ਨਵੀਂ ਦਿੱਲੀ : ਫੌਜ ਮੁਖੀ ਜਨਰਲ ਐੱਮ. ਐੱਮ. ਨਰਵਣੇ ਨੇ ਕਿਹਾ ਹੈ ਕਿ ਡਰੋਨ ਦੇ ਆਸਾਨੀ ਨਾਲ ਮਿਲਣ ਕਾਰਨ ਸੁਰੱਖਿਆ ਚੁਣੌਤੀਆਂ ਵਧ ਗਈਆਂ ਹਨ ਅਤੇ ਭਾਰਤੀ ਫੌਜ ਖਤਰਿਆਂ ਦਾ ਅਸਰਦਾਰ ਢੰਗ ਨਾਲ ਸਾਹਮਣਾ ਕਰਨ ਦੀ ਸਮਰੱਥਾ ਵਿਕਸਿਤ ਕਰ ਰਹੀ ਹੈ, ਭਾਵੇਂ ਇਹ ਖਤਰੇ ਦੇਸ਼ ਵਲੋਂ ਪ੍ਰਾਯੋਜਿਤ ਹੋਣ ਜਾਂ ਦੇਸ਼ਾਂ ਨੇ ਖੁਦ ਪੈਦਾ ਕੀਤੇ ਹੋਣ। ਇਕ ਥਿੰਕ ਟੈਂਕ ਵਿਚ ਦਿੱਤੇ ਗਏ ਸੰਬੋਧਨ ਵਿਚ ਜਨਰਲ ਨਰਵਣੇ ਨੇ ਕਿਹਾ ਕਿ ਸੁਰੱਖਿਆ ਅਦਾਰਿਆਂ ਨੂੰ ਚੁਣੌਤੀਆਂ ਦੀ ਜਾਣਕਾਰੀ ਹੈ ਅਤੇ ਇਨ੍ਹਾਂ ਨਾਲ ਨਜਿੱਠਣ ਲਈ ਕੁਝ ਕਦਮ ਚੁੱਕੇ ਗਏ ਹਨ।
ਜੰਮੂ-ਕਸ਼ਮੀਰ ਵਿਚ ਕੰਟੋਰਲ ਲਾਈਨ ਦੇ ਹਾਲਾਤ ’ਤੇ ਫੌਜ ਮੁਖੀ ਨੇ ਕਿਹਾ ਕਿ ਭਾਰਤ ਤੇ ਪਾਕਿਸਤਾਨ ਦੀਆਂ ਫੌਜਾਂ ਦਰਮਿਆਨ ਫਰਵਰੀ ਵਿਚ ਹੋਏ ਜੰਗਬੰਦੀ ਸਮਝੌਤੇ ਤੋਂ ਬਾਅਦ ਕੰਟਰੋਲ ਲਾਈਨ ’ਤੇ ਕੋਈ ਘੁਸਪੈਠ ਨਹੀਂ ਹੋਈ। ਘੁਸਪੈਠ ਨਾ ਹੋਣ ਕਾਰਨ ਕਸ਼ਮੀਰ ਵਿਚ ਅੱਤਵਾਦੀਆਂ ਦੀ ਗਿਣਤੀ ਘੱਟ ਹੈ ਅਤੇ ਅੱਤਵਾਦ ਨਾਲ ਸਬੰਧਤ ਘਟਨਾਵਾਂ ਵੀ ਘਟੀਆਂ ਹਨ।
ਫਰਵਰੀ ਤੋਂ ਬਾਅਦ ਅਸਲ ਕੰਟਰੋਲ ਲਾਈਨ ’ਤੇ ਸਥਿਤੀ ਆਮ ਵਰਗੀ
ਜਨਰਲ ਨਰਵਣੇ ਨੇ ਕਿਹਾ ਕਿ ਪੂਰਬੀ ਲੱਦਾਖ ’ਚ ਸਰਹੱਦੀ ਵਿਵਾਦ ’ਤੇ ਭਾਰਤ ਤੇ ਚੀਨ ਦਰਮਿਆਨ ਗੱਲਬਾਤ ਨਾਲ ਭਰੋਸਾ ਬਹਾਲੀ ਵਿਚ ਮਦਦ ਮਿਲੀ ਹੈ ਅਤੇ ਇਸ ਸਾਲ ਫਰਵਰੀ ਵਿਚ ਪੈਂਗੋਂਗ ਝੀਲ ਦੇ ਉੱਤਰੀ ਤੇ ਦੱਖਣੀ ਕੰਢਿਆਂ ਦੇ ਨਾਲ ਹੀ ਕੈਲਾਸ਼ ਪਰਬਤਮਾਲਾ ਤੋਂ ਫੌਜੀਆਂ ਦੀ ਵਾਪਸੀ ਹੋਣ ਦੇ ਬਾਅਦ ਤੋਂ ਹੀ ਅਸਲ ਕੰਟਰੋਲ ਲਾਈਨ (ਐੱਲ. ਏ. ਸੀ.) ’ਤੇ ਸਥਿਤੀ ਆਮ ਵਰਗੀ ਹੈ। ਉਸ ਵੇਲੇ ਤੋਂ ਦੋਵਾਂ ਧਿਰਾਂ ਨੇ ਜਵਾਨਾਂ ਦੀ ਵਾਪਸੀ ’ਤੇ ਬਣੀ ਸਹਿਮਤੀ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਹੈ। ਅਸੀਂ ਸਿਆਸੀ ਪੱਧਰ ’ਤੇ ਅਤੇ ਯਕੀਨੀ ਤੌਰ ’ਤੇ ਫੌਜੀ ਪੱਧਰ ’ਤੇ ਚੀਨ ਨਾਲ ਗੱਲਬਾਤ ਕਰ ਰਹੇ ਹਾਂ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਦਿੱਲੀ ਦੇ ਮਾਪਿਆਂ ਨੂੰ ਵੱਡੀ ਰਾਹਤ, ਪ੍ਰਾਈਵੇਟ ਸਕੂਲਾਂ ਦੀ ਫੀਸ 'ਚ ਹੋਵੇਗੀ 15% ਦੀ ਕਟੌਤੀ
NEXT STORY