Fact Check By AajTak
ਨਵੀਂ ਦਿੱਲੀ- ਯੂ. ਪੀ. ਦੇ ਪ੍ਰਯਾਗਰਾਜ 'ਚ ਮਹਾਕੁੰਭ ਦੀਆਂ ਤਿਆਰੀਆਂ ਦੌਰਾਨ ਅੱਗ ਦਾ ਖ਼ੌਫਨਾਕ ਖੇਡ ਵਿਖਾਉਂਦੇ ਇਕ ਵਿਅਕਤੀ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਇਸ ਨੂੰ ਪ੍ਰਯਾਗਰਾਜ ਦਾ ਦੱਸ ਰਹੇ ਹਨ।
ਰੌਂਗਟੇ ਖੜ੍ਹੇ ਕਰਨ ਦੇਣ ਵਾਲੇ ਇਸ ਵੀਡੀਓ ਦੀ ਸ਼ੁਰੂਆਤ 'ਚ ਕਾਲੇ ਕੱਪੜੇ ਅਤੇ ਲਾਲ ਚੋਲਾ ਪਹਿਨੇ ਇਕ ਵਿਅਕਤੀ, ਖਾਲੀ ਸੜਕ 'ਤੇ ਖੜ੍ਹਾ ਦਿੱਸਦਾ ਹੈ। ਆਲੇ-ਦੁਆਲੇ ਭੀੜ ਨਜ਼ਰ ਆਉਂਦੀ ਹੈ। ਇਸ ਤੋਂ ਬਾਅਦ ਉਹ ਵਿਅਕਤੀ ਇਕ ਰਾਡਨੁਮਾ ਚੀਜ਼ ਨੂੰ ਝਟਕੇ ਨਾਲ ਚੁੱਕ ਲੈਂਦਾ ਹੈ। ਇਸ ਰਾਡ ਦੇ ਦੋਹਾਂ ਸਿਰਾਂ 'ਤੇ ਲੱਗੀ ਲੋਹੇ ਦੀਆਂ ਜਾਲੀਆਂ 'ਚ ਅੰਗਾਰੇ ਨਜ਼ਰ ਆ ਰਹੇ ਹਨ। ਰਾਡ ਨੂੰ ਝਟਕੇ ਨਾਲ ਚੁੱਕਣ ਨਾਲ ਅਚਾਨਕ ਹੀ ਤੇਜ਼ ਅੱਗ ਉਠਦੀ ਹੈ। ਉਹ ਚੱਲਦੇ ਹੋਏ ਰਾਡ ਨੂੰ ਹਿਲਾਉਂਦਾ ਰਹਿੰਦਾ ਹੈ, ਜਿਸ ਨਾਲ ਅੱਗ ਹੋਰ ਭੜਕਦੀ ਹੈ। ਕੁਝ ਸਮੇਂ ਬਾਅਦ ਅੱਗ ਬੁੱਝ ਜਾਂਦੀ ਹੈ ਅਤੇ ਕਰਤਬ ਖ਼ਤਮ ਹੋ ਜਾਂਦਾ ਹੈ।
ਇਕ ਇੰਸਟਾਗ੍ਰਾਮ ਯੂਜ਼ਰ ਨੇ ਇਸ ਵੀਡੀਓ ਨੂੰ ਪੋਸਟ ਕਰਦਿਆਂ ਲਿਖਿਆ ਕਿ 'ਤੁਸੀਂ ਪ੍ਰਯਾਗਰਾਜ ਵਿਚ ਮਹਾਕੁੰਭ 2025''। ਅਜਿਹੇ ਪੋਸਟ ਦਾ ਪੁਰਾਲੇਖ ਵਰਜ਼ਨ ਇੱਥੇ ਵੇਖਿਆ ਜਾ ਸਕਦਾ ਹੈ।
ਆਜਤਕ ਫੈਕਟ ਚੈੱਕ ਨੇ ਵੇਖਿਆ ਕਿ ਇਹ ਵੀਡੀਓ ਪ੍ਰਯਾਗਰਾਜ ਤਾਂ ਕੀ, ਭਾਰਤ ਦਾ ਹੀ ਨਹੀਂ ਹੈ। ਇਹ ਵੀਡੀਓ ਚੀਨ ਦਾ ਹੈ।
ਚੀਨੀ ਭਾਸ਼ਾ ਦੇ ਬੋਰਡ ਤੋਂ ਖੁੱਲ੍ਹਿਆ ਭੇਤ
ਅਸੀਂ ਵੇਖਿਆ ਕਿ ਵਾਇਰਲ ਵੀਡੀਓ ਵਿਚ ਕੁਝ ਬੋਰਡ ਨਜ਼ਰ ਆ ਰਹੇ ਹਨ, ਜਿਨ੍ਹਾਂ 'ਤੇ ਚੀਨੀ ਭਾਸ਼ਾ ਵਿਚ ਲਿਖਿਆ ਹੋਇਆ ਹੈ। ਇਹ ਵੇਖ ਕੇ ਸਾਨੂੰ ਲੱਗਾ ਕਿ ਇਸ ਵੀਡੀਓ ਦਾ ਚੀਨ ਨਾਲ ਕੁਝ ਕੁਨੈਕਸ਼ਨ ਹੋ ਸਕਦਾ ਹੈ।
ਅਸੀਂ ਵੀਡੀਓ ਵਿਚ ਦਿੱਸ ਰਹੇ ਇਕ ਲਾਲ ਰੰਗ ਦੇ ਬੋਰਡ 'ਤੇ ਲਿਖੇ ਟੈਕਸ ਦਾ ਗੂਗਲ ਟਰਾਂਸਲੇਟ ਦੀ ਮਦਦ ਨਾਲ ਅਨੁਵਾਦ ਕੀਤਾ। ਇਸ ਵਿਚ ਇਕ ਪਾਸੇ ਲਿਖਿਆ ਹੈ- “Yuan Guan of Jiucheng”. ਚੀਨ 'ਚ 'Jiucheng' ਨਾਂ ਦੀਆਂ ਕਈ ਥਾਵਾਂ ਹਨ। ਮਿਸਾਲ ਦੇ ਤੌਰ 'ਤੇ ਇਕ ਯੂਨਾਨ ਸੂਬੇ ਵਿਚ ਤਾਂ ਇਕ ਸ਼ੈਂਗਡਾਂਗ ਸੂਬੇ ਵਿਚ।
ਵੀਡੀਓ ਵਿਚ ਦਿੱਸ ਰਹੇ ਇਕ ਹੋਰਡਿੰਗ 'ਤੇ ਚੀਨੀ ਭਾਸ਼ਾ ਵਿਚ ਲਿਖਿਆ ਹੈ- “Happy market”.
ਵੀਡੀਓ ਵਿਚ ਬਹੁਤ ਉੱਚੀਆਂ-ਉੱਚੀਆਂ ਇਮਾਰਤਾਂ ਨਹੀਂ ਦਿੱਸ ਰਹੀਆਂ ਹਨ। ਨਾਲ ਹੀ ਜਿਸ ਸੜਕ 'ਤੇ ਇਹ ਕਰਤਬ ਵਿਖਾਇਆ ਜਾ ਰਿਹਾ ਹੈ, ਉਹ ਕਾਫੀ ਚੌੜੀ ਹੈ। ਇਹ ਵੇਖ ਕੇ ਲੱਗਦਾ ਹੈ ਕਿ ਇਹ ਕੋਈ ਸੰਘਣੀ ਆਬਾਦੀ ਵਾਲਾ ਇਲਾਕਾ ਨਹੀਂ ਸਗੋਂ ਕਿਸੇ ਸ਼ਹਿਰ ਜਾਂ ਕਸਬੇ ਦਾ ਬਾਹਰੀ ਹਿੱਸਾ ਹੈ। ਇਨ੍ਹਾਂ ਸਭ ਚੀਜ਼ਾਂ ਦੇ ਆਧਾਰ 'ਤੇ ਅਸੀਂ ਕਹਿ ਸਕਦੇ ਹਾਂ ਕਿ ਇਸ ਵੀਡੀਓ ਦੇ ਚੀਨ ਦਾ ਹੋਣ ਦੀ ਕਾਫੀ ਸੰਭਾਵਨਾ ਹੈ। ਹਾਲਾਂਕਿ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕਦੇ ਕਿ ਇਹ ਚੀਨ ਵਿਚ ਕਿਸ ਥਾਂ ਦਾ ਵੀਡੀਓ ਹੈ।
ਚੀਨ ਦਾ ਇਕ ਰਿਵਾਜ਼ ਹੈ ਇਹ
ਵਾਇਰਲ ਵੀਡੀਓ ਦੇ ਕੀਫ੍ਰੇਮਸ ਨੂੰ ਰਿਵਰਸ ਸਰਚ ਕਰਨ ਤੋਂ ਸਾਨੂੰ ਪਤਾ ਲੱਗਾ ਕਿ ਇਸ ਨੂੰ ਸਤੰਬਰ ਅਤੇ ਅਕਤੂਬਰ 2024 ਵਿਚ ਕਈ ਸੋਸ਼ਲ ਮੀਡੀਆ ਯੂਜ਼ਰਸ ਨੇ ਸ਼ੇਅਰ ਕੀਤਾ ਸੀ। ਇਸ ਦੇ ਨਾਲ ਹੀ ਇਨ੍ਹਾਂ ਪੋਸਟਾਂ ਵਿਚ ਦੱਸਿਆ ਗਿਆ ਹੈ ਕਿ ਇਹ ਚੀਨ ਦਾ ਇਕ ਸੱਭਿਆਚਾਰਕ ਰਿਵਾਜ਼ ਹੈ, ਜਿਸ ਨੂੰ Huohu ਜਾਂ ਫਾਇਰ ਪਾਟ ਪਰਫਾਰਮੈਂਸ ਕਹਿੰਦੇ ਹਨ।
'ਚਾਈਨਾ ਗਲੋਬਲ ਟੈਲੀਵਿਜ਼ਨ ਨੈੱਟਵਰਕ' (CGTN) ਦੀ ਇਕ ਰਿਪੋਰਟ ਅਨੁਸਾਰ ਫਾਇਰ ਪੋਟ ਪਰਫਾਰਮੈਂਸ ਨੂੰ ਅੰਜਾਮ ਦੇਣ ਵਾਲੇ ਕਲਾਕਾਰ ਫਾਇਰਪਰੂਫ ਯਾਨੀ ਕਿ ਅਜਿਹੇ ਕੱਪੜੇ ਪਹਿਨਦੇ ਹਨ, ਜਿਨ੍ਹਾਂ ਨੂੰ ਅੱਗ ਨਹੀਂ ਲੱਗਦੀ। ਉਹ ਲੋਹੇ ਦੇ ਜਾਲ 'ਚ ਬੰਦ ਬਲਦੇ ਕੋਲੇ ਦੇ ਟੁਕੜਿਆਂ ਨੂੰ ਤੇਜ਼ੀ ਨਾਲ ਹਿਲਾਉਂਦੇ ਹਨ, ਜਿਸ ਤੋਂ ਚੰਗਿਆੜੀਆਂ ਨਿਕਲਦੀਆਂ ਹਨ ਅਤੇ ਇਕ ਸ਼ਾਨਦਾਰ ਦ੍ਰਿਸ਼ ਨਜ਼ਰ ਆਉਂਦਾ ਹੈ। ਚੀਨ ਵਿਚ ਇਹ ਪਰੰਪਰਾ ਬਹੁਤ ਪੁਰਾਣੀ ਹੈ, ਜੋ ਕਿ ਚਿੰਗ ਰਾਜਵੰਸ਼ (1644-1911) ਦੇ ਸਮੇਂ ਤੋਂ ਚਲੀ ਆ ਰਹੀ ਹੈ। ਉਸ ਸਮੇਂ ਨਵੇਂ ਸਾਲ ਦੇ ਮੌਕੇ 'ਤੇ ਪਿੰਡ ਵਾਸੀ ਫਾਇਰ ਡਰੈਗਨ ਡਾਂਸ ਕਰਦੇ ਸਨ ਅਤੇ ਜਾਨਵਰਾਂ ਦੀ ਬਲੀ ਦਿੰਦੇ ਸਨ। ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ, ਇਸ ਪਰੰਪਰਾ ਵਿਚ ਬਦਲਾਅ ਆਇਆ। ‘ਫਾਇਰ ਪੋਟ ਪਰਫਾਰਮੈਂਸ’ ਇਸ ਪਰੰਪਰਾ ਦਾ ਆਧੁਨਿਕ ਰੂਪ ਹੈ।
ਫਾਇਰ ਪੋਟ ਪਰਫਾਰਮੈਂਸ ਦੇ ਹੋਰ ਵੀਡੀਓ ਵੀ ਇੰਟਰਨੈਟ 'ਤੇ ਮੌਜੂਦ ਹਨ।
ਮਹਾਕੁੰਭ 'ਚ ਵੀ ਹੋ ਰਹੇ ਅੱਗ ਨਾਲ ਜੁੜੇ ਕਰਤਬ
ਦੈਨਿਕ ਭਾਸਕਰ ਦੀ ਇਕ ਰਿਪੋਰਟ ਮੁਤਾਬਕ ਮਹਾਕੁੰਭ 'ਚ ਇਕ ਕਲਾਕਾਰ ਨੂੰ ਕਥਿਤ ਤੌਰ 'ਤੇ ਆਪਣੇ ਮੱਥੇ 'ਤੇ ਬਣਾਈ ਤੀਜੀ ਅੱਖ ਤੋਂ ਅੱਗ ਕੱਢਦੇ ਦੇਖਿਆ ਗਿਆ। ਇਸ ਦੇ ਨਾਲ ਹੀ ਕੁਝ ਹੋਰ ਕਲਾਕਾਰਾਂ ਨੇ ਵੀ ਮੂੰਹ ਵਿਚੋਂ ਅੱਗ ਕੱਢਣ ਦਾ ਕਰਤਬ ਵਿਖਾਇਆ ਹੈ।
(Disclaimer: ਇਹ ਫੈਕਟ ਮੂਲ ਤੌਰ 'ਤੇ AajTak ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ)
ਰਿਹਾਇਸ਼ੀ ਸਕੂਲ ਦੀ ਵਿਦਿਆਰਥਣ ਨੇ ਬੱਚੀ ਨੂੰ ਦਿੱਤਾ ਜਨਮ, ਸਕੂਲ ਸੁਪਰਡੈਂਟ ਮੁਅੱਤਲ
NEXT STORY