ਪਟਨਾ- ਬਿਹਾਰ ਦੇ ਨਵਾਦਾ ਜ਼ਿਲ੍ਹੇ ਵਿਚ ਸਥਿਤ ਮਾਂ ਚਾਮੁੰਡਾ ਮੰਦਰ 'ਚ ਪੂਜਾ ਕਰਨ ਨਾਲ ਭਗਤਾਂ ਦੀਆਂ ਮਨੋਕਾਮਨਾਵਾਂ ਪੂਰਨ ਹੋਣ ਨਾਲ ਹੀ ਉਨ੍ਹਾਂ ਨੂੰ ਕਸ਼ਟਾਂ ਤੋਂ ਮੁਕਤੀ ਵੀ ਮਿਲ ਜਾਂਦੀ ਹੈ। ਨਵਾਦਾ ਤੋਂ ਲਗਭਗ 23 ਕਿਲੋਮੀਟਰ ਦੂਰ ਰੋਹ-ਕੌਆਕੋਲ ਹਾਈਵੇਅ 'ਤੇ ਸਥਿਤ ਰੂਪੌ ਪਿੰਡ ਵਿਚ ਮਾਂ ਚਾਮੁੰਡਾ ਮੰਦਰ 'ਚ ਪੂਜਾ ਕਰਨ ਨਾਲ ਭਗਤਾਂ ਦੀ ਹਰ ਮਨੋਕਾਮਨਾ ਪੂਰਨ ਹੁੰਦੀ ਹੈ। ਨਰਾਤਿਆਂ ਵਿਚ ਇੱਥੇ ਵੱਡੀ ਗਿਣਤੀ ਵਿਚ ਭਗਤ ਪੂਜਾ-ਪਾਠ ਕਰਨ ਲਈ ਆਉਂਦੇ ਹਨ। ਮਾਂ ਚਾਮੁੰਡਾ ਦੇਵੀ ਦਰਬਾਰ ਵਿਚ ਨਰਾਤਿਆਂ ਦੌਰਾਨ ਪੂਜਾ ਨਾਲ ਭਗਤਾਂ ਨੂੰ ਰੂਪ, ਜਿੱਤ ਅਤੇ ਪ੍ਰਸਿੱਧੀ ਦੀ ਪ੍ਰਾਪਤੀ ਹੁੰਦੀ ਹੈ।
ਇਹ ਵੀ ਪੜ੍ਹੋ- ਸਕੂਲ ਬੱਸ ਹਾਦਸੇ ਦੀ ਵੀਡੀਓ ਆਈ ਸਾਹਮਣੇ, ਡਰਾਈਵਰ ਦੀ ਗਲਤੀ ਨੇ ਖੋਹ ਲਈਆਂ 6 ਮਾਸੂਮ ਬੱਚੀਆਂ ਦੀਆਂ ਜਾਨਾਂ
ਮਾਂ ਚਾਮੁੰਡਾ ਦੇਵੀ ਦੇ ਦਰਸ਼ਨ ਅਤੇ ਪੂਜਾ ਨਾਲ ਭਗਤਾਂ ਨੂੰ ਜੀਵਨ ਦੀਆਂ ਸਾਰੀਆਂ ਰੁਕਾਵਟਾਂ ਅਤੇ ਕਸ਼ਟਾਂ ਤੋਂ ਮੁਕਤੀ ਮਿਲਦੀ ਹੈ। ਮਾਂ ਚਾਮੁੰਡਾ ਸ਼ਕਤੀਪੀਠ ਵਿਚ ਸਪਤਮੀ ਦੀ ਵਿਸ਼ੇਸ਼ ਪੂਜਾ ਕੀਤੀ ਜਾਂਦੀ ਹੈ। ਸਵੇਰ ਤੋਂ ਹੀ ਸ਼ਰਧਾਲੂ ਇੱਥੇ ਪਹੁੰਚ ਕੇ ਮਾਤਾ ਦੀ ਪੂਜਾ ਕਰ ਰਹੇ ਹਨ। ਜਿਨ੍ਹਾਂ ਦੀ ਮਨੋਕਾਮਨਾ ਪੂਰੀ ਹੁੰਦੀ ਹੈ ਉਹ ਲੋਕ ਆਪਣੇ ਪਰਿਵਾਰ ਨਾਲ ਇੱਥੇ 10 ਦਿਨਾਂ ਤੱਕ ਪੂਜਾ ਕਰਦੇ ਹਨ। ਮੰਦਰ ਕੰਪਲੈਕਸ ਦੇ ਅੰਦਰ ਮਾਂ ਚਾਮੁੰਡਾ ਦਾ ਰੋਜ਼ਾਨਾ ਸਵੇਰੇ-ਸ਼ਾਮ ਸ਼ਿੰਗਾਰ ਅਤੇ ਆਰਤੀ ਕੀਤੀ ਜਾਂਦੀ ਹੈ। ਮੰਦਰ ਕੰਪਲੈਕਸ ਵਿਚ ਕਈ ਹੋਰ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਵੀ ਹਨ।
ਇਹ ਵੀ ਪੜ੍ਹੋ- 60 ਫੁੱਟ ਡੂੰਘੇ ਬੋਰਵੈੱਲ 'ਚ ਡਿੱਗਿਆ 6 ਸਾਲ ਦਾ ਬੱਚਾ, ਬਚਾਅ ਮੁਹਿੰਮ 'ਚ ਜੁੱਟੀਆਂ ਟੀਮਾਂ
ਮਾਂ ਚਾਮੁੰਡਾ ਦੇਵੀ ਦੀ ਬਹਾਦਰੀ ਦੀ ਕਹਾਣੀ ਮਕਰੰਡੇਯ ਪੁਰਾਣ ਵਿਚ ਵਰਣਨ ਕੀਤੀ ਗਈ ਹੈ। ਮਕਰੰਡੇਯ ਪੁਰਾਣ ਮੁਤਾਬਕ ਦੇਵ ਲੋਕ 'ਚ ਦਹਿਸ਼ਤ ਫੈਲਾਉਣ ਵਾਲੇ ਦੈਂਤ ਭਰਾਵਾਂ ਸ਼ੁੰਭ-ਨਿਸ਼ੁੰਭ ਨੇ ਆਪਣੇ ਰਾਖਸ਼ਸ ਚੇਲਿਆਂ ਚੰਡ-ਮੁੰਡ ਨੂੰ ਮਾਂ ਦੁਰਗਾ ਨਾਲ ਲੜਨ ਲਈ ਭੇਜਿਆ ਸੀ। ਮਾਂ ਨੇ ਯੁੱਧ ਕਰ ਕੇ ਚੰਡ-ਮੁੰਡ ਨੂੰ ਮਾਰ ਦਿੱਤਾ। ਇਸ ਤੋਂ ਬਾਅਦ ਮਾਂ ਅੰਬਾ ਨੂੰ ਚਾਮੁੰਡਾ ਦੇਵੀ ਕਿਹਾ ਜਾਣ ਲੱਗਾ। ਚੰਡ-ਮੁੰਡ ਨੂੰ ਮਾਰਨ ਤੋਂ ਬਾਅਦ ਉਸ ਦੇ ਗਲੇ ਦੀ ਮਾਲਾ ਪਹਿਨਾ ਕੇ ਮਾਤਾ ਚਾਮੁੰਡਾ ਦੇਵੀ ਨੇ ਸ਼ੰਭ-ਨਿਸ਼ੁਭ ਦੈਂਤਾਂ ਨੂੰ ਵੀ ਮਾਰਿਆ। ਇਸ ਤੋਂ ਬਾਅਦ ਦੇਵੀ-ਦੇਵਤਿਆਂ ਨੇ ਸੁੱਖ ਦਾ ਸਾਹ ਲਿਆ। ਦੇਵੀ ਦੇ ਰੂਪ ਬਦਲਣ ਵਾਲੀ ਥਾਂ ਦਾ ਨਾਂ ਰੂਪੌ ਹੈ। ਪੁਜਾਰੀਆਂ ਦਾ ਤਰਕ ਹੈ ਕਿ ਜਿਸ ਜਗ੍ਹਾ 'ਤੇ ਮਾਂ ਅੰਬਾ ਨੇ ਸ਼ੰਭ-ਨਿਸ਼ੁੰਭ ਨੂੰ ਮਾਰਨ ਲਈ ਆਪਣਾ ਰੂਪ ਬਦਲਿਆ ਸੀ, ਉਸ ਨੂੰ ਮੌਜੂਦਾ ਸਮੇਂ ਵਿਚ ਰੂਪੌ ਕਿਹਾ ਜਾਂਦਾ ਹੈ।
ਇਹ ਵੀ ਪੜ੍ਹੋ- ਪਤਨੀ ਦੀ ਮੌਤ ਮਗਰੋਂ ਪਤੀ ਨੇ ਗੁਆਇਆ ਦਿਮਾਗੀ ਸੰਤੁਲਨ, ਹਸਪਤਾਲ ਦੀ 6ਵੀਂ ਮੰਜ਼ਿਲ ਤੋਂ ਮਾਰੀ ਛਾਲ
ਪੌਰਾਣਿਕ ਮਾਨਤਾਵਾਂ ਮੁਤਾਬਕ ਜਦੋਂ ਭਗਵਾਨ ਸ਼ੰਕਰ ਆਪਣੀ ਪਤਨੀ ਸਤੀ ਦੀ ਮ੍ਰਿਤਕ ਦੇਹ ਨਾਲ ਤਿੰਨਾਂ ਲੋਕਾਂ ਵਿਚ ਘੁੰਮ ਰਹੇ ਸਨ ਤਾਂ ਸਾਰੀ ਸ੍ਰਿਸ਼ਟੀ ਭੈਭੀਤ ਹੋ ਗਈ ਅਤੇ ਫਿਰ ਦੇਵਤਿਆਂ ਦੇ ਕਹਿਣ 'ਤੇ ਭਗਵਾਨ ਵਿਸ਼ਨੂੰ ਨੇ ਸੁਦਰਸ਼ਨ ਚੱਕਰ ਨਾਲ ਸਤੀ ਦੇ ਸਰੀਰ ਨੂੰ ਖੰਡਿਤ ਕਰ ਦਿੱਤਾ। ਜਿੱਥੇ ਕਿਤੇ ਵੀ ਸਤੀ ਦੇ ਸਰੀਰ ਦਾ ਟੁਕੜਾ ਡਿੱਗਦਾ ਸੀ, ਉਸ ਨੂੰ ਸ਼ਕਤੀਪੀਠ ਮੰਨਿਆ ਜਾਂਦਾ ਸੀ। ਇਸ ਸਥਾਨ 'ਤੇ ਮਾਤਾ ਸਤੀ ਦਾ ਧੜ ਡਿੱਗਿਆ ਸੀ, ਜਿੱਥੇ ਇਸ ਸਮੇਂ ਮਾਤਾ ਚਾਮੁੰਡਾ ਦੇਵੀ ਦਾ ਸ਼ਕਤੀਪੀਠ ਸਥਿਤ ਹੈ। ਹਰ ਮੰਗਲਵਾਰ ਨੂੰ ਦੇਵੀ ਦੇ ਦਰਸ਼ਨਾਂ ਅਤੇ ਪੂਜਾ ਕਰਨ ਲਈ ਸ਼ਰਧਾਲੂਆਂ ਦੀ ਭੀੜ ਹੁੰਦੀ ਹੈ। ਮੰਦਰ ਵਿਚ ਸ਼ਿਵ-ਪਾਰਵਤੀ, ਗਣੇਸ਼ ਜੀ, ਬਜਰੰਗਬਲੀ, ਦੁਰਗਾ ਦੇਵੀ, ਮਹਾਕਾਲ, ਸ਼ਨੀਦੇਵ, ਭਗਵਾਨ ਵਿਸ਼ਵਕਰਮਾ ਅਤੇ ਰਾਧਾ-ਕ੍ਰਿਸ਼ਨ ਵੀ ਮੌਜੂਦ ਹਨ। ਮੰਦਰ ਵਿਚ ਦੁੱਧ, ਨਾਰੀਅਲ, ਬਾਤਾਸ਼ਾ, ਪੇੜਾ, ਚੁੰਨੀ, ਸਿੰਦੂਰ, ਲਾਲ ਅਤੇ ਚਿੱਟੇ ਊਧੂਲ ਦੇ ਫੁੱਲ, ਧੂਪ ਸਟਿੱਕ ਅਤੇ ਕਪੂਰ ਚੜ੍ਹਾਉਣ ਦੀ ਪਰੰਪਰਾ ਹੈ।
ਅਪਾਹਜ ਪਤੀ ਨੂੰ ਹਾਈ ਕੋਰਟ ਨੇ ਦਿੱਤੀ ਰਾਹਤ, ਨਹੀਂ ਦੇਣਾ ਪਵੇਗਾ ਪਤਨੀ ਨੂੰ ਗੁਜ਼ਾਰਾ ਭੱਤਾ
NEXT STORY