ਨਵੀਂ ਦਿੱਲੀ— 2019 ਦੀਆਂ ਲੋਕ ਸਭਾ ਚੋਣਾਂ ਵਿਚ ਪ੍ਰਮੁੱਖ ਸਿਆਸੀ ਨੇਤਾਵਾਂ ਵਲੋਂ ਚੋਣ ਜ਼ਾਬਤੇ ਦੀ ਉਲੰਘਣਾ ਦੀਆਂ ਵਾਰ-ਵਾਰ ਵਾਪਰੀਆਂ ਘਟਨਾਵਾਂ ਦੇ ਸ਼ੋਰ-ਸ਼ਰਾਬੇ ਵਿਚ ਇਕ ਬਹੁਤ ਹੀ ਗੰਭੀਰ ਘਟਨਾ ਚੱਕਰ ਰਾਸ਼ਟਰ ਦੇ ਧਿਆਨ 'ਚ ਨਹੀਂ ਆਇਆ। 2012 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਪਹਿਲੀ ਵਾਰ ਡਰੱਗ ਦੀ ਬੀਮਾਰੀ ਦਾ ਪਰਦਾਫਾਸ਼ ਹੋਇਆ ਸੀ, ਜੋ ਹੁਣ ਦੂਜੇ ਸੂਬਿਆਂ ਖਾਸ ਕਰ ਕੇ ਗੁਜਰਾਤ ਦੇ ਸਾਰੇ ਜ਼ਿਲਿਆਂ ਵਿਚ ਫੈਲ ਗਈ ਹੈ।ਚੋਣ ਕਮਿਸ਼ਨ ਵਲੋਂ ਡਰੱਗ ਬਰਾਮਦਗੀ ਦੀਆਂ ਸਭ ਤੋਂ ਵੱਡੀਆਂ ਖੇਪਾਂ ਦੀਆਂ ਖਬਰਾਂ ਵਿਚ ਰਾਸ਼ਟਰ ਦੇ ਜ਼ਿਆਦਾਤਰ ਨੇਤਾਵਾਂ ਦਾ ਧਿਆਨ ਇਸ ਪਾਸੇ ਨਹੀਂ ਗਿਆ। 10 ਮਈ ਤਕ ਚੋਣ ਕਮਿਸ਼ਨ ਵਲੋਂ 3377 ਕਰੋੜ ਰੁਪਏ ਦੀ ਬਰਾਮਦਗੀ ਵੀ ਡਰੱਗ ਤੇ ਨਸ਼ੀਲੇ ਪਦਾਰਥਾਂ ਦੀ ਸੂਚੀ ਵਿਚ ਸਭ ਤੋਂ ਉੱਪਰ ਹੈ। ਇਸ ਸੂਚੀ ਵਿਚ ਹੁਣ ਪੰਜਾਬ ਦਾ ਨੰਬਰ ਸਭ ਤੋਂ ਉੱਪਰ ਨਹੀਂ ਹੈ, ਡਰਾਈ ਸੂਬੇ ਗੁਜਰਾਤ ਦਾ ਨਾਂ ਸਭ ਤੋਂ ਉੱਪਰ ਆ ਰਿਹਾ ਹੈ। ਗੁਜਰਾਤ ਵਿਚ 525 ਕਰੋੜ ਰੁਪਏ ਦੀ ਬਰਾਮਦਗੀ ਕੀਤੀ ਗਈ, ਜੋ ਕਿ ਪੰਜਾਬ ਦੇ 215 ਕਰੋੜ ਰੁਪਏ ਨਾਲੋਂ ਜ਼ਿਆਦਾ ਹੈ। ਦਿੱਲੀ ਦੇ ਐੱਨ. ਸੀ. ਪੀ. ਜ਼ਿਲਿਆਂ ਵਿਚ 372 ਕਰੋੜ ਰੁਪਏ ਦੀ ਬਰਾਮਦਗੀ ਕੀਤੀ ਗਈ ਹੈ।
ਭਾਵੇਂ ਹੀ ਇਹ ਘਟਨਾ ਚੱਕਰ ਬਹੁਤ ਧੱਕਾ ਪਹੁੰਚਾਉਣ ਵਾਲਾ ਹੈ ਪਰ ਡਰੱਗ ਦੀ ਸਮੱਸਿਆ ਨਾਲ ਨਜਿੱਠਣ ਵਾਲੇ ਲੋਕਾਂ ਲਈ ਇਹ ਹੈਰਾਨੀ ਵਾਲੀ ਗੱਲ ਹੈ। ਮਾਰਚ ਦੀ ਰਿਪੋਰਟ ਆਈ ਸੀ ਕਿ ਗੁਜਰਾਤ ਡਰੱਗ ਦੀ ਓਵਰ ਡੋਜ਼ ਨਾਲ ਹੋਈਆਂ ਮੌਤਾਂ ਨਾਲ ਤੀਜਾ ਸਭ ਤੋਂ ਵੱਡਾ ਪ੍ਰਭਾਵਿਤ ਸੂਬਾ ਹੈ। 2017 'ਚ ਗੁਜਰਾਤ ਵਿਚ 2327 ਕਿਲੋਗ੍ਰਾਮ ਗਾਂਜਾ ਬਰਾਮਦ ਹੋਇਆ ਸੀ ਜਦਕਿ ਪੰਜਾਬ ਵਿਚ 1711 ਕਿਲੋਗ੍ਰਾਮ। ਇਸ ਸਬੰਧ ਵਿਚ 9 ਈਰਾਨੀਆਂ ਨੂੰ ਪਾਕਿਸਤਾਨ ਤੋਂ 500 ਕਰੋੜ ਦੀ ਡਰੱਗ ਦੀ ਸਮੱਗਲਿੰਗ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਕਾਨੂੰਨਾਂ ਨੂੰ ਸਖਤੀ ਨਾਲ ਲਾਗੂ ਕੀਤੇ ਜਾਣ ਕਾਰਨ ਗਾਂਜਾ, ਹਸ਼ੀਸ਼ ਅਤੇ ਹੈਰੋਇਨ ਦੇ ਮਾਮਲਿਆਂ ਵਿਚ ਪੰਜਾਬ 'ਚ ਕਮੀ ਆਈ ਹੈ। ਇਨ੍ਹਾਂ ਦੀ ਜਗ੍ਹਾ ਕੋਕੀਨ ਤੋਂ ਬਣੀ ਸਿਰਪ ਨੇ ਲੈ ਲਈ ਪਰ ਡਰੱਗ ਦੀ ਸਮੱਗਲਿੰਗ ਲਈ ਗੁਜਰਾਤ ਹਾਟਬੈੱਡ ਬਣ ਗਿਆ ਹੈ। ਗੁਜਰਾਤ ਵਿਚ ਕੁਲ ਬਰਾਮਦਗੀ ਦਾ 95 ਫੀਸਦੀ ਤੋਂ ਵੱਧ ਹਿੱਸਾ ਨਸ਼ੀਲੇ ਪਦਾਰਥਾਂ ਦਾ ਹੈ। ਇਸ ਵਿਚ ਦਿੱਲੀ ਦੇ ਐੱਨ. ਸੀ. ਟੀ., ਪੰਜਾਬ, ਮਣੀਪੁਰ ਅਤੇ ਉੱਤਰ ਪ੍ਰਦੇਸ਼ ਦਾ ਨੰਬਰ ਵੀ ਆਉਂਦਾ ਹੈ। ਇਹ ਦਾਅਵਾ ਸਾਬਕਾ ਚੋਣ ਕਮਿਸ਼ਨਰ ਐੱਸ. ਵਾਈ. ਕੁਰੈਸ਼ੀ ਨੇ ਕੀਤਾ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕਿਤਾਬ 'ਐਨ ਅਨਡਾਕੂਮੈਂਟਿਡ ਵੰਡਰ ਦਿ ਮੇਕਿੰਗ ਆਫ ਦਿ ਗ੍ਰੇਟ ਇੰਡੀਅਨ ਇਲੈਕਸ਼ਨ' ਵਿਚ ਉਨ੍ਹਾਂ ਨੇ ਸਿਆਸੀ ਪਾਰਟੀਆਂ ਅਤੇ ਉੁਮੀਦਵਾਰਾਂ ਦੀਆਂ 40 ਕੰਮ ਕਰਨ ਦੀਆਂ ਸ਼ੈਲੀਆਂ ਦੀ ਇਕ ਚੈੱਕ ਲਿਸਟ ਮੁਹੱਈਆ ਕਰਵਾਈ ਹੈ ਕਿ ਉਹ ਕਿਸ ਤਰ੍ਹਾਂ ਵੋਟਰਾਂ ਨੂੰ ਰਿਸ਼ਵਤ ਦੇਣ ਲਈ ਧਨ ਦੀ ਵਰਤੋਂ ਕਰਦੇ ਹਨ। ਸੂਚੀ ਵਿਚ ਮੁੱਖ ਤੌਰ 'ਤੇ ਸ਼ਰਾਬ, ਡਰੱਗ, ਚੂਰਾ ਪੋਸਤ ਦੀ ਵੰਡ ਹੈ। ਇਹ ਸਪੱਸ਼ਟ ਹੈ ਕਿ ਇਹ ਮਾਮਲਾ ਇਨ੍ਹਾਂ ਚੋਣਾਂ ਵਿਚ 3 ਪ੍ਰਮੁੱਖ ਕਾਰਨਾਂ ਕਰ ਕੇਚੋਣਾਂ ਵਿਚ ਦੋ ਵੱਡੀਆਂ ਗੱਲਾਂ ਸਾਹਮਣੇ ਆਈਆਂ ਹਨ- ਇਕ ਤਾਂ ਧਨ ਦੀ ਦੁਰਵਰਤੋਂ ਵਧ ਗਈ ਹੈ, ਦੂਸਰਾ ਕਮਿਸ਼ਨ ਦੀ ਆਜ਼ਾਦੀ ਨਾਲ ਬਰਾਮਦਗੀਆਂ ਬਹੁਤ ਵਧ ਗਈ। ਕਮਿਸ਼ਨ ਦੇ ਵਧੇਰੇ ਚੌਕਸ ਰਹਿਣ ਨਾਲ ਬਰਾਮਦਗੀ ਦੀ ਰਾਸ਼ੀ ਕਾਫੀ ਵਧ ਗਈ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਸਾਹਮਣੇ ਆਇਆ ਹੈ ਕਿ ਵੋਟਰਾਂ ਨੂੰ ਲਾਲਚ ਦੇਣ ਲਈ ਸ਼ਰਾਬ ਤੇ ਡਰੱਗ ਦੀ ਵੰਡ ਦੇ ਰੂਪ ਵਿਚ ਧਨ ਸ਼ਕਤੀ ਦੀ ਭੂਮਿਕਾ ਕਾਫੀ ਜ਼ਿਆਦਾ ਹੈ।
ਉਨ੍ਹਾਂ ਕਿਹਾ ਕਿ 2012 ਦੀਆਂ ਪੰਜਾਬ ਚੋਣਾਂ ਵਿਚ ਵੱਡੀ ਪੱਧਰ 'ਤੇ ਸ਼ਰਾਬ ਤੇ ਡਰੱਗ ਵੰਡਣ ਦੀਆਂ ਖਬਰਾਂ ਨਾਲ ਕਮਿਸ਼ਨ ਦੀਆਂ ਰਾਤਾਂ ਦੀ ਨੀਂਦ ਉੱਡ ਗਈ ਸੀ। ਸਾਰੀਆਂ ਇਨਫੋਰਸਮੈਂਟ ਏਜੰਸੀਆਂ ਨੂੰ ਨਿਰਦੇਸ਼ ਦਿੱਤੇ ਗਏ ਸਨ ਕਿ ਚੋਣਾਂ ਵਿਚ ਡਰੱਗ ਸਮੱਗਲਿੰਗ ਨੂੰ ਹਰ ਹਾਲਤ ਵਿਚ ਰੋਕਿਆ ਜਾਵੇ। ਐੱਨ. ਸੀ. ਬੀ. (ਨਾਰਕੋਟਿਕਸ ਕੰਟਰੋਲ ਬਿਊਰੋ) ਇਕ ਤਾਲਮੇਲ ਏਜੰਸੀ ਨਾਲ ਸੀਮਾ ਸੁਰੱਖਿਆ ਬਲਾਂ ਨੂੰ ਕਿਹਾ ਗਿਆ ਕਿ ਉਹ ਈਰਾਨ, ਅਫਗਾਨਿਸਤਾਨ ਅਤੇ ਪਾਕਿਸਤਾਨ ਦੇ ਗੋਲਡਨ ਕ੍ਰੀਸੈਂਟ ਦੀ ਸਮੱਗਲਿੰਗ ਰੋਕਣ ਲਈ ਸਰਹੱਦ 'ਤੇ ਚੌਕਸੀ ਵਧਾ ਦੇਣ। ਆਈ. ਜੀ. ਰੈਂਕ ਦੇ ਅਧਿਕਾਰੀ ਦੇ ਤਹਿਤ ਕੰਟਰੋਲ ਰੂਪ ਨਾਲ ਇਕ ਸੈਂਟਰਲ ਚੋਣ ਸੈੱਲ ਵੀ ਸਥਾਪਤ ਕੀਤਾ ਗਿਆ। ਜ਼ਿਲਿਆਂ ਤੇ ਸਰਹੱਦੀ ਸੂਬਿਆਂ ਵਿਚ 374 ਨਾਕੇ ਲਾਏ ਗਏ ਅਤੇ ਕਿਹਾ ਗਿਆ ਕਿ ਉਹ ਆਪਣੇ ਵਲੋਂ ਵੀ ਬੈਰੀਅਰ ਸਥਾਪਤ ਕਰਨ। ਵੀਡੀਓ ਕੈਮਰੇ ਦੇ ਨਾਲ 174 ਫਲਾਈਂਗ ਸਕਵੈਡ ਦੀ ਤਾਇਨਾਤੀ ਕੀਤੀ ਗਈ। ਚੋਣ ਕਮਿਸ਼ਨ ਨੂੰ ਇਸ ਵਿਚ ਸਫਲਤਾ ਮਿਲੀ। ਇਕ ਮਹੀਨੇ ਵਿਚ 53.5 ਕਿਲੋਗ੍ਰਾਮ ਹੈਰੋਇਨ ਅਤੇ 435 ਕਿਲੋਗ੍ਰਾਮ ਚੂਰਾ ਪੋਸਤ ਦੇ ਨਾਲ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਹੋਈ। ਜਾਂਚ-ਪੜਤਾਲ ਦੇ ਨਤੀਜੇ ਹੈਰਾਨ ਕਰਨ ਵਾਲੇ ਸਨ।
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਲਿਖਿਆ ਸੀ ਚਿੱਠੀ—
ਸਾਬਕਾ ਚੋਣ ਕਮਿਸ਼ਨ ਕੁਰੈਸ਼ੀ ਨੇ ਕਿਹਾ ਕਿ ਇਸ ਗੱਲ ਨੇ ਮੈਨੂੰ ਡਿਊਟੀ ਤੋਂ ਇਲਾਵਾ ਹੋਰ ਕਦਮ ਚੁੱਕਣ ਲਈ ਮਜਬੂਰ ਕੀਤਾ। ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਚਿੱਠੀ ਲਿਖ ਕੇ ਮਾਮਲੇ ਦੀ ਗੰਭੀਰਤਾ ਦਾ ਵਰਣਨ ਕੀਤਾ ਗਿਆ। ਪੱਤਰ ਵਿਚ ਲਿਖਿਆ ਗਿਆ ਕਿ ਪੰਜਾਬ ਡਰੱਗ ਸਮੱਗਲਿੰਗ ਦੇ ਇਕ ਕੇਂਦਰ ਦੇ ਰੂਪ ਵਿਚ ਉਭਰਿਆ ਹੈ। 40 ਫੀਸਦੀ ਡਰੱਗ ਯੂਰਪ, ਉੱਤਰੀ ਅਮਰੀਕਾ ਦੇ ਸੂਬਿਆਂ ਵਿਚ ਸਮੱਗਲਿੰਗ ਦੇ ਰੂਪ ਵਿਚ ਜਾਂਦੀ ਹੈ। ਰਾਜਸਥਾਨ, ਹਰਿਆਣਾ ਦੇ ਨਾਲ ਲੱਗਦੇ ਪੰਜਾਬ ਦੇ ਜ਼ਿਲੇ ਬਠਿੰਡਾ, ਮਾਨਸਾ, ਸੰਗਰੂਰ, ਮੁਕਤਸਰ ਅਤੇ ਫਿਰੋਜ਼ਪੁਰ ਡਰੱਗਜ਼ ਦੇ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਸਭ ਤੋਂ ਵੱਡੀ ਚਿੰਤਾ ਵਾਲੀ ਗੱਲ ਸੀ ਪੰਜਾਬ ਦੇ ਨੌਜਵਾਨ ਵਰਗ ਦਾ ਭਵਿੱਖ ਤਬਾਹ ਹੋਣਾ ਜੋ ਮੁਫਤ ਵਿਚ ਮਿਲਣ ਵਾਲੇ ਨਸ਼ੀਲੇ ਪਦਾਰਥਾਂ ਦੀ ਬੀਮਾਰੀ ਵਿਚ ਫਸ ਗਏ ਹਨ।
ਗ੍ਰੈਜੂਏਸ਼ਨ ਪਾਸ ਲਈ ਇਸ ਵਿਭਾਗ 'ਚ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ
NEXT STORY