ਮੁੰਬਈ, (ਭਾਸ਼ਾ)– ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਸ਼ਿਵ ਸੈਨਾ (ਯੂ. ਬੀ. ਟੀ.) ਦੇ ਪ੍ਰਧਾਨ ਊਧਵ ਠਾਕਰੇ ਦੀ ਵੀਰਵਾਰ ਨੂੰ ਕਿਸਮਤ ਨਾਲ ਵਿਧਾਨ ਭਵਨ ਦੀ ਲਿਫਟ ਵਿਚ ਮੁਲਾਕਾਤ ਹੋਈ, ਜਿਸ ਨੂੰ ਲੈ ਕੇ ਸੂਬੇ ਦੇ ਸਿਆਸੀ ਹਲਕਿਆਂ ਵਿਚ ਕਿਆਸਾਂ ਦਾ ਦੌਰ ਸ਼ੁਰੂ ਹੋ ਗਿਆ ਪਰ ਤੁਰੰਤ ਹੀ ਦੋਵਾਂ ਨੇਤਾਵਾਂ ਨੇ ਇਸ ਮੁਲਾਕਾਤ ਨੂੰ ਅਹਿਮੀਅਤ ਨਾ ਦੇਣ ਦੀ ਕੋਸ਼ਿਸ਼ ਕੀਤੀ।
ਮਹਾਰਾਸ਼ਟਰ ਵਿਧਾਨ ਮੰਡਲ ਦੇ ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਇਕ ਸਮੇਂ ਸਿਆਸੀ ਦੋਸਤ ਰਹੇ ਫੜਨਵੀਸ ਅਤੇ ਠਾਕਰੇ ਇਕੱਠੇ ਲਿਫਟ ਦੀ ਉਡੀਕ ਕਰ ਰਹੇ ਸਨ। ਪ੍ਰਸਾਰਿਤ ਵੀਡੀਓ ਵਿਚ ਦੋਵੇਂ ਨੇਤਾ ਇਸ ਦੌਰਾਨ ਸੰਖੇਪ ਗੱਲਬਾਤ ਕਰਦੇ ਦਿਖਦੇ ਹਨ। ਠਾਕਰੇ ਨੇ ਬਾਅਦ ਵਿਚ ਕਿਹਾ ਕਿ ਲੋਕਾਂ ਨੇ ਉਸ ਗਾਣੇ ਬਾਰੇ ਸੋਚਿਆ ਹੋਵੇਗਾ ਕਿ ‘ਨਾ-ਨਾ ਕਰਤੇ ਪਯਾਰ ਤੁਮਹੀਂ ਸੇ ਕਰ ਬੈਠੇ’ ਪਰ ਅਜਿਹਾ ਕੁਝ ਵੀ ਨਹੀਂ ਹੋਇਆ।
ਉਨ੍ਹਾਂ ਪੱਤਰਕਾਰਾਂ ਨੂੰ ਹਲਕੇ-ਫੁਲਕੇ ਅੰਦਾਜ਼ ਵਿਚ ਕਿਹਾ ਕਿ ਲਿਫਟ ਦੇ ਕੰਨ ਨਹੀਂ ਹੁੰਦੇ ਅਤੇ ਲਿਫਟ ਵਿਚ ਇਸ ਤਰ੍ਹਾਂ ਦੀ ਹੋਰ ਮੁਲਾਕਾਤ ਇਕ ਚੰਗੀ ਗੱਲ ਹੈ।
ਮੁੰਬਈ 'ਚ ਸ਼ਾਮ ਤੋਂ ਲਗਾਤਾਰ ਪੈ ਰਿਹਾ ਮੀਂਹ, ਕਈ ਇਲਾਕਿਆਂ 'ਚ ਆਵਾਜਾਈ ਪ੍ਰਭਾਵਿਤ
NEXT STORY