ਸਬਰੀਮਾਲਾ- ਕੇਰਲ ਦੇ ਸਬਰੀਮਾਲਾ ਸਥਿਤ ਭਗਵਾਨ ਅਯੱਪਾ ਮੰਦਰ ਦੀ ਸਾਲਾਨਾ ਤੀਰਥ ਯਾਤਰਾ ਜਾਰੀ ਹੈ ਅਤੇ ਇਸ ਵਿਚ ਮੰਦਰ ਦੇ ਪ੍ਰਬੰਧਨ ਦੀ ਜ਼ਿੰਮੇਵਾਰੀ ਸੰਭਾਲਣ ਵਾਲੇ ਤ੍ਰਾਵਣਕੋਰ ਦੇਵਾਸਵਮ ਬੋਰਡ ਨੇ ਸ਼ਰਧਾਲੂਆਂ ਵਲੋਂ ਆਨਲਾਈਨ ਮਾਧਿਅਮ ਨਾਲ ਦਾਨ ਦੇਣ ਦੀ ਵਿਵਸਥਾ ਕੀਤੀ ਹੈ। ਇਸ ਦੇ ਅਧੀਨ ਮੰਦਰ ਕੰਪਲੈਕਸ ਅਤੇ ਨੇੜੇ-ਤੇੜੇ ਦੇ ਖੇਤਰ ’ਚ ਇਲੈਕਟ੍ਰਾਨਿਕ ਹੁੰਡੀ ‘ਈ ਕਣਿਕਾ’ ਦੀ ਵਿਵਸਥਾ ਕੀਤੀ ਗਈ ਹੈ।
ਇਹ ਵੀ ਪੜ੍ਹੋ : ਸਾਬਕਾ PM ਦੇਵਗੌੜਾ ਦੇ ਸੁਆਗਤ ’ਚ ਝੁਕੇ ਪ੍ਰਧਾਨ ਮੰਤਰੀ ਮੋਦੀ, ਹੱਥ ਫੜ ਕੇ ਕੁਰਸੀ ’ਤੇ ਬਿਠਾਇਆ
ਮੰਦਰ ਪ੍ਰਬੰਧਨ ਨੇ ਪਿਛਲੇ ਸਾਲ ਅਧਿਕਾਰਤ ਬੈਂਕਰ ਧਨਲਕਸ਼ਮੀ ਬੈਂਕ ਨਾਲ ਮਿਲ ਕੇ ਡਿਜੀਟਲ ਦਾਨ ਪ੍ਰਾਪਤ ਕਰਨ ਦੀ ਵਿਵਸਥਾ ਕੀਤੀ ਸੀ ਅਤੇ ਇਸ ਸਾਲ ਵੀ ਉਸੇ ਤਰ੍ਹਾਂ ਦੀ ਵਿਵਸਥਾ ਕੀਤੀ ਗਈ ਹੈ। ਸ਼ਰਧਾਲੂ ਮੰਦਰ ’ਚ ਗੂਗਲ ਪੇਅ ਰਾਹੀਂ ਆਨਲਾਈਨ ਦਾਨ ਕਰ ਸਕਦੇ ਹਨ ਅਤੇ ਲਈ ਸਨੀਧਾਮ, ਮੰਦਰ ਕੰਪਲੈਕਸ ਅਤੇ ਨੀਲੱਕਲ ’ਚ ਕਿਊ.ਆਰ. ਕੋਡ ਪ੍ਰਦਰਸ਼ਿਤ ਕੀਤੇ ਗਏ ਹਨ। ਬੋਰਡ ਦੇ ਕਾਰਜਕਾਰੀ ਵੀ. ਕ੍ਰਿਸ਼ਨਕੁਮਾਰ ਵਰੀਅਰ ਨੇ ਦੱਸਿਆ,‘‘ਵੱਖ-ਵੱਖ ਥਾਂਵਾਂ ’ਤੇ 22 ਕਿਊ.ਆਰ. ਕੋਡ ਪ੍ਰਦਰਸ਼ਿਤ ਕੀਤੇ ਗਏ ਹਨ ਅਤੇ ਸ਼ਰਧਾਲੂ ਗੂਗਲ ਪੇਅ ਲਈ ਸਮਰਪਿਤ ਨੰਬਰ ਰਾਹੀਂ ਵੀ ‘ਕਣਿਕਾ’ ’ਚ ਦਾਨ ਕਰ ਸਕਦੇ ਹਨ।’’
ਇਹ ਵੀ ਪੜ੍ਹੋ : 12 ਸੰਸਦ ਮੈਂਬਰਾਂ ਦੀ ਮੁਅੱਤਲੀ ਦਾ ਮੁੱਦਾ ਗਰਮਾਇਆ, ਨਾਇਡੂ ਬੋਲੇ- ਅੱਜ ਵੀ ਡਰਾਉਂਦੀ ਹੈ ਉਹ ਹਰਕਤ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈੰਟ ਬਾਕਸ ’ਚ ਦਿਓ ਜਵਾਬ
PM ਮੋਦੀ 4 ਦਸੰਬਰ ਨੂੰ ਜਾਣਗੇ ਦੇਹਰਾਦੂਨ, 18 ਹਜ਼ਾਰ ਕਰੋੜ ਦੀ ਲਾਗਤ ਨਾਲ ਬਣੇ ਪ੍ਰਾਜੈਕਟਾਂ ਦਾ ਕਰਨਗੇ ਉਦਘਾਟਨ
NEXT STORY