ਤਿਰੂਵਨੰਤਪੁਰਮ : ਮਲਿਆਲਮ ਸਿਨੇਮਾ ਦੇ ਮਸ਼ਹੂਰ ਅਦਾਕਾਰ ਦਿਲੀਪ ਸ਼ੰਕਰ (50) ਇੱਥੇ ਇਕ ਹੋਟਲ ਦੇ ਕਮਰੇ ਵਿਚ ਮ੍ਰਿਤਕ ਹਾਲਤ ਵਿਚ ਪਾਏ ਗਏ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਸ਼ੰਕਰ ਨੂੰ ਕਈ ਫਿਲਮਾਂ ਅਤੇ ਸੀਰੀਅਲਾਂ ਵਿਚ ਨਿਭਾਈਆਂ ਗਈਆਂ ਵੱਖ-ਵੱਖ ਭੂਮਿਕਾਵਾਂ ਲਈ ਜਾਣਿਆ ਜਾਂਦਾ ਸੀ।
ਪੁਲਸ ਨੇ ਦੱਸਿਆ ਕਿ ਉਹ ਇਕ ਸੀਰੀਅਲ ਦੀ ਸ਼ੂਟਿੰਗ ਲਈ 19 ਦਸੰਬਰ ਨੂੰ ਤਿਰੂਵਨੰਤਪੁਰਮ ਦੇ ਇਕ ਹੋਟਲ ਵਿਚ ਰੁਕਿਆ ਹੋਇਆ ਸੀ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਹੋਟਲ ਸਟਾਫ ਨੇ ਦੋ ਦਿਨ ਪਹਿਲਾਂ ਸ਼ੰਕਰ ਨੂੰ ਆਖਰੀ ਵਾਰ ਉਸ ਦੇ ਕਮਰੇ 'ਚ ਦੇਖਿਆ ਸੀ। ਅਭਿਨੇਤਾ ਨੇ ਹੋਟਲ ਸਟਾਫ ਅਤੇ ਸੀਰੀਅਲ ਟੀਮ ਦੁਆਰਾ ਵਾਰ-ਵਾਰ ਕਾਲਾਂ ਦਾ ਜਵਾਬ ਨਹੀਂ ਦਿੱਤਾ, ਜਿਸ ਤੋਂ ਬਾਅਦ ਪੁਲਸ ਨੂੰ ਸੂਚਿਤ ਕੀਤਾ ਗਿਆ।
ਇਹ ਵੀ ਪੜ੍ਹੋ : ਭਰੂਚ ਦੇ ਕੈਮੀਕਲ ਪਲਾਂਟ 'ਚ ਜ਼ਹਿਰੀਲੀ ਗੈਸ ਹੋਈ ਲੀਕ, ਦਮ ਘੁੱਟਣ ਕਾਰਨ 4 ਮੁਲਾਜ਼ਮਾਂ ਨੇ ਤੋੜਿਆ ਦਮ
ਪੁਲਸ ਨੇ ਦੱਸਿਆ, “ਕਮਰਾ ਅੰਦਰੋਂ ਬੰਦ ਸੀ। ਜਦੋਂ ਅਸੀਂ ਦਰਵਾਜ਼ਾ ਤੋੜਿਆ ਤਾਂ ਉਹ ਸਾਨੂੰ ਬੇਹੋਸ਼ ਹਾਲਤ ਵਿਚ ਮਿਲੇ।'' ਪੁਲਸ ਨੇ ਕਿਹਾ ਕਿ ਸ਼ੱਕ ਹੈ ਕਿ ਸ਼ੰਕਰ ਦੀ ਮੌਤ ਦੋ ਦਿਨ ਪਹਿਲਾਂ ਹੋਈ ਸੀ। ਪੁਲਸ ਨੇ ਕਿਹਾ ਕਿ ਸ਼ੰਕਰ ਦੀ ਪੋਸਟਮਾਰਟਮ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਡਿੱਗਣ ਤੋਂ ਬਾਅਦ ਸਿਰ ਵਿਚ ਸੱਟ ਲੱਗਣ ਤੋਂ ਬਾਅਦ ਅੰਦਰੂਨੀ ਖੂਨ ਵਹਿਣ ਕਾਰਨ ਉਨ੍ਹਾਂ ਦੀ ਮੌਤ ਹੋਈ ਹੋ ਸਕਦੀ ਹੈ। ਪੁਲਸ ਨੇ ਕਿਹਾ ਕਿ ਅਭਿਨੇਤਾ ਵੀ ਕਥਿਤ ਤੌਰ 'ਤੇ ਜਿਗਰ ਨਾਲ ਸਬੰਧਤ ਸਮੱਸਿਆਵਾਂ ਤੋਂ ਪੀੜਤ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਬੰਦ ; ਰੇਲ ਯਾਤਰੀਆਂ ਲਈ ਵੱਡੀ ਖ਼ਬਰ- 150 ਤੋਂ ਵੱਧ ਟ੍ਰੇਨਾਂ ਹੋਈਆਂਂ ਰੱਦ
NEXT STORY