ਘੋਘਾ— ਇੱਥੇ ਦੇ ਇਕ ਪਰਿਵਾਰ 'ਚ ਭਰਜਾਈ ਨੂੰ ਦਿਓਰ ਨਾਲ ਪਿਆਰ ਹੋ ਗਿਆ, ਜਿਸ ਦੇ ਬਾਅਦ ਪਰਿਵਾਰ ਨੂੰ ਟੁੱਟਣ ਤੋਂ ਬਚਾਉਣ ਲਈ ਵੱਡੇ ਭਰਾ ਨੇ ਦੋਹਾਂ ਦਾ ਵਿਆਹ ਕਰਵਾ ਲਿਆ। ਵਿਆਹ ਦੇ ਬਾਅਦ ਵੱਡੇ ਭਰਾ ਨੇ ਦੋਹਾਂ ਨੂੰ ਹੈਪੀ ਮੈਰਿਡ ਲਾਇਫ ਕਿਹਾ ਅਤੇ ਫਿਰ ਪਿੰਡ ਛੱਡਣ ਦਾ ਫੈਸਲਾ ਕਰ ਲਿਆ। ਇਸ ਦੌਰਾਨ ਉਸ ਨੇ ਆਪਣੀ 2 ਸਾਲ ਦੀ ਬੇਟੀ ਨੂੰ ਵੀ ਦੋਹਾਂ ਨੂੰ ਸੌਂਪ ਦਿੱਤਾ। ਵਿਆਹ ਦੇ ਬਾਅਦ ਮਾਂ ਨੇ ਆਪਣੀ ਬੇਟੀ ਨੂੰ ਕਿਹਾ ਕਿ ਚਾਚਾ ਹੀ ਹੁਣ ਤੁਹਾਡੇ ਪਾਪਾ ਹਨ।

30 ਸਾਲ ਦੇ ਪਵਨ ਗੋਸਵਾਮੀ ਦੀ ਪਤਨੀ ਪ੍ਰਿਯੰਕਾ ਗੋਸਵਾਮੀ ਨੂੰ ਆਪਣੇ ਦਿਓਰ ਸਾਜਨ ਗੋਸਵਾਮੀ ਨਾਲ ਪਿਆਰ ਹੋ ਗਿਆ ਸੀ। ਦੋਹਾਂ 'ਚ 2 ਸਾਲ ਤੋਂ ਪ੍ਰੇਮ ਪਸੰਗ ਚੱਲ ਰਿਹਾ ਸੀ। ਦੋਹਾਂ ਨੇ ਪਿੰਡ ਅਤੇ ਸਮਾਜ ਨਾਲ ਬਗਾਵਤ ਕਰਦੇ ਵਿਆਹ ਕਰਨ ਦੀ ਠਾਣ ਲਈ। ਇਸ ਗੱਲ ਦੀ ਜਾਣਕਾਰੀ ਪਵਨ ਗੋਸਵਾਮੀ ਨੂੰ ਜਦੋਂ ਮਿਲੀ ਤਾਂ ਉਸ ਨੇ ਪਤਨੀ ਦੀ ਇੱਛਾ ਦਾ ਮਾਣ ਰੱਖਦੇ ਹੋਏ ਵਿਆਹ ਲਈ ਆਪਣੀ ਰਜਾਮੰਦੀ ਦੇ ਦਿੱਤੀ। ਪਵਨ ਨੂੰ ਆਪਣੀ ਪਤਨੀ ਪ੍ਰਿਯੰਕਾ ਨਾਲ ਇੰਨਾ ਪਿਆਰ ਸੀ ਕਿ ਉਸ ਦਾ ਦਿਲ ਨਹੀਂ ਤੋੜਨਾ ਚਾਹੁੰਦਾ ਸੀ। ਇਸ ਦੇ ਬਾਅਦ ਵੀਰਵਾਰ ਨੂੰ ਪਿੰਡ ਦੇ ਹੀ ਇਕ ਆਸ਼ਰਮ 'ਚ ਪਰਿਵਾਰ ਵਾਲਿਆਂ ਅਤੇ ਪਿੰਡ ਵਾਸੀਆਂ ਦੀ ਮੌਜੂਦਗੀ 'ਚ ਦਿਓਰ-ਭਰਜਾਈ ਦਾ ਵਿਆਹ ਕਰਵਾ ਦਿੱਤਾ।
ਤਿੰਨ ਤਲਾਕ 'ਤੇ ਕੇਂਦਰ ਦੇ ਡਰਾਫਟ ਬਿੱਲ ਦੇ ਸਮਰਥਨ 'ਚ 8 ਰਾਜ
NEXT STORY