ਰਾਏਪੁਰ— ਅਸੀਂ ਇਕ ਅਜਿਹੇ ਡਾਕਟਰ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ 'ਤੇ ਜ਼ਿੰਦਗੀ ਬਚਾਉਣ ਦਾ ਅਜਿਹਾ ਜੁਨੂੰਨ ਹੈ ਕਿ ਉਹ ਇਸ ਲਈ ਹਰ ਪਲ ਤਿਆਰ ਰਹਿੰਦੇ ਹਨ। ਇੱਥੇ ਤੱਕ ਕਿ ਆਪਣੀ ਕਾਰ ਨੂੰ ਵੀ ਉਨ੍ਹਾਂ ਤੁਰਦਾ-ਫਿਰਦਾ ਆਪਰੇਸ਼ਨ ਥੀਏਟਰ ਬਣਾ ਲਿਆ ਹੈ। ਸਾਰੇ ਜ਼ਰੂਰੀ ਸਾਮਾਨ ਨਾਲ ਲੈ ਕੇ ਚੱਲਦੇ ਹਨ ਤਾਂ ਕਿ ਪੀੜਤ ਨੂੰ ਮੌਕੇ 'ਤੇ ਹੀ ਜ਼ਰੂਰੀ ਇਲਾਜ ਦੇ ਸਕਣ। ਛੱਤੀਸਗੜ੍ਹ ਸਥਿਤ ਐਡਵਾਂਸ ਕਾਰਡੀਅਕ ਇੰਸਟੀਚਿਊਟ (ਏ.ਸੀ.ਆਈ.) ਦੇ ਕਾਰਡੀਅਕ ਥੋਰੇਸਿਕ ਸਰਜਨ ਡਾ. ਕ੍ਰਿਸ਼ਨਾਕਾਂਤ ਸਾਹੂ ਦੀ। ਇਨ੍ਹਾਂ ਦੀ ਕਾਰ ਤੁਰਦਾ-ਫਿਰਦਾ ਆਪਰੇਸ਼ਨ ਥੀਏਟਰ (ਓ.ਟੀ.) ਹੈ, ਸਿਰਫ ਆਪਰੇਸ਼ਨ ਟੇਬਲ ਨੂੰ ਛੱਡ ਦੇਈਏ ਤਾਂ ਇਨ੍ਹਾਂ ਦੀ ਕਾਰ 'ਚ ਉਹ ਸਾਰਾ ਸਾਮਾਨ ਰਹਿੰਦਾ ਹੈ, ਜਿਨ੍ਹਾਂ ਦੀ ਮਦਦ ਨਾਲ ਮੌਕੇ 'ਤੇ ਹੀ ਕਿਸੇ ਦੀ ਜਾਨ ਬਚਾਈ ਜਾ ਸਕੇ। ਵੈਸਕਊਲਰ ਸਰਜਰੀ, ਹਾਰਟ ਲੰਗਜ਼ ਸਰਜਰੀ ਦੇ ਨਾਲ ਓਪਨ ਹਾਰਟ ਸਰਜਰੀ ਲਈ ਜ਼ਰੂਰੀ ਹਰ ਇਕ ਯੰਤਰ ਡਾ. ਕੇ.ਕੇ. ਆਪਣੀ ਕਾਰ 'ਚ ਰੱਖਦੇ ਹਨ। ਉਹ ਕਹਿੰਦੇ ਹਨ, ਨਾ ਜਾਣੇ ਕਦੋਂ ਕਿਸ ਮਰੀਜ਼ ਨੂੰ ਮੇਰੀ ਲੋੜ ਪੈ ਜਾਵੇ। ਜੇਕਰ ਮੈਨੂੰ ਸਮੇਂ 'ਤੇ ਨਾ ਪਹੁੰਚ ਸਕਿਆ ਤਾਂ ਖੁਦ ਨੂੰ ਕਦੇ ਮੁਆਫ਼ ਨਹੀਂ ਕਰ ਸਕਾਂਗਾ।
ਕੇ.ਕੇ. ਨਾਂ ਤੋਂ ਮਸ਼ਹੂਰ ਡਾ. ਕੇ.ਕੇ. ਸਾਹੂ ਕਈ ਗੰਭੀਰ ਮਰੀਜ਼ਾਂ ਨੂੰ ਸਮੇਂ 'ਤੇ ਇਲਾਜ ਦੇ ਕੇ ਜ਼ਿੰਦਗੀ ਬਚਾ ਚੁਕੇ ਹਨ। ਬਕੌਲ ਡਾ. ਕੇ.ਕੇ., ਕਿਹਾ ਤਾਂ ਇਹੀ ਜਾਂਦਾ ਹੈ ਕਿ ਜ਼ਿੰਦਗੀ ਅਤੇ ਮੌਤ ਉੱਪਰ ਵਾਲੇ ਦੇ ਹੱਥ 'ਚ ਹੈ ਪਰ ਮੈਂ ਆਪਣਾ ਕੰਮ ਪੂਰੀ ਮਿਹਨਤ ਨਾਲ ਕਰਦਾ ਹਾਂ। ਭਗਵਾਨ ਇਸ 'ਚ ਮਦਦ ਕਰਦੇ ਹਨ ਅਤੇ ਗੱਲ ਬਣ ਜਾਂਦੀ ਹੈ। ਡਾ. ਸਾਹੂ ਦੱਸਦੇ ਹਨ ਕਿ ਜਦੋਂ ਉਹ ਐੱਮ.ਸੀ.ਐੱਚ. ਦੀ ਪੜ੍ਹਾਈ ਕਰ ਰਹੇ ਸਨ ਤਾਂ ਸਰਜਰੀ ਲਈ ਚੰਗੇ ਯੰਤਰ ਹਸਪਤਾਲ 'ਚ ਨਹੀਂ ਮਿਲਦੇ ਸਨ। ਅਜਿਹੇ 'ਚ ਉਹ ਖੁਦ ਦੇ ਯੰਤਰਾਂ ਦੀ ਹੀ ਵਰਤੋਂ ਕਰਦੇ ਸਨ। ਹੌਲੀ-ਹੌਲੀ ਖੁਦ ਦੀ ਜਮ੍ਹਾ ਪੂੰਜੀ ਨਾਲ ਯੰਤਰ ਖਰੀਦੇ ਅਤੇ ਅੱਜ ਉਨ੍ਹਾਂ ਕੋਲ ਹਰ ਜ਼ਰੂਰੀ ਯੰਤਰ ਹੈ। ਕਹਿੰਦੇ ਹਨ, ਮੈਂ ਕਿਸੇ ਮਰੀਜ਼ ਨੂੰ ਯੰਤਰਾਂ ਦੀ ਕਮੀ ਕਾਰਨ ਮਰਦੇ ਨਹੀਂ ਦੇਖ ਸਕਦਾ। ਹਰ ਮਹੀਨੇ 2-3 ਐਮਰਜੈਂਸੀ ਫੋਨ ਵੀ ਆਉਂਦੇ ਹਨ। ਅਜਿਹੇ 'ਚ ਮੈਂ ਜਿੱਥੇ ਵੀ ਹਾਂ, ਉੱਥੋਂ ਜੇਕਰ ਯੰਤਰਾਂ ਨੂੰ ਲੈਣ ਪਹਿਲਾਂ ਘਰ ਜਾਂ ਹਸਪਤਾਲ ਜਾਵਾਂਗਾ ਤਾਂ ਉਦੋਂ ਤੱਕ ਯਮਰਾਜ ਆਪਣਾ ਕੰਮ ਕਰ ਚੁਕਿਆ ਹੋਵੇਗਾ। ਆਖਰ ਮੈਂ ਉਸ ਨੂੰ ਮਾਤ ਦੇਣੀ ਹੈ। ਇਹੀ ਮੇਰਾ ਕੰਮ ਹੈ। ਇਸ ਲਈ ਸਾਰੇ ਯੰਤਰ ਆਪਣੀ ਕਾਰ 'ਚ ਹੀ ਰੱਖਦਾ ਹਾਂ।
ਜੰਮੂ ਦੇ ਹੈਲੀਕਾਪਟਰ ਹਾਦਸੇ 'ਚ ਹਰਿਆਣਾ ਦੇ 2 ਨੌਜਵਾਨ ਹੋਏ ਸ਼ਹੀਦ
NEXT STORY