ਨਵੀਂ ਦਿੱਲੀ-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਾਲਾ ਸਾਹਿਬ ਹਸਪਤਾਲ ਨੂੰ ਸੰਗਤਾਂ ਲਈ ਮੁੜ ਚਾਲੂ ਕਰਨ ਦੀ ਪ੍ਰਕ੍ਰਿਆ ਲੀਹਾਂ ਪਾ ਦਿੱਤੀ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਨੇ ਬਾਲਾ ਸਾਹਿਬ ਹਸਪਾਲ ਤੇ ਮੈਡੀਕਲ ਕਾਲਜ ਕੀਤੇ ਵਾਅਦੇ ਅਨੁਸਾਰ ਮੁੜ ਚਾਲੂ ਕਰਨ ਦੀ ਪ੍ਰਕ੍ਰਿਆ ਅਤੇ ਆਲਾ ਮਿਆਰੀ ਮੈਡੀਕਲ ਸਹੂਲਤਾਂ ਪ੍ਰਦਾਨ ਕੀਤੇ ਜਾਣ ਦੇ ਮਾਮਲੇ 'ਤੇ ਰਾਸ਼ਟਰੀ ਰਾਜਧਾਨੀ ਖੇਤਰ ਦੇ ਪ੍ਰਮੁੱਖ ਡਾਕਟਰਾਂ ਨਾਲ ਮੁਲਾਕਾਤ ਕੀਤੀ, ਜਿਸ 'ਚ ਡਾ. ਪ੍ਰਿਥਪਾਲ ਸਿੰਘ ਮੈਨੀ, ਡਾ. ਆਈ.ਪੀ.ਐਸ. ਕਾਲਰਾ ਅਤੇ ਡਾਕਟਰ ਜੀ. ਐਸ. ਗਰੇਵਾਲ ਨਾਲ ਵਿਸ਼ੇਸ਼ ਤੌਰ 'ਤੇ ਸ਼ਾਮਿਲ ਸਨ।
ਦੇਰ ਸ਼ਾਮ ਇੱਕ ਵਿਸ਼ੇਸ਼ ਮੀਟਿੰਗ ਦੌਰਾਨ ਸ. ਸਿਰਸਾ ਨੇ ਮਾਹਿਰ ਡਾਕਟਰ ਤੋਂ ਇਸ ਬਾਰੇ ਵੀ ਰਾਏ ਹਾਸਿਲ ਕੀਤੀ ਕਿ ਬਾਲਾ ਸਾਹਿਬ ਦੇ ਮੌਜ਼ੂਦਾ ਹਸਪਤਾਲ ਅਤੇ ਗੁਰਦੁਆਰਾ ਬੰਗਲਾ ਸਾਹਿਬ ਦੇ ਪੋਲੀਕਲੀਨਿਕ ਨੂੰ ਸੁਚਾਰੂ ਰੂਪ 'ਚ ਚਲਾਉਣ ਲਈ ਹੋਰ ਕਿਹੜੀਆਂ-ਕਿਹੜੀਆਂ ਬੇਹਤਰ ਸਹੂਲਤਾਂ ਦਿੱਤੀਆਂ ਜਾ ਸਕਦੀਆਂ ਹਨ।
ਸ. ਸਿਰਸਾ ਨੇ ਇਹ ਵੀ ਦੱਸਿਆ ਕਿ ਆਉਣ ਵਾਲੀ 14 ਅਪ੍ਰੈਲ ਨੂੰ ਦਿੱਲੀ ਅਤੇ ਐਨ. ਸੀ. ਆਰ ਦੇ ਨਾਮਵਰ ਡਾਕਟਰਾਂ ਦੀ ਭਾਈ ਵੀਰ ਸਿੰਘ ਸਾਹਿਤ ਸਦਨ, ਨਵੀਂ ਦਿੱਲੀ ਵਿਖੇ ਕਾਨਫਰੰਸ ਬੁਲਾਈ ਜਾ ਰਹੀ ਹੈ, ਜਿਸ 'ਚ ਲਗਭਗ 200 ਨਾਮਵਰ ਡਾਕਟਰ ਭਾਗ ਲੈਣਗੇ।ਇੱਥੇ ਹੋਣ ਵਾਲੀ ਕਾਨਫਰੰਸ 'ਚ ਬਾਲਾ ਸਾਹਿਬ ਹਸਪਤਾਲ ਤੇ ਮੈਡੀਕਲ ਕਾਲਜ ਨੂੰ ਬਣਾਕੇ ਕੇ ਸ਼ੁਰੂ ਕਰਨ ਦੀ ਪ੍ਰਕ੍ਰਿਆ, ਰੂਪਰੇਖਾ, ਮਾਧਿਅਮ ਅਤੇ ਹੋਰ ਸੇਵਾਵਾਂ 'ਤੇ ਚਰਚਾ ਕੀਤੀ ਜਾਵੇਗੀ। ਸ. ਸਿਰਸਾ ਨੇ ਇਸ ਕਾਨਫਰੰਸ 'ਚ ਵੱਧ ਤੋਂ ਵੱਧ ਡਾਕਟਰ ਨੂੰ ਸ਼ਾਮਿਲ ਹੋਣ ਦੀ ਵੀ ਬੇਨਤੀ ਕੀਤੀ।
ਅੱਤਵਾਦੀਆਂ ਦੀ ਕਾਇਰਾਨਾ ਹਰਕਤ, ਬੰਧਕ ਬਣਾਏ 12 ਸਾਲਾ ਮਾਸੂਮ ਦਾ ਕੀਤਾ ਕਤਲ
NEXT STORY