ਹੈਲਥ ਡੈਸਕ - ਇਕ ਅਧਿਐਨ ਤੋਂ ਪਤਾ ਲੱਗਾ ਹੈ ਕਿ ਭਾਰਤ ’ਚ ਹਰ ਪੰਜਵਾਂ ਵਿਅਕਤੀ ਵਿਟਾਮਿਨ ਡੀ ਦੀ ਕਮੀ ਤੋਂ ਪੀੜਤ ਹੈ। ਵਿਟਾਮਿਨ ਡੀ ਦਾ ਮੁੱਖ ਸਰੋਤ ਸੂਰਜ ਦੀ ਰੌਸ਼ਨੀ ਹੈ। ਦੇਸ਼ ’ਚ ਰੌਸ਼ਨੀ ਦੀ ਕੋਈ ਕਮੀ ਨਾ ਹੋਣ ਦੇ ਬਾਵਜੂਦ, ਅਧਿਐਨ ’ਚ ਇਸ ਸਥਿਤੀ ਬਾਰੇ ਚਿੰਤਾ ਪ੍ਰਗਟ ਕੀਤੀ ਗਈ ਸੀ। ਇਹ ਅਧਿਐਨ ਇੰਡੀਅਨ ਕੌਂਸਲ ਆਫ਼ ਰਿਸਰਚ ਆਨ ਇੰਟਰਨੈਸ਼ਨਲ ਇਕਨਾਮਿਕ ਰਿਲੇਸ਼ਨਜ਼ (ICRIER) ਅਤੇ ਇਕ ਫਾਊਂਡੇਸ਼ਨ ਦੁਆਰਾ ਕੀਤਾ ਗਿਆ ਸੀ। I
CRIER ਦੀ ਪ੍ਰੋਫੈਸਰ ਨੇ ਕਿਹਾ ਕਿ ਅਧਿਐਨ ਰਿਪੋਰਟ ਚਿਤਾਵਨੀ ਦਿੰਦੀ ਹੈ ਕਿ ਹੋਰ ਦੇਰੀ ਨਹੀਂ ਹੋ ਸਕਦੀ। ਜੇਕਰ ਅਸੀਂ ਜ਼ਰੂਰੀ ਕਦਮ ਨਹੀਂ ਚੁੱਕਦੇ, ਤਾਂ ਵਿਟਾਮਿਨ ਡੀ ਦੀ ਕਮੀ ਇਕ ਵੱਡੀ ਸਿਹਤ ਸਮੱਸਿਆ ਬਣ ਸਕਦੀ ਹੈ। ਜੇਕਰ ਅਸੀਂ 2030 ਤੱਕ ਕੁਪੋਸ਼ਣ ਨੂੰ ਖਤਮ ਕਰਨ ਦੇ ਸੰਯੁਕਤ ਰਾਸ਼ਟਰ ਦੇ ਮਤੇ 'ਤੇ ਅੱਗੇ ਵਧਣਾ ਚਾਹੁੰਦੇ ਹਾਂ, ਤਾਂ ਸਾਨੂੰ ਪਹਿਲਾਂ ਆਪਣੇ ਲੋਕਾਂ ’ਚੋਂ ਵਿਟਾਮਿਨ ਡੀ ਦੀ ਕਮੀ ਨੂੰ ਖਤਮ ਕਰਨਾ ਹੋਵੇਗਾ।
ਕਿਉਂ ਹੈ ਜ਼ਰੂਰੀ?
ਵਿਟਾਮਿਨ ਡੀ ਸਰੀਰ ਦੀ ਚਰਬੀ ’ਚ ਘੁਲ ਜਾਂਦਾ ਹੈ। ਇਹ ਸਰੀਰ ’ਚ ਕੈਲਸ਼ੀਅਮ ਨੂੰ ਸੋਖਣ ’ਚ ਮਦਦ ਕਰਦਾ ਹੈ। ਇਸ ਦੀ ਘਾਟ ਕੈਲਸ਼ੀਅਮ ਦੀ ਕਮੀ ਦਾ ਕਾਰਨ ਬਣਦੀ ਹੈ। ਵਿਟਾਮਿਨ ਡੀ ਨਸਾਂ ਦੀ ਤਾਕਤ, ਮਾਸਪੇਸ਼ੀਆਂ ਦੇ ਸੁੰਗੜਨ ਅਤੇ ਪ੍ਰਤੀਰੋਧਕ ਸ਼ਕਤੀ ਲਈ ਬਹੁਤ ਮਹੱਤਵਪੂਰਨ ਹੈ।
ਇੰਝ ਹੋਵੇਗੀ ਕਮੀ ਦੂਰ
ਸੂਰਜ ਦੀ ਰੌਸ਼ਨੀ ਦੇ ਢੁਕਵੇਂ ਸੰਪਰਕ ਨਾਲ ਵਿਟਾਮਿਨ ਡੀ ਦੀ ਕਮੀ ਨੂੰ ਦੂਰ ਕੀਤਾ ਜਾ ਸਕਦਾ ਹੈ। ਮੱਛੀ, ਮਸ਼ਰੂਮ, ਬੀਜ ਆਦਿ ਵਿੱਚ ਵੀ ਵਿਟਾਮਿਨ ਡੀ ਹੁੰਦਾ ਹੈ। ਅਧਿਐਨ ਦੇ ਲੇਖਕ ਨੇ ਕਿਹਾ ਕਿ ਗੈਜੇਟਸ ਕਾਰਨ ਲੋਕਾਂ ਦਾ ਬਾਹਰ ਆਉਣਾ-ਜਾਣਾ ਘੱਟ ਗਿਆ ਹੈ। ਲੋਕ ਦਫ਼ਤਰ ’ਚ ਸਿਸਟਮਾਂ 'ਤੇ ਕੰਮ ਕਰਦੇ ਹਨ ਜਾਂ ਘਰ ’ਚ ਹਮੇਸ਼ਾ ਆਪਣੇ ਮੋਬਾਈਲ ਫੋਨਾਂ 'ਤੇ ਰੁੱਝੇ ਰਹਿੰਦੇ ਹਨ।
ਵਿਦੇਸ਼ੀ ਜੇਲ੍ਹਾਂ 'ਚ ਇਸ ਸਮੇਂ 10,000 ਤੋਂ ਵੱਧ ਭਾਰਤੀ ਕੈਦ, ਸਭ ਤੋਂ ਵੱਧ ਕੈਦੀ ਸਾਊਦੀ ਅਰਬ 'ਚ
NEXT STORY