ਮੇਰਠ— ਸਪਾ ਨੇਤਾ ਆਜਮ ਖਾਨ ਵੱਲੋਂ ਸੈਨਾ ਖਿਲਾਫ ਦਿੱਤੇ ਗਏ ਵਿਵਾਦਿਤ ਬਿਆਨ 'ਤੇ ਉਤਰ ਪ੍ਰਦੇਸ਼ ਨਵ-ਨਿਰਮਾਣ ਸੈਨਾ ਦੇ ਪ੍ਰਧਾਨ ਅਮਿਤ ਜਾਨੀ ਨੇ ਉਨ੍ਹਾਂ ਦੀ ਜੀਭ ਕੱਟਣ ਦੀ ਚੇਤਾਵਨੀ ਦਿੱਤੀ ਹੈ। ਉਨ੍ਹਾਂ ਨੇ ਆਜਮ ਦੇ ਬਿਆਨ ਨੂੰ ਦੇਸ਼ ਧਰੋਹੀ ਦਾ ਨਾਮ ਦਿੱਤਾ ਹੈ।
ਅਮਿਤ ਜਾਨੀ ਦਾ ਕਹਿਣਾ ਹੈ ਕਿ ਆਜਮ ਖਾਨ ਜਦੋਂ ਵੀ ਬੋਲਦੇ ਹਨ ਦੇਸ਼ ਦੇ ਖਿਲਾਫ ਬੋਲਦੇ ਹਨ। ਸੈਨਾ ਖਿਲਾਫ ਬੋਲਦੇ ਹਨ। ਜਾਨੀ ਨੇ ਕਿਹਾ ਕਿ ਜੇਕਰ ਕਸ਼ਮੀਰ ਦੀ ਅੱਤਵਾਦੀ ਔਰਤਾਂ ਨੂੰ ਸੈਨਾ ਦੇ ਜਵਾਨਾਂ ਦੇ ਪ੍ਰਾਇਵੇਟ ਪਾਰਟ ਤੋਂ ਪਰੇਸ਼ਾਨੀ ਹੈ ਤਾਂ ਦੇਸ਼ ਦੇ ਲੋਕਾਂ ਨੂੰ ਆਜਮ ਖਾਂ ਦੀ ਜੁਬਾਨ ਤੋਂ ਪਰੇਸ਼ਾਨੀ ਹੈ। ਫਿਰ ਅਸੀਂ ਉਨ੍ਹਾਂ ਦੀ ਜੀਭ ਕੱਟ ਲਵਾਂਗੇ।
ਜਾਨੀ ਨੇ ਚੇਤਾਵਨੀ ਦਿੱਤੀ ਕਿ ਜਿਸ ਕਿਸੀ ਦਿਨ ਆਜਮ ਖਾਨ ਲਖਨਊ 'ਚ ਸੰਗਠਨ ਦੇ ਕਿਸੇ ਵੀ ਮੈਂਬਰ ਨੂੰ ਮਿਲ ਜਾਣਗੇ, ਉਸੀ ਦਿਨ ਕਾਰ ਤੋਂ ਉਤਾਰ ਕੇ ਪਹਿਲੇ ਕੁਟਾਗੇਂ, ਫਿਰ ਨੰਗਾ ਕਰਾਂਗੇ ਅਤੇ ਬਾਅਦ 'ਚ ਜੀਭ ਕੱਟਾਗੇ। ਇਹ ਸਾਡੀ ਚੇਤਾਵਨੀ ਹੈ।
ਆਜਮ ਖਾਨ ਨੇ ਸੈਨਾ ਦੇ ਜਵਾਨਾਂ 'ਤੇ ਕਸ਼ਮੀਰ ਦੀ ਔਰਤਾਂ ਨਾਲ ਬਲਾਤਕਾਰ ਦੇ ਦੋਸ਼ ਲਗਾਏ ਸੀ। ਇਸ ਦੇ ਨਾਲ ਹੀ ਆਜਮ ਨੇ ਕਿਹਾ ਸੀ ਕਿ ਕਸ਼ਮੀਰ ਦੀਆਂ ਔਰਤਾਂ ਜਵਾਨਾਂ ਦੇ ਪ੍ਰਾਇਵੇਟ ਪਾਰਟ ਨੂੰ ਕੱਟ ਲੈਂਦੀਆਂ ਹਨ। ਐਸ.ਪੀ ਨੇਤਾ ਆਜਮ ਖਾਂ ਨੇ ਬੁੱਧਵਾਰ ਨੂੰ ਦਿੱਤੇ ਇਸ ਬਿਆਨ ਨੂੰ ਲੈ ਕੇ ਹਰ ਪਾਸੇ ਤਿੱਖੀ ਪ੍ਰਤੀਕ੍ਰਿਆਵਾਂ ਆਈਆਂ। ਉਤਰ ਪ੍ਰਦੇਸ਼ ਨਵ-ਨਿਰਮਾਣ ਸੈਨਾ ਦੇ ਪ੍ਰਧਾਨ ਅਮਿਤ ਜਾਨੀ ਨੇ ਵੀ ਸ਼ਾਮ ਨੂੰ ਇਕ ਵੀਡੀਓ ਜਾਰੀ ਕਰਕੇ ਆਜਮ ਖਾਂ ਨੂੰ ਅਜਿਹਾ ਬਿਆਨ ਦੇਣ 'ਤੇ ਅੜ੍ਹੇ ਹੱਥ ਲਿਆ।
ਇਕ ਨਜ਼ਰ ਅਜਿਹੇ ਮੌਕਿਆਂ 'ਤੇ ਜਦੋਂ ਪੀ.ਐੱਮ. ਮੋਦੀ ਦੀਆਂ ਅੱਖਾਂ 'ਚੋਂ ਨਿਕਲੇ ਹੰਝੂ
NEXT STORY