈ। ਕਿਸੇ ਵੀ ਅਣਜਾਣੇ ਸ਼ਖਸ ਜਾਂ ਪ੍ਰਾਈਵੇਟ ਗੱਡੀ ਨੂੰ ਥਾਣਿਆਂ ਅੰਦਰ ਦਾਖਲ ਹੋਣ ਤੋਂ ਰੋਕਣ ਦੇ ਹੁਕਮ ਜਾਰੀ ਕੀਤੇ ਗਏ ਹਨ। ਸੂਤਰਾਂ ਮੁਤਾਬਕ ਦਹਿਸ਼ਤਗਰਦ 4 ਜਾਂ ਉਸ ਤੋਂ ਵੱਧ ਗਿਣਤੀ ਵਿਚ ਆ ਸਕਦੇ ਹਨ।
ਮਿਰਚੀ ਲੈਂਡ ਡੀਲ ਮਾਮਲਾ: ਪ੍ਰਫੁੱਲ ਪਟੇਲ ਤੋਂ ED ਨੇ 12 ਘੰਟਿਆਂ ਤੱਕ ਕੀਤੀ ਪੁੱਛ-ਗਿੱਛ
NEXT STORY