ਨਵੀਂ ਦਿੱਲੀ – ਐੱਨ. ਸੀ. ਈ. ਆਰ. ਟੀ. ਨੇ ਕਲਾ ਅਧਿਆਪਕ ਦੇ ਲਈ 84 ਪੰਨਿਆਂ ਵਾਲੇ 'ਆਰਟ ਇੰਟੀਗ੍ਰੇਟਡ ਲਰਨਿੰਗ' (ਏ. ਆਈ. ਐੱਲ.) ਤਿਆਰ ਕਰ ਕੇ ਨਿਰਦੇਸ਼ ਜਾਰੀ ਕੀਤਾ ਹੈ। ਇਸ 'ਚ ਅਧਿਆਪਕਾਂ ਨੂੰ ਆਖਿਆ ਗਿਆ ਕਿ ਕਿਸੇ ਬੱਚੇ ਦੀ ਕਲਾਤਮਕ ਸਮਰੱਥਾਵਾਂ 'ਤੇ ਟਿੱਪਣੀ ਨਾ ਕਰੇ, ਬੱਚਿਆਂ ਦੇ ਕਲਾ ਸਬੰਧੀ ਕੰਮ ਦੀ ਤੁਲਨਾ ਨਾ ਕਰੇ, ਇਸ ਨੂੰ ਇਕ ਪ੍ਰਕਿਰਿਆ ਦੇ ਤੌਰ 'ਤੇ ਵੇਖੇ ਨਾ ਕਿ ਨਤੀਜੇ ਅਤੇ ਕਲਾ ਨੂੰ ਇਕ ਵਿਸ਼ੇ ਦੀ ਬਜਾਏ ਮਾਧਿਅਮ ਮੰਨਿਆ ਜਾਏ। ਇਸ 'ਚ ਆਖਿਆ ਗਿਆ ਕਿ ਮੁਲਾਂਕਣ ਦੀ ਪ੍ਰਕਿਰਿਆ ਸੰਤੋਸ਼ਜਨਕ ਹੋਣੀ ਚਾਹੀਦੀ ਹੈ, ਜਿਸ 'ਚ ਹਰ ਬੱਚੇ ਨੂੰ ਭਾਗੀਦਾਰੀ ਦਾ ਬਰਾਬਰ ਮੌਕਾ ਮਿਲੇ ਅਤੇ ਇਕ-ਦੂਜੇ ਨਾਲ ਮੁਕਾਬਲੇ ਕੀਤੇ ਬਿਨਾਂ ਉਨ੍ਹਾਂ ਦੀ ਪਛਾਣ ਬਣੇ।
ਜੰਮੂ 'ਚ ਕੌਮਾਂਤਰੀ ਸਰਹੱਦ 'ਤੇ ਪਾਕਿ ਘੁਸਪੈਠੀਆ ਗ੍ਰਿਫਤਾਰ
NEXT STORY