ਨਵੀਂ ਦਿੱਲੀ- ਦਿੱਲੀ ਯੂਨੀਵਰਸਿਟੀ ਦੇ ਵੱਕਾਰੀ ਹੰਸਰਾਜ ਕਾਲਜ ਵਿੱਚ ਅੰਗਰੇਜ਼ੀ ਆਨਰਜ਼ ਦੇ ਪਹਿਲੇ ਸਾਲ ਦੀ ਵਿਦਿਆਰਥਣ, ਬਿਸਮਾ ਫਰੀਦ ਨੇ ਹਾਲ ਹੀ ਵਿੱਚ ਲਿੰਕਡਇਨ 'ਤੇ ਇੱਕ ਭਾਵੁਕ ਪੋਸਟ ਸਾਂਝੀ ਕਰ ਕੇ ਸੋਸ਼ਲ ਮੀਡੀਆ 'ਤੇ ਇਕ ਅਹਿਮ ਚਰਚਾ ਛੇੜ ਦਿੱਤੀ ਹੈ।
ਇਸ ਪੋਸਟ 'ਚ ਉਸ ਨੇ ਕਾਲਜ ਟਾਪਰ ਹੋਣ ਦੇ ਬਾਵਜੂਦ ਇੱਕ ਵੀ ਇੰਟਰਨਸ਼ਿਪ ਨਾ ਮਿਲਣ 'ਤੇ ਨਿਰਾਸ਼ਾ ਪ੍ਰਗਟਾਈ ਹੈ। ਉਸ ਦੀ ਪੋਸਟ ਕੁਝ ਹੀ ਸਮੇਂ 'ਚ ਵਾਇਰਲ ਹੋ ਗਈ, ਨੇ ਵਿਦਿਆਰਥੀਆਂ ਅਤੇ ਪੇਸ਼ੇਵਰਾਂ ਦੋਵਾਂ ਨੂੰ ਪ੍ਰਭਾਵਿਤ ਕੀਤਾ ਤੇ ਅਸਲ ਦੁਨੀਆ ਵਿੱਚ ਅਕਾਦਮਿਕ ਸਫਲਤਾ ਅਤੇ ਰੁਜ਼ਗਾਰ ਹਾਸਲ ਕਰਨ 'ਚ ਵਧ ਰਹੇ ਪਾੜੇ 'ਤੇ ਰੌਸ਼ਨੀ ਪਾਈ।
ਬਿਸਮਾ ਨੇ ਦੱਸਿਆ ਕੀਤਾ ਕਿ ਕਿਵੇਂ ਬਚਪਨ ਤੋਂ ਹੀ ਉਸ ਨੂੰ ਇਹ ਸਿਖਾਇਆ ਗਿਆ ਸੀ ਕਿ ਚੰਗੇ ਗ੍ਰੇਡ ਹੀ ਸਾਡੀ ਸਫਲਤਾ ਦੀ ਗਾਰੰਟੀ ਦੇਣਗੇ। ਅਧਿਆਪਕ ਅਤੇ ਬਜ਼ੁਰਗ ਅਕਸਰ ਜ਼ੋਰ ਦਿੰਦੇ ਸਨ ਕਿ ਚੰਗੀ ਪੜ੍ਹਾਈ ਕਰੋ, ਹੋਰ ਅੰਕ ਪ੍ਰਾਪਤ ਕਰੋ ਅਤੇ ਤੁਸੀਂ ਜ਼ਿੰਦਗੀ ਵਿੱਚ ਅੱਗੇ ਵਧੋਗੇ।

ਇਹ ਵੀ ਪੜ੍ਹੋ- ਦੇਸ਼ 'ਚ ਚੱਲ ਰਿਹਾ ਨਵੇਂ ਤਰ੍ਹਾਂ ਦਾ ਵੱਡਾ Fraud ! ਕਿਤੇ ਤੁਸੀਂ ਨਾ ਹੋ ਜਾਇਓ ਸ਼ਿਕਾਰ
ਹਾਲਾਂਕਿ ਉਸ ਦੇ ਅਨੁਭਵ ਨੇ ਇਸ ਕਠੋਰ ਹਕੀਕਤ ਨੂੰ ਉਜਾਗਰ ਕੀਤਾ ਕਿ ਹੁਣ ਸਿਰਫ਼ ਅੰਕ ਹੀ ਕਾਫ਼ੀ ਨਹੀਂ ਹਨ। ਉਸ ਨੇ ਦੇਖਿਆ ਕਿ ਅੱਜ ਕੰਪਨੀਆਂ ਸਿਰਫ਼ ਅਕਾਦਮਿਕ ਤੌਰ 'ਤੇ ਹੁਸ਼ਿਆਰ ਉਮੀਦਵਾਰਾਂ ਦੀ ਭਾਲ ਨਹੀਂ ਕਰ ਰਹੀਆਂ, ਸਗੋਂ ਅਸਲ-ਸੰਸਾਰ ਦੇ ਹੁਨਰ, ਵਿਹਾਰਕ ਅਨੁਭਵ ਅਤੇ ਨਤੀਜੇ ਪ੍ਰਦਾਨ ਕਰਨ ਦੀ ਯੋਗਤਾ ਵਾਲੇ ਵਿਅਕਤੀਆਂ ਦੀ ਭਾਲ ਕਰ ਰਹੀਆਂ ਹਨ।
ਉਸ ਨੇ ਇਸ ਗੱਲ 'ਤੇ ਚਿੰਤਾ ਪ੍ਰਗਟਾਈ ਕਿ ਸਕੂਲ ਅਤੇ ਕਾਲਜ ਅਜੇ ਵੀ ਵੱਡੇ ਪੱਧਰ 'ਤੇ ਇਸ ਪੁਰਾਣੇ ਵਿਸ਼ਵਾਸ ਦੇ ਅਧੀਨ ਕਿਵੇਂ ਕੰਮ ਕਰਦੇ ਹਨ ਕਿ ਅਕਾਦਮਿਕ ਪ੍ਰਦਰਸ਼ਨ ਸਫਲਤਾ ਲਈ ਅੰਤਿਮ ਮਾਪਦੰਡ ਹੈ। ਬਿਸਮਾ ਦੀ ਪੋਸਟ ਨੇ ਦੂਜਿਆਂ ਲਈ ਵੀ ਆਪਣੇ ਤਜਰਬੇ ਸਾਂਝੇ ਕਰਨ ਲਈ ਇਕ ਵਿਸ਼ਾ ਦੇ ਦਿੱਤਾ ਹੈ। ਬਹੁਤ ਸਾਰੇ ਲੋਕਾਂ ਨੇ ਸਵੀਕਾਰ ਕੀਤਾ ਕਿ ਉਹ ਇੱਕੋ ਜਿਹੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਸਨ, ਜਿੱਥੇ ਕਿਤਾਬੀ ਗਿਆਨ ਅਸਲ-ਸੰਸਾਰ 'ਚ ਰੁਜ਼ਗਾਰ ਦੇ ਮੌਕੇ ਪੈਦਾ ਕਰਨ 'ਚ ਅਸਫ਼ਲ ਸਾਬਿਤ ਹੋ ਰਿਹਾ ਹੈ।
ਇੱਕ ਲਿੰਕਡਇਨ ਯੂਜ਼ਰ ਨੇ ਉਸ ਦੀ ਪੋਸਟ 'ਤੇ ਕੁਮੈਂਟ ਕੀਤਾ, "ਤੁਸੀਂ ਬਿਲਕੁਲ ਸਹੀ ਹੋ, ਮੈਂ ਵੀ ਇਸ ਵਿੱਚੋਂ ਲੰਘਿਆ ਹਾਂ।" ਇੱਕ ਹੋਰ ਨੇ ਸਾਂਝਾ ਕੀਤਾ, "ਮੈਂ ਟਾਪਰ ਨਹੀਂ ਸੀ, ਪਰ ਪ੍ਰੈਕਟੀਕਲ ਸਕਿੱਲ ਸਿੱਖਣ ਨੇ ਮੇਰੇ ਲਈ ਸਭ ਕੁਝ ਬਦਲ ਦਿੱਤਾ।" ਬਹੁਤ ਸਾਰੇ ਲੋਕ ਇਸ ਗੱਲ 'ਤੇ ਸਹਿਮਤ ਹੋਏ ਕਿ ਕਿਤਾਬਾਂ 'ਚ ਲਿਖੀਆਂ ਗੱਲਾਂ ਦਾ ਰੱਟਾ ਮਾਰਨ ਨਾਲੋਂ ਕੋਈ ਪ੍ਰੈਕਟੀਕਲ ਸਕਿੱਲ ਸਿੱਖਣਾ ਜ਼ਿਆਦਾ ਮਦਦਗਾਰ ਸਾਬਿਤ ਹੋ ਸਕਦਾ ਹੈ।
ਬਿਸਮਾ ਦੀ ਕਹਾਣੀ ਹੁਣ ਸਿੱਖਿਆ ਪ੍ਰਣਾਲੀ ਦੇ ਇੱਕ ਵਿਸ਼ਾਲ ਮੁੱਦੇ ਦਾ ਪ੍ਰਤੀਕ ਬਣ ਗਈ ਹੈ, ਜੋ ਕਿ ਸਕਿੱਲ ਬੇਸਡ ਟ੍ਰੇਨਿੰਗ ਅਤੇ ਇੰਡਸਟ੍ਰੀਅਲ ਟ੍ਰੇਨਿੰਗ ਵੱਲ ਅੱਗੇ ਵਧਣ ਦੀ ਲੋੜ ਨੂੰ ਉਜਾਗਰ ਕਰਦੀ ਹੈ।
ਇਹ ਵੀ ਪੜ੍ਹੋ- ਕੰਧ ਟੱਪ ਕੇ ਘਰ 'ਚ ਵੜਿਆ ਬੰਦਾ, ਕਮਰੇ 'ਚ ਸੁੱਤੀ ਪਈ ਜਨਾਨੀ ਤੇ ਧੀਆਂ ਨਾਲ ਜੋ ਕੀਤਾ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਟੈਕਨੀਸ਼ੀਅਨ ਦੇ ਅਹੁਦੇ 'ਤੇ ਨਿਕਲੀਆਂ ਭਰਤੀਆਂ, ਇਨ੍ਹਾਂ ਉਮੀਦਵਾਰ ਲਈ ਸੁਨਹਿਰੀ ਮੌਕਾ
NEXT STORY