ਅਮਰਾਵਤੀ- ਆਂਧਰਾ ਪ੍ਰਦੇਸ਼ ਦੇ ਗੁੰਟੂਰ ਜ਼ਿਲ੍ਹੇ ’ਚ ਇਕ ਅਸਫ਼ਲ ਪ੍ਰੇਮ ਪ੍ਰਸੰਗ ਕਾਰਨ 20 ਸਾਲਾ ਇਕ ਦੰਦਾਂ ਦੇ ਡਾਕਟਰ ਦੀ ਵਿਦਿਆਰਥਣ ਦਾ ਕਤਲ ਕਰ ਦਿੱਤਾ ਗਿਆ। ਪੇਸ਼ੇ ਤੋਂ ਸਾਫ਼ਟਵੇਅਰ ਕਾਤਲ ਨੇ ਖ਼ੁਦਕੁਸ਼ੀ ਕਰਨ ਦੀ ਧਮਕੀ ਵੀ ਦਿੱਤੀ ਸੀ। ਸੋਮਵਾਰ ਦੇਰ ਰਾਤ ਸਥਾਨਕ ਲੋਕਾਂ ਵੱਲੋਂ ਉਸ ਨੂੰ ਕਾਬੂ ਕਰਨ ਤੋਂ ਪਹਿਲਾਂ ਉਸ ਨੇ ਆਪਣਾ ਹੱਥ ਵੱਢ ਲਿਆ ਸੀ। ਉਸ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ- ਨੌਜਵਾਨ ਨੇ ਕੀਤਾ ਭਰਾ ਦਾ ਕਤਲ, ਧੜ ਤੋਂ 15 ਕਿਲੋਮੀਟਰ ਦੂਰ ਸੁੱਟਿਆ ਸਿਰ, ਕੱਟੇ ਹੋਏ ਸਿਰ ਨਾਲ ਲਈ ਸੈਲਫ਼ੀ
ਸੋਸ਼ਲ ਮੀਡੀਆ ’ਤੇ ਹੋਈ ਸੀ ਦੋਸਤੀ
ਓਧਰ ਪੁਲਸ ਮੁਤਾਬਕ ਪੀੜਤਾ ਤਪਸਵੀ ਵਿਜੇਵਾੜਾ ’ਚ ਬੈਂਚਲਰ ਆਫ਼ ਡੈਂਟਲ ਸਰਜਰੀ (BDS) ਤੀਜੇ ਸਾਲ ਦੀ ਵਿਦਿਆਰਥਣ ਸੀ। ਵਿਦਿਆਰਥਣ ਦੋ ਸਾਲ ਪਹਿਲਾਂ ਸੋਸ਼ਲ ਮੀਡੀਆ ’ਤੇ ਗਿਆਨੇਸ਼ਵਰ ਦੇ ਸੰਪਰਕ ’ਚ ਆਈ ਸੀ। ਬਾਅਦ ਵਿਚ ਉਨ੍ਹਾਂ ਦੀ ਦੋਸਤੀ ਪਿਆਰ ’ਚ ਬਦਲ ਗਈ ਪਰ ਕੁਝ ਮਹੀਨੇ ਪਹਿਲਾਂ ਉਨ੍ਹਾਂ ਵਿਚਾਲੇ ਕੁਝ ਮਨ-ਮੁਟਾਵ ਪੈਦਾ ਹੋ ਗਏ ਸਨ। ਇਸ ਤੋਂ ਬਾਅਦ ਕੁੜੀ ਨੇ ਉਸ ਤੋਂ ਦੂਰੀ ਬਣਾ ਲਈ ਪਰ ਫਿਰ ਵੀ ਉਹ ਉਸ ਨਾਲ ਲਗਾਤਾਰ ਸੰਪਰਕ ਕਰਨ ਦੀ ਕੋਸ਼ਿਸ਼ ਕਰਦਾ ਰਿਹਾ।
ਕੁੜੀ ਨੇ ਮੁੰਡੇ ਖ਼ਿਲਾਫ਼ ਪੁਲਸ ’ਚ ਕੀਤੀ ਸੀ ਸ਼ਿਕਾਇਤ
ਕੁਝ ਮਹੀਨੇ ਪਹਿਲਾਂ ਕੁੜੀ ਨੇ ਉਸ ਖ਼ਿਲਾਫ਼ ਵਿਜੇਵਾੜਾ ’ਚ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਪੁਲਸ ਨੇ ਮੁੰਡੇ ਨੂੰ ਉਸ ਨੂੰ ਪਰੇਸ਼ਾਨ ਨਾ ਕਰਨ ਦੀ ਸਲਾਹ ਦਿੱਤੀ ਸੀ। ਵਿਦਿਆਰਥਣ ਇਕ ਹਫ਼ਤੇ ਤੋਂ ਵੱਧ ਸਮੇਂ ਤੋਂ ਗੁੰਟੂਰ ਕੋਲ ਤੱਕੇਲਾਪਾਡੂ ਵਿਚ ਆਪਣੀ ਸਹੇਲੀ ਨਾਲ ਰਹਿ ਰਹੀ ਸੀ। ਵਿਦਿਆਰਥਣ ਕਿੱਥੇ ਰਹਿ ਰਹੀ ਹੈ ਇਹ ਜਾਣਨ ਮਗਰੋਂ ਗਿਆਨੇਸ਼ਵਰ ਸੋਮਵਾਰ ਰਾਤ ਤੱਕੇਲਾਪਾਡੂ ਗਿਆ ਅਤੇ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਜਿੱਥੇ ਦੋਹਾਂ ਵਿਚਾਲੇ ਬਹਿਸ ਹੋ ਗਈ। ਉਸ ਤੋਂ ਬਾਅਦ ਗਿਆਨੇਸ਼ਵਰ ਨੇ ਸਰਜੀਕਲ ਚਾਕੂ ਨਾਲ ਤਪਸਵੀ ਦਾ ਗਲ਼ ਵੱਢ ਦਿੱਤਾ।
ਇਹ ਵੀ ਪੜ੍ਹੋ- 13 ਸਾਲਾ ਬੱਚੇ ਦੇ ਢਿੱਡ ’ਚੋਂ ਨਿਕਲਿਆ 13 ਕਿਲੋਗ੍ਰਾਮ ਦਾ ਟਿਊਮਰ, ਡਾਕਟਰਾਂ ਨੇ ਦਿੱਤੀ ਨਵੀਂ ਜ਼ਿੰਦਗੀ
ਕਤਲ ਮਗਰੋਂ ਪ੍ਰੇਮੀ ਨੇ ਵੱਢਿਆ ਖ਼ੁਦ ਦਾ ਹੱਥ
ਇਸ ਦੌਰਾਨ ਤਪਸਵੀ ਦੀ ਸਹੇਲੀ ਡਰ ਕੇ ਉੱਥੋਂ ਦੌੜ ਗਈ ਅਤੇ ਗੁਆਂਢੀਆਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਗਿਆਨੇਸ਼ਵਰ ਖੂਨ ਨਾਲ ਲਹੂ-ਲੁਹਾਨ ਤਪਸਵੀ ਨੂੰ ਕਮਰੇ ’ਚ ਘਸੀਟ ਕੇ ਲੈ ਗਿਆ ਅਤੇ ਸਥਾਨਕ ਲੋਕਾਂ ਦੇ ਆਉਣ ਤੋਂ ਪਹਿਲਾਂ ਉਸ ਨੂੰ ਬੰਦ ਕਰ ਦਿੱਤਾ। ਇਸ ਤੋਂ ਬਾਅਦ ਲੋਕਾਂ ਨੂੰ ਵੇਖ ਕੇ ਉਸ ਨੇ ਆਪਣਾ ਹੱਥ ਵੱਢ ਲਿਆ। ਲੋਕਾਂ ਨੇ ਉਸ ਨੂੰ ਪੁਲਸ ਹਵਾਲੇ ਕਰ ਦਿੱਤਾ। ਇਸ ਦਰਮਿਆਨ ਖੂਨ ਨਾਲ ਲਹੂ-ਲੁਹਾਨ ਵਿਦਿਆਰਥਣ ਨੂੰ ਗੁੰਟੂਰ ਦੇ ਇਕ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਕਸ਼ਮੀਰ ਦੀਆਂ ਔਰਤਾਂ ਘਰਾਂ ’ਚ ਹੀ ਉਗਾ ਰਹੀਆਂ ਖੁੰਬਾਂ, ਲਿਖ ਰਹੀਆਂ ਸਫ਼ਲਤਾ ਦੀ ਨਵੀਂ ਕਹਾਣੀ
ਲਖਨਊ ਦੇ 4 ਨੰਨ੍ਹੇ ਵਿਗਿਆਨੀਆਂ ਨੇ ਮਚਾਈ ਧਮਾਲ, ਬਣਾਈਆਂ ਸਭ ਤੋਂ ਸਸਤੀਆਂ ਇਲੈਕਟ੍ਰਿਕ ਕਾਰਾਂ
NEXT STORY