ਬੈਂਗਲੁਰੂ, (ਸੰਜੇ ਅਰੋੜਾ)- ਕਰਨਾਟਕ ਵਿਚ ਕਾਂਗਰਸ ਸਰਕਾਰ ਦੇ 2 ਸਾਲ ਪੂਰੇ ਹੋਣ ’ਤੇ ਮੰਗਲਵਾਰ ਨੂੰ ਇਤਿਹਾਸਕ ਸ਼ਹਿਰ ਵਿਜੇ ਨਗਰ ਵਿਚ ਆਯੋਜਿਤ ਸਮਰਪਣ ਸੰਕਲਪ ਰੈਲੀ ਦੌਰਾਨ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਰਨਾਟਕ ਦੇ ਐੱਸ. ਸੀ., ਐੱਸ. ਟੀ. ਅਤੇ ਓ. ਬੀ. ਸੀ. ਦੇ 1 ਲੱਖ ਤੋਂ ਵੱਧ ਪਰਿਵਾਰਾਂ ਨੂੰ ਵੱਡੀ ਸੌਗਾਤ ਦਿੱਤੀ।
ਰਾਹੁਲ ਨੇ ਇਨ੍ਹਾਂ ਪਰਿਵਾਰਾਂ ਨੂੰ ਨਾ ਸਿਰਫ ਮਕਾਨਾਂ ਦਾ ਮਾਲਕਾਣਾ ਹੱਕ ਸੌਂਪਿਆ ਸਗੋਂ ਆਪਣੀ ਪਾਰਟੀ ਅਤੇ ਸਰਕਾਰ ਦੀਆਂ 5 ਵੱਡੀਆਂ ਗਾਰੰਟੀਆਂ ਨੂੰ ਵੀ ਪੂਰਾ ਕਰਦੇ ਹੋਏ ਮੰਗਲਵਾਰ ਨੂੰ ਇਸ 6ਵੀਂ ਗਾਰੰਟੀ ਦਾ ਐਲਾਨ ਕੀਤਾ ਕਿ ਕਰਨਾਟਕ ਦੀ ਕਾਂਗਰਸ ਸਰਕਾਰ ਨੇ ਸਵ. ਇੰਦਰਾ ਗਾਂਧੀ ਦੇ ਸੁਪਨੇ ਨੂੰ ਪੂਰਾ ਕਰਦੇ ਹੋਏ ਕਰਨਾਟਕ ਦੀ ਜਨਤਾ ਲਈ ਇਤਿਹਾਸਕ ਕਦਮ ਚੁੱਕਿਆ ਹੈ।
ਰਾਹੁਲ ਗਾਂਧੀ ਨੇ ਇਹ ਵੀ ਐਲਾਨ ਕੀਤਾ ਕਿ ਸੂਬੇ ਦੇ ਲੱਗਭਗ 2000 ਢਾਣੀਆਂ ਨੂੰ ਮਾਲੀਆ ਪਿੰਡ (ਰੈਵਨਿਊ ਵਿਲੇਜ) ਦਾ ਦਰਜਾ ਦਿੱਤਾ ਜਾਵੇਗਾ ਤਾਂ ਜੋ ਉਨ੍ਹਾਂ ਖੇਤਰਾਂ ਦਾ ਵੀ ਤੇਜ਼ੀ ਨਾਲ ਵਿਕਾਸ ਹੋ ਸਕੇ। ਇਸ ਮੌਕੇ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਮੱਲਿਕਾਰਜੁਨ ਖੜਗੇ, ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ, ਉਪ ਮੁੱਖ ਮੰਤਰੀ ਡੀ. ਕੇ. ਸ਼ਿਵਕੁਮਾਰ ਅਤੇ ਪਾਰਟੀ ਇੰਚਾਰਜ ਰਣਦੀਪ ਸੁਰਜੇਵਾਲਾ ਸਮੇਤ ਸਾਰੇ ਮੰਤਰੀ, ਵਿਧਾਇਕ ਅਤੇ ਸੰਸਦ ਮੈਂਬਰ ਮੌਜੂਦ ਸਨ।
ਰਾਹੁਲ ਗਾਂਧੀ ਨੇ ਕਿਹਾ ਕਿ ਕਰਨਾਟਕ ਸਰਕਾਰ ਨੇ ਜੋ ਕਿਹਾ ਇਨ੍ਹਾਂ 2 ਸਾਲਾਂ ਵਿਚ ਕਰ ਕੇ ਦਿਖਾਇਆ ਹੈ। ਸਾਡੀ ਗਾਰੰਟੀ ਦਾ ਮਤਲਬ ਇਹੋ ਹੁੰਦਾ ਹੈ ਕਿ ਸਬੰਧਤ ਨੂੰ ਉਸਦਾ ਹੱਕ ਮਿਲੇ।
ਕਰਨਾਟਕ ਵਿਚ ਸਾਡੀ ਸਰਕਾਰ ਵੱਲੋਂ 2,000 ਢਾਣੀਆਂ ਨੂੰ ਮਾਲੀਆ ਪਿੰਡ ਐਲਾਨ ਕੀਤਾ ਜਾ ਰਿਹਾ ਹੈ। ਅਸੀਂ ਡਿਜੀਟਲ ਰਜਿਸਟਰੀ ਦਾ ਵੀ ਫੈਸਲਾ ਕੀਤਾ ਹੈ ਕਿਉਂਕਿ ਗਰੀਬ ਲੋਕ ਆਪਣੇ ਜ਼ਮੀਨੀ ਰਿਕਾਰਡ ਪ੍ਰਾਪਤ ਨਹੀਂ ਕਰ ਪਾਉਂਦੇ ਅਤੇ ਉਨ੍ਹਾਂ ਨੂੰ ਆਪਣੇ ਕਾਗਜ਼ਾਤ ਲੱਭਣ ਵਿਚ ਬਹੁਤ ਸਮਾਂ ਲੱਗਦਾ ਹੈ। ਅਜਿਹੀ ਸਥਿਤੀ ਵਿਚ ਸਾਡੀ ਸਕੀਮ ਦੇ ਕਾਰਨ ਲੋਕਾਂ ਕੋਲ ਫਿਜੀਕਲ ਕਾਪੀਆਂ ਹੋਣਗੀਆਂ।
ਟੈਕਸੀ ਡਰਾਈਵਰਾਂ ਦਾ ਕਤਲ ਕਰ ਮਗਰਮੱਛਾਂ ਨੂੰ ਖੁਆਉਂਦਾ ਸੀ ਲਾਸ਼ਾਂ, ਦਿੱਲੀ ਦੇ 'ਡਾਕਟਰ ਡੈੱਥ' ਦੀ ਖ਼ੌਫਨਾਕ ਕਹਾਣੀ
NEXT STORY