ਸ਼੍ਰੀਨਗਰ— ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਵਲੋਂ ਕਾਇਰਾਨਾ ਹਰਕਤ ਜਾਰੀ ਹੈ। ਘਾਟੀ 'ਚ ਲਗਾਤਾਰ ਅਸ਼ਾਂਤੀ ਪੈਦਾ ਕਰਨ ਦੀ ਕੋਸ਼ਿਸ਼ ਦਰਮਿਆਨ ਅੱਤਵਾਦੀਆਂ ਨੇ ਇਕ ਹੋਰ ਕਾਇਰਾਨਾ ਹਰਕਤ ਨੂੰ ਅੰਜਾਮ ਦਿੰਦੇ ਹੋਏ ਬੰਧਕ ਬਣਾ ਕੇ ਰੱਖੇ 12 ਸਾਲਾ ਮਾਸੂਮ ਦਾ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਮਾਸੂਮ ਦੇ ਮਾਂ-ਬਾਪ ਅੱਤਵਾਦੀਆਂ ਨੂੰ ਉਸ ਨੂੰ ਛੱਡਣ ਦੀ ਗੁਹਾਰ ਲਗਾਉਂਦੇ ਰਹੇ ਪਰ ਅੱਤਵਾਦੀਆਂ ਦਾ ਦਿਲ ਨਹੀਂ ਪਸੀਜਿਆ। ਅੱਤਵਾਦੀਆਂ ਨੇ ਮਾਸੂਮ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਦੂਜੇ ਪਾਸੇ ਸੁਰੱਖਿਆ ਫੋਰਸਾਂ ਨੇ ਮੂੰਹ ਤੋੜ ਜਵਾਬ ਦਿੰਦੇ ਹੋਏ 7 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ।
12 ਸਾਲ ਦੇ ਮਾਸੂਮ ਦਾ ਕਤਲ
ਪੁਲਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਜੰਮੂ ਅਤੇ ਕਸ਼ਮੀਰ 'ਚ ਤਿੰਨ ਵੱਖ-ਵੱਖ ਮੁਕਾਬਲਿਆਂ 'ਚ ਪਿਛਲੇ 24 ਘੰਟਿਆਂ 'ਚ 7 ਅੱਤਵਾਦੀ ਮਾਰੇ ਗਏ ਹਨ। ਉੱਥੇ ਹੀ ਅੱਤਵਾਦੀਆਂ ਨੇ ਇਕ 12 ਸਾਲ ਦੇ ਮਾਸੂਮ ਦਾ ਕਤਲ ਕਰ ਦਿੱਤਾ। ਪੁਲਸ ਅਨੁਸਾਰ ਬਾਂਦੀਪੋਰਾ ਜ਼ਿਲੇ ਦੇ ਮੀਰ ਮੋਹੱਲਾ ਇਲਾਕੇ 'ਚ 2 ਅੱਤਵਾਦੀ ਮਾਰੇ ਗਏ ਹਨ। ਪੁਲਸ ਨੇ ਦੱਸਿਆ ਕਿ ਅੱਤਵਾਦੀਆਂ ਨੇ ਇਸ ਮਾਸੂਮ ਬੱਚੇ ਸਮੇਤ 2 ਲੋਕਾਂ ਨੂੰ ਬੰਧਕ ਬਣਾ ਕੇ ਰੱਖਿਆ ਸੀ। ਪੁਲਸ ਸੂਤਰਾਂ ਅਨੁਸਾਰ ਸੁਰੱਖਿਆ ਫੋਰਸ ਇਕ ਨਾਗਰਿਕ ਨੂੰ ਬਚਾਉਣ 'ਚ ਸਫ਼ਲ ਰਹੀ।
ਮਾਰੇ ਗਏ ਅੱਤਵਾਦੀਆਂ 'ਚ ਇਕ ਲਸ਼ਕਰ ਦਾ ਕਮਾਂਡਰ
ਦੂਜੇ ਪਾਸੇ ਮਾਰੇ ਗਏ ਅੱਤਵਾਦੀਆਂ 'ਚ ਇਕ ਲਸ਼ਕਰ ਦਾ ਕਮਾਂਡਰ ਦੱਸਿਆ ਜਾ ਰਿਹਾ ਹੈ। ਪੁਲਸ ਅਨੁਸਾਰ ਸ਼ੋਪੀਆਂ ਜ਼ਿਲ ੇਦੇ ਇਮਾਮ ਸਾਹਿਬ ਇਲਾਕੇ 'ਚ ਸੁਰੱਖਿਆ ਫੋਰਸਾਂ ਨੇ ਮੁਕਾਬਲੇ 'ਚ 2 ਅੱਤਵਾਦੀਆਂ ਨੂੰ ਮਾਰ ਸੁੱਟਿਆ। ਸੋਪੋਰ ਦੇ ਵਾਰਪੋਰਾ ਇਲਾਕੇ 'ਚ ਇਕ ਹੋਰ ਮੁਕਾਬਲੇ 'ਚ 2 ਹੋਰ ਅੱਤਵਾਦੀ ਮਾਰੇ ਗਏ। ਸੋਪੋਰ 'ਚ ਸਾਰੀਆਂ ਸਿੱਖਿਆ ਸੰਸਥਾਵਾਂ ਬੰਦ ਹਨ ਅਤੇ ਚੌਕਸੀ ਦੇ ਤੌਰ 'ਤੇ ਮੋਬਾਇਲ ਅਤੇ ਇੰਟਰਨੈੱਟ ਸੇਵਾਵਾਂ ਰੋਕ ਦਿੱਤੀਆਂ ਗਈਆਂ ਹਨ।
ਜਿਸ ਦਾ ਗੁਰੂ ਅਜਿਹਾ ਹੈ, ਉਸ ਦਾ ਚੇਲਾ ਕਿਸ ਤਰ੍ਹਾਂ ਦਾ ਹੋਵੇਗਾ : ਅਰੁਣ ਜੇਤਲੀ
NEXT STORY