ਨਵੀਂ ਦਿੱਲੀ— ਦੇਸ਼ ’ਚ ਕੋਲੇ ਦੀ ਨਾਕਾਫ਼ੀ ਸਪਲਾਈ ਦੇ ਮੱਦੇਨੱਜ਼ਰ ਕਈ ਸੂਬਿਆਂ ’ਚ ਬਿਜਲੀ ਸੰਕਟ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪ੍ਰਧਾਨਗੀ ’ਚ ਅੱਜ ਯਾਨੀ ਕਿ ਸੋਮਵਾਰ ਨੂੰ ਬੈਠਕ ਹੋਈ। ਅਧਿਕਾਰੀਆਂ ਵਲੋਂ ਗ੍ਰਹਿ ਮੰਤਰੀ ਨੂੰ ਮੌਜੂਦਾ ਹਾਲਾਤ ਅਤੇ ਕੋਲੇ ਦੇ ਭੰਡਾਰ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਅਮਿਤ ਸ਼ਾਹ ਨੇ ਅੱਜ ਇੱਥੇ ਊਰਜਾ ਮੰਤਰੀ ਆਰ. ਕੇ. ਸਿੰਘ ਅਤੇ ਕੋਲਾ ਮੰਤਰੀ ਪ੍ਰਹਿਲਾਦ ਜੋਸ਼ੀ ਨਾਲ ਸਥਿਤੀ ਦੀ ਸਮੀਖਿਆ ਕੀਤੀ। ਨਾਰਥ ਬਲਾਕ ਵਿਚ ਦੁਪਹਿਰ ਬਾਅਦ ਹੋਈ ਇਸ ਬੈਠਕ ਵਿਚ ਰਾਸ਼ਟਰੀ ਤਾਪ ਊਰਜਾ ਨਿਗਮ (ਐੱਨ. ਟੀ. ਪੀ. ਸੀ.) ਦੇ ਅਧਿਕਾਰੀ ਵੀ ਮੌਜੂਦ ਸਨ।
ਇਹ ਵੀ ਪੜ੍ਹੋ : ਦੇਸ਼ ’ਚ ਬਲੈਕਆਊਟ ਦਾ ਖ਼ਤਰਾ; ਕੋਲਾ ਮੰਤਰਾਲਾ ਨੇ ਸਥਿਤੀ ਕੀਤੀ ਸਪੱਸ਼ਟ
ਸੂਤਰਾਂ ਦਾ ਕਹਿਣਾ ਹੈ ਕਿ ਆਰ. ਕੇ. ਸਿੰਘ ਅਤੇ ਜੋਸ਼ੀ ਨੇ ਗ੍ਰਹਿ ਮੰਤਰੀ ਨੂੰ ਦੇਸ਼ ਵਿਚ ਕੋਲੇ ਦੀ ਸਪਲਾਈ ਅਤੇ ਬਿਜਲੀ ਦੀ ਸਥਿਤੀ ਤੋਂ ਜਾਣੂ ਕਰਵਾਇਆ। ਊਰਜਾ ਮੰਤਰੀ ਨੇ ਬਿਜਲੀ ਦੀ ਸਪਲਾਈ ਦੀ ਸਥਿਤੀ ਦੀ ਸਮੀਖਿਆ ਤੋਂ ਬਾਅਦ ਬਿਜਲੀ ਸਪਲਾਈ ਦੀ ਰੁਕਾਵਟ ਦੇ ਖ਼ਦਸ਼ਿਆਂ ਨੂੰ ਬੇਬੁਨਿਆਦ ਕਰਾਰ ਦਿੱਤਾ ਸੀ। ਕੋਲਾ ਮੰਤਰਾਲਾ ਵਲੋਂ ਐਤਵਾਰ ਨੂੰ ਸਾਰੇ ਪਲਾਂਟਾਂ ’ਚ ਕੋਲੇ ਦੀ ਸਪਲਾਈ ਦੀ ਜਾਣਕਾਰੀ ਲਈ ਗਈ ਸੀ। ਇਸ ਤੋਂ ਬਾਅਦ ਕਿਹਾ ਗਿਆ ਕਿ ਦੇਸ਼ ਵਿਚ ਕੋਲੇ ਦਾ ਉੱਚਿਤ ਭੰਡਾਰ ਹੈ। ਕੋਲੇ ਦੀ ਕਮੀ ਕਾਰਨ ਬਿਜਲੀ ਸਪਲਾਈ ’ਚ ਰੁਕਾਵਟ ਦੀ ਗੱਲ ਸਹੀਂ ਨਹੀਂ ਹੈ।
ਇਹ ਵੀ ਪੜ੍ਹੋ : ਦੇਸ਼ ਦੇ ਕਈ ਸੂਬਿਆਂ ਨੇ ਜਤਾਈ ‘ਬਲੈਕਆਊਟ’ ਦੀ ਚਿੰਤਾ, ਕੇਂਦਰ ਨੇ ਕਿਹਾ- ‘ਸਭ ਕੁਝ ਦਿਨਾਂ ’ਚ ਠੀਕ ਹੋ ਜਾਵੇਗਾ’
ਜ਼ਿਕਰਯੋਗ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਪਲਾਂਟਾਂ ਨੂੰ ਕੋਲੇ ਦੀ ਸਪਲਾਈ ਵਿਚ ਕਮੀ ਦੇ ਮੱਦੇਨਜ਼ਰ ਰਾਜਧਾਨੀ ਵਿਚ ਬਿਜਲੀ ਦੀ ਕਮੀ ਦਾ ਖ਼ਦਸ਼ਾ ਜ਼ਾਹਰ ਕੀਤਾ ਸੀ। ਇਸ ਤੋਂ ਬਾਅਦ ਕੋਲਾ ਮੰਤਰਾਲਾ ਨੇ ਕਿਹਾ ਕਿ ਬਿਜਲੀ ਪਲਾਂਟਾਂ ਕੋਲ ਕਰੀਬ 72 ਲੱਖ ਟਨ ਦਾ ਕੋਲਾ ਭੰਡਾਰ ਹੈ, ਜੋ 4 ਦਿਨ ਲਈ ਉੱਚਿਤ ਹੈ। ਕੋਲ ਇੰਡੀਆ ਕੋਲ 400 ਲੱਖ ਟਨ ਦਾ ਭੰਡਾਰ ਹੈ, ਜਿਸ ਦੀ ਸਪਲਾਈ ਬਿਜਲੀ ਪਲਾਂਟਾਂ ਨੂੰ ਕੀਤੀ ਜਾ ਰਹੀ ਹੈ। ਦੇਸ਼ ’ਚ ਕੋਲਾ ਆਧਾਰਿਤ ਬਿਜਲੀ ਉਤਪਾਦਨ ਇਸ ਸਾਲ ਸਤੰਬਰ ਤਕ 24 ਫ਼ੀਸਦੀ ਵਧਿਆ ਹੈ। ਬਿਜਲੀ ਪਲਾਂਟਾਂ ਨੂੰ ਸਪਲਾਈ ਬਿਹਤਰ ਰਹਿਣ ਦੀ ਵਜ੍ਹਾ ਤੋਂ ਉਤਪਾਦਨ ਵਿਚ ਵਾਧਾ ਹੋਇਆ ਹੈ।
ਨੋਟ— ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਅਧਿਕਾਰੀਆਂ ਦੀ ਵਧੀ ਚਿੰਤਾ, ਵਿਸ਼ਵ ਧਰੋਹਰ 103 ਸੁਰੰਗ ’ਚ ਆਈ ਵੱਡੀ ਤਰੇੜ
NEXT STORY