ਗੁੜਗਾਓਂ — ਗ੍ਰੀਨਪੀਸ ਇੰਡਿਆ ਦੁਆਰਾ ਤਿਆਰ ਕੀਤੀ ਗਈ ਰਿਪੋਰਟ ਅਨੁਸਾਰ ਨੈਸ਼ਨਲ ਕੈਪੀਟਲ ਰੀਜਨ(ਐੱਨ.ਸੀ.ਆਰ.) ਦੇ ਸ਼ਹਿਰਾਂ ਵਿਚੋਂ ਗੁੜਗਾਓਂ ਅਤੇ ਫਰੀਦਾਬਾਦ ਨੂੰ ਦੇਸ਼ ਦੇ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਸ਼ਹਿਰ ਐਲਾਨਿਆ ਗਿਆ ਹੈ। ਇਨ੍ਹਾਂ ਸ਼ਹਿਰਾਂ ਦੀ ਹਵਾ 'ਚ ਜ਼ਹਿਰੀਲੀਆਂ ਗੈਸਾਂ ਦਾ ਪੱਧਰ ਖਤਰਨਾਕ ਪੱਧਰ ਤੋਂ ਵੀ ਵਧ ਹੋ ਗਿਆ ਹੈ। ਹੁਣ ਸਰਕਾਰ ਵਲੋਂ ਇਸ ਤਰ੍ਹਾਂ ਦੀ ਸਥਿਤੀ ਨੂੰ ਕਾਬੂ 'ਚ ਕਰਨ ਲਈ ਸਖਤ ਕਦਮ ਚੁੱਕੇ ਜਾਣਗੇ।
ਰਿਪੋਰਟ 'ਚ ਖੁਲਾਸਾ ਕੀਤਾ ਗਿਆ ਹੈ ਕਿ ਫਰੀਦਾਬਾਦ ਵਿਚ ਪੀ.ਐੱਮ. 10 ਦਾ ਔਸਤ ਪੱਧਰ 272 ਸੀ, ਜਿਸ ਕਾਰਨ ਇਹ ਦੇਸ਼ ਦਾ ਦੂਜਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਬਣ ਗਿਆ ਹੈ। ਹਾਲਾਂਕਿ ਗੁੜਗਾਓਂ ਫਰੀਦਾਬਾਦ ਤੋਂ ਬਿਹਤਰ ਰਿਹਾ, ਇਸ ਦਾ ਪੀ.ਐੱਮ. 10 ਦਾ ਪੱਧਰ 227 ਹੋ ਗਿਆ ਜਿਸ ਕਾਰਨ ਇਸ ਨੂੰ ਦੇਸ਼ ਦਾ 12ਵਾਂ ਸਭ ਤੋਂ ਪ੍ਰਦੁਸ਼ਿਤ ਸ਼ਹਿਰ ਦੱਸਿਆ ਗਿਆ।
ਦੇਸ਼ ਦੇ ਸਭ ਤੋਂ ਪ੍ਰਦੁਸ਼ਿਤ ਸ਼ਹਿਰਾਂ ਵਿਚੋਂ ਦਿੱਲੀ ਪੀ.ਐੱਮ.10 ਦੇ ਪੱਧਰ 290 ਨਾਲ ਪਹਿਲੇ ਸਥਾਨ 'ਤੇ ਰਿਹਾ।
ਸੋਮਵਾਰ ਨੂੰ ਜਾਰੀ ਕੀਤੇ ਗਏ ਏਅਰਪੋਕਾਲਿਜ਼ ਦੇ ਦੂਸਰੇ ਐਡੀਸ਼ਨ ਵਿਚ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ ਉੱਤਰ ਪ੍ਰਦੇਸ਼ ਨੂੰ ਭਾਰਤ ਦਾ ਸਭ ਤੋਂ ਪ੍ਰਦੁਸ਼ਿਤ ਸੂਬਾ ਦੱਸਿਆ ਗਿਆ ਹੈ।
ਏਅਰਪੋਕਲੀਪੇਸ-11 ਅਧੀਨ ਹਵਾ ਪ੍ਰਦੂਸ਼ਣ ਦੇ ਅੰਕੜੇ ਕੇਂਦਰੀ ਅਤੇ ਸੂਬਾ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਕਮੇਟੀਆਂ ਦੀਆਂ ਸਾਲਾਨਾ ਰਿਪੋਰਟਾਂ, ਉਨ੍ਹਾਂ ਦੀਆਂ ਵੈਬਸਾਈਟਾਂ ਅਤੇ ਸੂਚਨਾ ਅਧਿਕਾਰ ਐਕਟ ਦੇ ਤਹਿਤ ਅਰਜ਼ੀਆਂ ਦੇ ਅਧਾਰ 'ਤੇ ਇਕੱਠੇ ਕੀਤੇ ਜਾਂਦੇ ਹਨ।
ਇਹ ਰਿਪੋਰਟ ਦਿੱਲੀ-ਐੱਨ.ਸੀ.ਆਰ. ਵਿਚ ਜ਼ਹਿਰੀਲੀ ਹਵਾ ਹੋਣ ਦੇ ਦਾਅਵੇ ਦੀ ਕੌੜੀ ਸੱਚਾਈ ਦਾ ਪਰਦਾਫਾਸ਼ ਕਰਦੀ ਹੈ। ਭਾਰਤੀ ਸ਼ਹਿਰਾਂ ਦੀ ਹਵਾ ਦੀ ਗੁਣਵੱਤਾ ਬਾਰੇ ਵਿਸਥਾਰ ਪੂਰਵਕ ਰਿਪੋਰਟ ਤੋਂ ਪਤਾ ਲੱਗਦਾ ਹੈ ਕਿ ਵਿਸ਼ਵ ਸਿਹਤ ਸੰਗਠਨ ਵਲੋਂ ਨਿਰਧਾਰਤ ਕੀਤੇ ਗਏ 280 ਸ਼ਹਿਰਾਂ ਵਿਚੋਂ ਕੋਈ ਵੀ ਸ਼ਹਿਰ ਪੀ.ਐੱਮ.10 ਦੇ ਪੱਧਰ ਦੀ ਪਾਲਣਾ ਨਹੀਂ ਕਰਦਾ। ਇਨ੍ਹਾਂ ਸ਼ਹਿਰਾਂ ਵਿੱਚੋਂ 80 ਫੀਸਦੀ ਸ਼ਹਿਰਾਂ ਨੇ ਵੀ ਇਸ ਦੀ ਪਾਲਣਾ ਨਹੀਂ ਕੀਤੀ।
ਇਸ ਰਿਪੋਰਟ 'ਚ ਜਾਰੀ ਕੀਤੇ ਗਏ ਅੰਕੜੇ 630 ਮਿਲੀਅਨ ਲੋਕਾਂ ਲਈ ਮਹੱਤਵਪੂਰਣ ਹਨ। ਇਨ੍ਹਾਂ ਵਿਚੋਂ 550 ਮਿਲੀਅਨ ਲੋਕ ਖਤਰੇ ਵਾਲੇ ਖੇਤਰ 'ਚ ਰਹਿ ਰਹੇ ਹਨ, ਜਿਨ੍ਹਾਂ 'ਚੋਂ 47 ਮਿਲੀਅਨ ਪੰਜ ਸਾਲ ਤੋਂ ਘੱਟ ਉਮਰ ਦੇ ਬੱਚੇ ਵੀ ਹਨ। ਇਸ ਜ਼ਹਿਰੀਲੀ ਹਵਾ ਦੇ ਕਣ ਕਿਸੇ ਮਨੁੱਖੀ ਸਰੀਰ ਦੇ ਵਾਲ ਦੇ 7ਵੇਂ ਹਿੱਸੇ ਤੋਂ ਵੀ ਬਰੀਕ ਹੁੰਦੇ ਹਨ। ਜਿਹੜੇ ਮਨੁੱਖੀ ਸਰੀਰ ਅੰਦਰ ਸਾਹ ਰਾਹੀਂ ਜਾ ਕੇ ਫੇਫੜਿਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਪੀ.ਐੱਮ. 10 ਦਾ ਪੱਧਰ ਹੀ ਸੰਘਣੀ ਧੁੰਦ ਦਾ ਕਾਰਨ ਬਣਦਾ ਹੈ।
ਔਰਤ ਨੂੰ ਇਸਲਾਮ ਕਬੂਲ ਕਰਵਾ ਕੇ ISIS 'ਚ ਵੇਚਣਾ ਚਾਹੁੰਦਾ ਸੀ ਪਤੀ
NEXT STORY