ਨਵੀਂ ਦਿੱਲੀ (ਏਜੰਸੀ) - ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਘਰ ਖਰੀਦਣ ਵਾਲੇ 19000 ਤੋਂ ਵੱਧ ਵਿਅਕਤੀਆਂ ਤੇ ਨਿਵੇਸ਼ਕਾਂ ਨਾਲ 2004 ਕਰੋੜ ਰੁਪਏ ਦੀ ਕਥਿਤ ਧੋਖਾਦੇਹੀ ਦੀ ਮਨੀ ਲਾਂਡਰਿੰਗ ਜਾਂਚ ਦੇ ਸਬੰਧ ’ਚ ਇਕ ਰੀਅਲ ਅਸਟੇਟ ਗਰੁੱਪ ਦੇ 4 ਪ੍ਰਮੋਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਮੰਗਲਵਾਰ ਨੂੰ ਜਾਰੀ ਇਕ ਅਧਿਕਾਰਤ ਬਿਆਨ ’ਚ ਦਿੱਤੀ ਗਈ। ਬਿਆਨ ਅਨੁਸਾਰ ਆਰਥ ਇਨਫਰਾਸਟ੍ਰਕਚਰਜ਼ ਲਿਮਟਿਡ ਦੇ ਪ੍ਰਮੋਟਰਾਂ ਤੇ ਨਿਰਦੇਸ਼ਕਾਂ ਅਵਧੇਸ਼ ਕੁਮਾਰ ਗੋਇਲ, ਰਜਨੀਸ਼ ਮਿੱਤਲ, ਅਤੁਲ ਗੁਪਤਾ ਤੇ ਵਿਕਾਸ ਗੁਪਤਾ ਨੂੰ ਮਨੀ ਲਾਂਡਰਿੰਗ ਰੋਕਥਾਮ ਐਕਟ ਅਧੀਨ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਸ ਮਾਮਲੇ ਦੇ ਸਬੰਧ ਵਿਚ ਇਕ ਬਿਆਨ ’ਚ ਕਿਹਾ ਗਿਆ ਹੈ ਕਿ ਮੁਲਜ਼ਮਾਂ ਨੂੰ ਦਿੱਲੀ ਦੀ ਇਕ ਵਿਸ਼ੇਸ਼ ਪੀ. ਐੱਮ. ਐੱਲ. ਏ. ਅਦਾਲਤ ’ਚ ਪੇਸ਼ ਕੀਤਾ ਗਿਆ ਜਿਸ ਨੇ ਉਨ੍ਹਾਂ ਨੂੰ 5 ਦਿਨਾਂ ਲਈ ਈ. ਡੀ. ਦੀ ਹਿਰਾਸਤ ’ਚ ਭੇਜ ਦਿੱਤਾ। ਈ. ਡੀ. ਅਨੁਸਾਰ ਰੀਅਲ ਐਸਟੇਟ ਗਰੁੱਪ ਨੇ ਰਿਹਾਇਸ਼ੀ ਤੇ ਵਪਾਰਕ ਇਕਾਈਆਂ ਦਾ ਸਮੇਂ ਸਿਰ ਕਬਜ਼ਾ ਦੇਣ ਅਤੇ ਯਕੀਨੀ ਰਿਟਰਨ ਪ੍ਰਦਾਨ ਕਰਨ ਦਾ ਵਾਅਦਾ ਕਰ ਕੇ ਘਰਾਂ ਦੀ ਖਰੀਦ ਕਰਨ ਵਾਲੇ 19425 ਵਿਅਕਤੀਆਂ ਅਤੇ ਨਿਵੇਸ਼ਕਾਂ ਤੋਂ ਲਗਭਗ 2004 ਕਰੋੜ ਰੁਪਏ ਇਕੱਠੇ ਕੀਤੇ ਸਨ। ਖਰੀਦਦਾਰਾਂ ਤੇ ਨਿਵੇਸ਼ਕਾਂ ਤੋਂ ਕਾਫ਼ੀ ਫੰਡ ਹਾਸਲ ਕਰਨ ਦੇ ਬਾਵਜੂਦ ਪ੍ਰਾਜੈਕਟ ਜਾਂ ਤਾਂ ਅਧੂਰੇ ਛੱਡ ਦਿੱਤੇ ਗਏ ਜਾਂ ਕਬਜ਼ਾ ਨਹੀਂ ਸੌਂਪਿਆ ਗਿਆ। ਇਸ ਕਾਰਨ ਲੋਕਾਂ ਨੂੰ ਨੁਕਸਾਨ ਹੋਇਆ।
ਰੈਸਟੋਰੈਂਟ ਦੀ ਅੱਗ ਨੇ ਨਿਗਲੀਆਂ 20 ਤੋਂ ਵੱਧ ਜਾਨਾਂ, ਮ੍ਰਿਤਕਾਂ 'ਚ ਵਿਦੇਸ਼ੀ ਨਾਗਰਿਕ ਵੀ ਸ਼ਾਮਲ
NEXT STORY