ਨਵੀਂ ਦਿੱਲੀ, (ਭਾਸ਼ਾ)– ਕਾਂਗਰਸ ਦੇ ਜਨਰਲ ਸਕੱਤਰ ਰਣਦੀਪ ਸੁਰਜੇਵਾਲਾ ਨੇ ਨਿਆਂਪਾਲਿਕਾ ਸਬੰਧੀ ਉਪ-ਰਾਸ਼ਟਰਪਤੀ ਜਗਦੀਪ ਧਨਖੜ ਵੱਲੋਂ ਕੀਤੀ ਗਈ ਟਿੱਪਣੀ ’ਤੇ ਸ਼ੁੱਕਰਵਾਰ ਨੂੰ ਅਸਹਿਮਤੀ ਜ਼ਾਹਿਰ ਕੀਤੀ ਅਤੇ ਕਿਹਾ ਕਿ ਨਿਆਇਕ ਆਜ਼ਾਦੀ ਸੱਤਾ ’ਚ ਬੈਠੇ ਲੋਕਾਂ ਦੇ ਮਨਮਰਜ਼ੀ ਦੇ ਕੰਮਾਂ ਤੇ ਫੈਸਲਿਆਂ ਖਿਲਾਫ ਜਨਤਾ ਦੇ ਅਧਿਕਾਰਾਂ ਦੀ ਰਾਖੀ ਕਰਨ ਲਈ ਅਸਲ ’ਚ ਇਕ ‘ਪ੍ਰਮਾਣੂ ਮਿਜ਼ਾਈਲ’ ਹੈ।
ਉਨ੍ਹਾਂ ਕਿਹਾ ਕਿ ਭਾਰਤ ਦੇ ਲੋਕਤੰਤਰ ਵਿਚ ਕੋਈ ਸੰਵਿਧਾਨਕ ਅਹੁਦਾ ਨਹੀਂ, ਸਗੋਂ ਸੰਵਿਧਾਨ ਸਰਵਉੱਚ ਹੈ। ਰਾਜ ਸਭਾ ਦੇ ਚੇਅਰਮੈਨ ਧਨਖੜ ਨੇ ਵੀਰਵਾਰ ਨੂੰ ਨਿਆਂਪਾਲਿਕਾ ਵੱਲੋਂ ਰਾਸ਼ਟਰਪਤੀ ਦੇ ਫੈਸਲੇ ਲੈਣ ਲਈ ਸਮਾਂ-ਹੱਦ ਤੈਅ ਕਰਨ ਅਤੇ ‘ਸੁਪਰ ਸੰਸਦ’ ਦੇ ਰੂਪ ’ਚ ਕੰਮ ਕਰਨ ਨੂੰ ਲੈ ਕੇ ਸਵਾਲ ਉਠਾਉਂਦੇ ਹੋਏ ਕਿਹਾ ਸੀ ਕਿ ਸੁਪਰੀਮ ਕੋਰਟ ਲੋਕਤੰਤਰੀ ਤਾਕਤਾਂ ’ਤੇ ‘ਪ੍ਰਮਾਣੂ ਮਿਜ਼ਾਈਲ’ ਨਹੀਂ ਦਾਗ ਸਕਦਾ।
ਸੁਰਜੇਵਾਲਾ ਨੇ ‘ਐਕਸ’ ’ਤੇ ਪੋਸਟ ਕੀਤਾ, ‘‘ਮੈਂ ਮਾਣਯੋਗ ਉਪ-ਰਾਸ਼ਟਰਪਤੀ ਦਾ ਉਨ੍ਹਾਂ ਦੀ ਸਿਆਣਪ ਤੇ ਸ਼ਬਦਾਂ ਦੀ ਚੋਣ, ਦੋਵਾਂ ਲਈ ਬਹੁਤ ਸਨਮਾਨ ਕਰਦਾ ਹਾਂ ਪਰ ਮੈਂ ਉਨ੍ਹਾਂ ਦੇ ਸ਼ਬਦਾਂ ਨਾਲ ਅਸਹਿਮਤ ਹਾਂ।’’
ਉਨ੍ਹਾਂ ਕਿਹਾ ਕਿ ਰਾਜਪਾਲਾਂ ਤੇ ਰਾਸ਼ਟਰਪਤੀ ਦੀਆਂ ਸ਼ਕਤੀਆਂ ’ਤੇ ਸੰਵਿਧਾਨਕ ਬੰਧਨ ਲਾਉਣ ਵਾਲਾ ਸੁਪਰੀਮ ਕੋਰਟ ਦਾ ਫੈਸਲਾ ਸਮਕਾਲੀ, ਸਟੀਕ ਤੇ ਹਿੰਮਤੀ ਹੈ ਅਤੇ ਇਸ ਧਾਰਨਾ ਨੂੰ ਦਰੁਸਤ ਕਰਦਾ ਹੈ ਕਿ ‘ਉੱਚ ਅਹੁਦਿਆਂ ’ਤੇ ਰਹਿਣ ਵਾਲੇ ਲੋਕ ਆਪਣੀਆਂ ਸ਼ਕਤੀਆਂ ਦੀ ਵਰਤੋਂ ’ਚ ਕਿਸੇ ਵੀ ਬੰਧਨ ਜਾਂ ਕੰਟਰੋਲ ਅਤੇ ਸੰਤੁਲਨ ਲਾਉਣ ਤੋਂ ਉੱਪਰ ਹਨ।’
ਮਾਇਆਵਤੀ ਕਿਉਂ ਲਿਖ ਰਹੀ ਹੈ ਬਸਪਾ ਦਾ ‘ਸ਼ੋਕ ਸੰਦੇਸ਼’ ?
NEXT STORY