Fact Check by Vishwas News
ਨਵੀਂ ਦਿੱਲੀ (ਵਿਸ਼ਵਾਸ ਨਿਊਜ਼) : ਸੋਸ਼ਲ ਮੀਡੀਆ 'ਤੇ ਬਾਲੀਵੁੱਡ ਅਦਾਕਾਰ ਰਿਤੇਸ਼ ਦੇਸ਼ਮੁਖ ਦੇ ਨਾਂ ਤੋਂ ਇਕ ਕਥਿਤ ਐਕਸ ਪੋਸਟ (ਟਵੀਟ) ਦਾ ਸਕਰੀਨਸ਼ਾਟ ਵਾਇਰਲ ਹੋ ਰਿਹਾ ਹੈ, ਜਿਹੜਾ ਰਾਸ਼ਟਰੀ ਸਵੈਮਸੇਵਕ ਸੰਘ (RSS) ਅਤੇ ਮੋਹਨ ਭਾਗਵਤ ਦੀ ਆਲੋਚਨਾ 'ਤੇ ਅਧਾਰਿਤ ਹੈ। ਰਿਤੇਸ਼ ਦੇਸ਼ਮੁਖ ਦੇ ਨਾਂ ਨਾਲ ਇਹ ਪੋਸਟ ਅਜਿਹੇ ਸਮੇਂ ਵਿਚ ਵਾਇਰਲ ਹੋ ਰਹੀ ਹੈ, ਜਦੋਂ ਉਨ੍ਹਾਂ ਨੇ ਹਾਲੀਆ ਸੰਪੰਨ ਹੋਈਆਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੌਰਾਨ ਆਪਣੇ ਭਰਾ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਧੀਰਜ ਦੇਸ਼ਮੁਖ ਲਈ ਪ੍ਰਚਾਰ ਕੀਤਾ ਸੀ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿਚ ਇਸ ਦਾਅਵੇ ਨੂੰ ਗੁੰਮਰਾਹਕੁੰਨ ਪਾਇਆ। ਆਰਐੱਸਐੱਸ ਮੁਖੀ ਅਤੇ ਸੰਘ ਦੀ ਆਲੋਚਨਾ ਕਰਦਾ ਰਿਤੇਸ਼ ਦੇਸ਼ਮੁਖ ਦੇ ਨਾਂ ਤੋਂ ਵਾਇਰਲ ਟਵੀਟ ਫੇਕ ਅਤੇ ਕ੍ਰਿਏਟਿਡ ਹੈ। ਰਿਤੇਸ਼ ਦੇਸ਼ਮੁਖ 'ਐਕਸ' 'ਤੇ ਅਧਿਕਾਰਤ ਰੂਪ ਨਾਲ ਇਸ ਹੈਂਡਲ '@Riteishd' ਨਾਲ ਮੌਜੂਦ ਹਨ ਅਤੇ ਉਨ੍ਹਾਂ ਦੀ ਪ੍ਰੋਫਾਈਲ ਤੋਂ ਅਜਿਹਾ ਕੋਈ ਟਵੀਟ ਨਹੀਂ ਕੀਤਾ ਗਿਆ ਹੈ। ਇਹ ਪੋਸਟ ਉਨ੍ਹਾਂ ਦੇ ਨਾਂ 'ਤੇ ਬਣੇ ਪੈਰੋਡੀ ਅਕਾਊਂਟ ਤੋਂ ਕੀਤੀ ਗਈ ਹੈ, ਜਿਸ ਨੂੰ ਐਕਸ 'ਤੇ 6 ਹਜ਼ਾਰ ਤੋਂ ਵੱਧ ਲੋਕ ਫਾਲੋ ਕਰਦੇ ਹਨ।
ਕੀ ਹੈ ਵਾਇਰਲ?
ਸੋਸ਼ਲ ਮੀਡੀਆ ਯੂਜ਼ਰ 'Sameer Khan' ਨੇ ਵਾਇਰਲ ਪੋਸਟ (ਆਰਕਾਈਵ ਲਿੰਕ) ਨੂੰ ਸ਼ੇਅਰ ਕੀਤਾ ਹੈ, ਜਿਸ ਨੂੰ ਦੋ ਸੌ ਤੋਂ ਜ਼ਿਆਦਾ ਲੋਕਾਂ ਨੇ ਲਾਇਕ ਕੀਤਾ ਹੈ।
ਪੜਤਾਲ
ਵਾਇਰਲ ਪੋਸਟ 'ਚ ਦਿਖਾਈ ਦੇ ਰਹੇ ਸਕਰੀਨਸ਼ਾਟ 'ਚ ਦਿਸ ਰਿਹਾ ਹੈਂਡਲ '@Deshmukh_0' ਹੈ, ਜੋ ਰਿਤੇਸ਼ ਦੇਸ਼ਮੁਖ ਦੇ ਅਧਿਕਾਰਤ ਹੈਂਡਲ '@Riteishd' ਤੋਂ ਵੱਖਰਾ ਹੈ।
ਸਾਨੂੰ ਰਿਤੇਸ਼ ਦੇਸ਼ਮੁਖ ਦੇ ਅਸਲੀ ਅਤੇ ਅਧਿਕਾਰਤ ਹੈਂਡਲ 'ਤੇ ਅਜਿਹੀ ਕੋਈ ਸਿਆਸੀ ਪੋਸਟ ਨਹੀਂ ਮਿਲੀ।
ਇਸ ਤੋਂ ਬਾਅਦ ਅਸੀਂ ਵਾਇਰਲ ਸਕਰੀਨਸ਼ਾਟ ਵਿਚ ਨਜ਼ਰ ਆ ਰਹੇ ਟਵੀਟ ਦੇ ਹੈਂਡਲ ਨੂੰ ਚੈੱਕ ਕੀਤਾ। ਸਰਚ ਵਿਚ ਇਹ ਹੈਂਡਲ 'ਐਕਸ' 'ਤੇ ਮੌਜੂਦ ਮਿਲਿਆ ਜਿਸਦੇ ਬਾਇਓ ਵਿਚ ਸਾਫ਼-ਸਾਫ਼ ਅਤੇ ਸਪੱਸ਼ਟ ਰੂਪ ਨਾਲ ਲਿਖਿਆ ਹੋਇਆ ਹੈ ਕਿ ਇਹ ਰਿਤੇਸ਼ ਦੇਸ਼ਮੁਖ ਦੇ ਨਾਂ 'ਤੇ ਬਣਿਆ ਪੈਰੋਡੀ ਅਕਾਊਂਟ ਹੈ।
सांसद संजय सिंह ने बीजेपी की पूरी पोल खोल के रख दी है ।।
"RT" रुकनी नहीं चाहिए 🤝 pic.twitter.com/6RmvCtj2Ar
— रितेश देशमुख ( ᴘᴀʀᴏᴅʏ ) (@Deshmukh_0) December 17, 2024
ਇਹ ਅਕਾਊਂਟ ਜਨਵਰੀ 2024 ਤੋਂ 'ਐਕਸ' 'ਤੇ ਮੌਜੂਦ ਹੈ ਅਤੇ ਇਸ ਦੇ 6 ਹਜ਼ਾਰ ਤੋਂ ਵੱਧ ਫਾਲੋਅਰਜ਼ ਹਨ। ਇਸ ਪੈਰੋਡੀ ਅਕਾਊਂਟ ਦਾ ਹੈਂਡਲ ‘@Deshmukh_0’ ਹੈ, ਜਦੋਂਕਿ ਰਿਤੇਸ਼ ਦੇਸ਼ਮੁਖ ਦੇ ਅਧਿਕਾਰਤ ਅਕਾਊਂਟ ਦਾ ਹੈਂਡਲ ‘@Riteishd’ ਹੈ।
ਸਾਡੀ ਜਾਂਚ ਤੋਂ ਇਹ ਸਪੱਸ਼ਟ ਹੈ ਕਿ ਆਰਐੱਸਐੱਸ ਅਤੇ ਸੰਘ ਦੀ ਆਲੋਚਨਾ ਦੇ ਦਾਅਵੇ ਨਾਲ ਵਾਇਰਲ ਹੋ ਰਹੇ ਰਿਤੇਸ਼ ਦੇਸ਼ਮੁਖ ਦੇ ਟਵੀਟ ਜਾਂ ਐਕਸ ਪੋਸਟ ਦਾ ਸਕਰੀਨਸ਼ਾਟ ਉਨ੍ਹਾਂ ਦੇ ਨਾਂ 'ਤੇ ਚੱਲ ਰਹੇ ਪੈਰੋਡੀ ਅਕਾਊਂਟ ਦਾ ਹੈ।
ਜ਼ਿਕਰਯੋਗ ਹੈ ਕਿ ਰਿਤੇਸ਼ ਦੇਸ਼ਮੁੱਖ ਨੇ ਹਾਲ ਹੀ 'ਚ ਮਹਾਰਾਸ਼ਟਰ ਚੋਣਾਂ ਦੌਰਾਨ ਆਪਣੇ ਭਰਾ ਅਤੇ ਕਾਂਗਰਸ ਉਮੀਦਵਾਰ ਧੀਰਜ ਦੇਸ਼ਮੁਖ ਲਈ ਪ੍ਰਚਾਰ ਕੀਤਾ ਸੀ। ਜਾਗਰਣ.ਡਾਟ ਦੀ ਰਿਪੋਰਟ ਮੁਤਾਬਕ ਧੀਰਜ ਦੇਸ਼ਮੁਖ ਲਾਤੂਰ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਸਨ।
ਵਾਇਰਲ ਪੋਸਟ ਦੇ ਸਬੰਧ ਵਿਚ ਫਿਲਮ ਆਲੋਚਕ ਅਤੇ ਮਨੋਰੰਜਨ ਪੱਤਰਕਾਰ ਪਰਾਗ ਛਾਪੇਕਰ ਨਾਲ ਸੰਪਰਕ ਕੀਤਾ। ਉਨ੍ਹਾਂ ਪੁਸ਼ਟੀ ਕਰਦੇ ਹੋਏ ਦੱਸਿਆ, "ਵਾਇਰਲ ਪੋਸਟ ਵਿਚ ਨਜ਼ਰ ਆ ਰਿਹਾ ਸਕਰੀਨਸ਼ਾਟ ਰਿਤੇਸ਼ ਦੇਸ਼ਮੁਖ ਦੇ ਅਧਿਕਾਰਤ ਹੈਂਡਲ ਦਾ ਨਹੀਂ ਹੈ।"
ਵਾਇਰਲ ਪੋਸਟ ਨੂੰ ਸ਼ੇਅਰ ਕਰਨ ਵਾਲਾ ਯੂਜ਼ਰ ਫੇਸਬੁੱਕ 'ਤੇ ਰਵੀਸ਼ ਕੁਮਾਰ ਦੇ ਨਾਂ 'ਤੇ ਬਣੇ ਫੈਨ ਕਲੱਬ ਪੇਜ ਦਾ ਮਾਡਰੇਟਰ ਹੈ। ਹਾਲ ਹੀ ਵਿਚ ਸੰਪੰਨ ਹੋਈਆਂ ਵਿਧਾਨ ਸਭਾ ਚੋਣਾਂ ਅਤੇ ਹੋਰ ਉਪ ਚੋਣਾਂ ਨਾਲ ਸਬੰਧਤ ਹੋਰ ਵਾਇਰਲ ਦਾਅਵਿਆਂ ਦੀ ਫੈਕਟ ਚੈੱਕ ਰਿਪੋਰਟ ਨੂੰ ਵਿਸ਼ਵਾਸ ਨਿਊਜ਼ ਦੇ ਚੋਣ ਸੈਕਸ਼ਨ ਵਿਚ ਪੜ੍ਹਿਆ ਜਾ ਸਕਦਾ ਹੈ।
ਸਿੱਟਾ: ਰਾਸ਼ਟਰੀ ਸਵੈਮਸੇਵਕ ਸੰਘ (RSS) ਅਤੇ ਸੰਘ ਮੁਖੀ ਮੋਹਨ ਭਾਗਵਤ ਦੀ ਆਲੋਚਨਾ ਦੇ ਦਾਅਵੇ ਨਾਲ ਰਿਤੇਸ਼ ਦੇਸ਼ਮੁਖ ਦੇ ਨਾਂ ਨਾਲ ਵਾਇਰਲ ਹੋ ਰਿਹਾ ਟਵੀਟ ਜਾਂ ਐਕਸ ਦਾ ਸਕਰੀਨਸ਼ਾਟ ਫੇਕ ਹੈ। ਇਹ ਉਨ੍ਹਾਂ ਦੇ ਨਾਂ 'ਤੇ ਬਣੇ ਪੈਰੋਡੀ ਅਕਾਊਂਟ ਤੋਂ ਕੀਤਾ ਗਿਆ ਪੋਸਟ ਹੈ, ਜਿਸ ਨੂੰ ਯੂਜ਼ਰ ਰਿਤੇਸ਼ ਦੇਸ਼ਮੁਖ ਦੀ ਸੋਸ਼ਲ ਮੀਡੀਆ ਪੋਸਟ ਸਮਝਦੇ ਹੋਏ ਸ਼ੇਅਰ ਕਰ ਰਹੇ ਹਨ।
(Disclaimer: ਇਹ ਤੱਥਾਂ ਦੀ ਜਾਂਚ ਅਸਲ ਵਿਚ Vishwas.News ਦੁਆਰਾ ਕੀਤੀ ਗਈ ਸੀ ਅਤੇ Shakti collective ਦੀ ਮਦਦ ਨਾਲ ਜਗਬਾਣੀ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਹੈ।)
ਪੇਸ਼ੀ 'ਤੇ ਲਿਆਂਦੇ ਕੈਦੀ ਨੇ ਤੀਜੀ ਮੰਜ਼ਿਲ ਤੋਂ ਮਾਰੀ ਛਾਲ, ਹਾਲਾਤ ਗੰਭੀਰ
NEXT STORY