ਫਰੀਦਾਬਾਦ- ਰੱਖੜੀ ਭੈਣ-ਭਰਾ ਦੇ ਪਿਆਰ ਦਾ ਅਨੋਖਾ ਤਿਉਹਾਰ ਹੈ। ਦੇਸ਼ ਵਿਚ ਭਰਾ-ਭੈਣ ਦੇ ਪਿਆਰ ਦੇ ਅਣਗਿਣਤ ਉਦਾਹਰਣ ਮਿਲ ਜਾਣਗੇ। ਭੈਣ ਆਪਣੇ ਭਰਾ ਦੇ ਗੁੱਟ 'ਤੇ ਰੱਖੜੀ ਬੰਨ੍ਹਦੀ ਹੈ ਅਤੇ ਉਸ ਦੀ ਲੰਬੀ ਉਮਰ ਦੀ ਕਾਮਨਾ ਕਰਦੀ ਹੈ। ਭੈਣ-ਭਰਾ ਦੇ ਇਸ ਰਿਸ਼ਤੇ ਦੀ ਇਕ ਮਿਸਾਲ ਹਰਿਆਣਾ ਦੇ ਫਰੀਦਾਬਾਦ 'ਚ ਵੇਖਣ ਨੂੰ ਮਿਲੀ, ਜਿੱਥੇ ਰੱਖੜੀ ਤੋਂ ਦੋ ਦਿਨ ਪਹਿਲਾਂ ਭੈਣ ਨੇ ਭਰਾ ਨੂੰ ਨਵੀਂ ਜ਼ਿੰਦਗੀ ਦਾ ਤੋਹਫ਼ਾ ਦਿੱਤਾ। ਭੈਣ ਨੇ ਆਪਣੀ ਇਕ ਕਿਡਨੀ ਦਾਨ ਕਰਕੇ ਆਪਣੇ ਭਰਾ ਦੀ ਜਾਨ ਬਚਾਈ।
ਇਹ ਵੀ ਪੜ੍ਹੋ- ਪਤੀ-ਪਤਨੀ ਨੂੰ ਘਸੀੜਦੀ ਲੈ ਗਈ ਬੱਸ; ਹਾਦਸੇ 'ਚ ਪੈ ਗਏ ਸਦਾ ਲਈ ਵਿਛੋੜੇ, ਭਰਾ ਨੂੰ ਰੱਖੜੀ ਬੰਨ੍ਹਣ ਜਾ ਰਹੀ ਸੀ ਔਰਤ
ਫਰੀਦਾਬਾਦ ਦੀ ਰਹਿਣ ਵਾਲੀ ਮਹਿਲਾ ਰੂਪਾ ਨੇ ਆਪਣੇ ਭਰਾ ਤੋਂ ਰੱਖੜੀ ਮੌਕੇ ਤੋਹਫ਼ਾ ਲੈਣ ਦੀ ਬਜਾਏ ਭਰਾ ਦੀ ਜਾਨ ਬਚਾ ਕੇ ਉਸ ਨੂੰ ਨਵੀਂ ਜ਼ਿੰਦਗੀ ਦਾ ਤੋਹਫ਼ਾ ਦਿੱਤਾ ਹੈ। ਭੈਣ ਤੋਂ ਕਿਡਨੀ ਲੈਣ ਵਾਲੇ ਲਲਿਤ ਕੁਮਾਰ ਨੇ ਦੱਸਿਆ ਕਿ ਜਨਵਰੀ 2023 ਵਿਚ ਉਸ ਦੀ ਪਰੇਸ਼ਾਨੀ ਵਧਣੀ ਸ਼ੁਰੂ ਹੋ ਗਈ। ਜਦੋਂ ਚੈਕਅੱਪ ਕੀਤਾ ਗਿਆ ਤਾਂ ਪਤਾ ਲੱਗਾ ਕਿ ਉਸ ਦੀ ਕ੍ਰਿਏਟਿਨਿਨ 12 ਤੋਂ ਵੱਧ ਸੀ। ਇਸ ਤੋਂ ਬਾਅਦ ਉਸ ਦਾ ਡਾਇਲਸਿਸ ਸ਼ੁਰੂ ਹੋਇਆ। ਲੰਮੀ ਜਾਂਚ ਤੋਂ ਬਾਅਦ ਡਾਕਟਰਾਂ ਨੇ ਕਿਹਾ ਕਿ ਇਕ ਕਿਡਨੀ ਦੀ ਲੋੜ ਹੈ। ਅਜਿਹੇ ਚ ਵੱਡੀ ਭੈਣ ਨੇ ਤੁਰੰਤ ਆਪਣੀ ਕਿਡਨੀ ਦਾਨ ਕਰਨ ਦਾ ਫੈਸਲਾ ਕੀਤਾ। ਲਲਿਤ ਕੁਮਾਰ ਅਨੁਸਾਰ ਉਸ ਦੀ ਭੈਣ ਵੀ ਫਰੀਦਾਬਾਦ ਵਿਚ ਰਹਿੰਦੀ ਹੈ। ਜਦੋਂ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਖੁਦ ਅੱਗੇ ਆਈ ਅਤੇ ਕਿਹਾ ਕਿ ਭਰਾ ਲਈ ਮੈਂ ਕਿਡਨੀ ਦਾਨ ਕਰਨ ਲਈ ਤਿਆਰ ਹਾਂ। ਲਲਿਤ ਕੁਮਾਰ ਨੇ ਦੱਸਿਆ ਕਿ ਉਸ ਨੇ ਨਾਂਹ ਕਰ ਦਿੱਤੀ ਪਰ ਭੈਣ ਨੇ ਕੋਈ ਗੱਲ ਨਹੀਂ ਸੁਣੀ।
ਇਹ ਵੀ ਪੜ੍ਹੋ- ਪ੍ਰਾਈਵੇਟ ਹਸਪਤਾਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਈਮੇਲ 'ਚ ਲਿਖਿਆ- ਸਾਰੇ ਮਾਰੇ ਜਾਓਗੇ
ਭੈਣ ਰੂਪਾ ਨੇ ਦੱਸਿਆ ਕਿ ਉਨ੍ਹਾਂ ਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਉਨ੍ਹਾਂ ਨੇ ਆਪਣੇ ਛੋਟੇ ਭਰਾ ਦੀ ਜਾਨ ਬਚਾਈ ਹੈ। ਰੂਪਾ ਮੁਤਾਬਕ ਉਨ੍ਹਾਂ ਨੇ ਖ਼ੁਦ ਹੀ ਭਰਾ ਨੂੰ ਆਪਣੀ ਕਿਡਨੀ ਦੇਣ ਲਈ ਤਿਆਰ ਕੀਤਾ ਕਿਉਂਕਿ ਉਹ ਨਹੀਂ ਚਾਹੁੰਦੇ ਸਨ ਕਿ ਉਨ੍ਹਾਂ ਦੀ ਵਜ੍ਹਾ ਤੋਂ ਮੈਨੂੰ ਕੋਈ ਪਰੇਸ਼ਾਨੀ ਹੋਵੇ। ਰੂਪਾ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਉਨ੍ਹਾਂ ਦੇ ਪਰਿਵਾਰ ਵਿਚ ਕਿਸੇ ਨੇ ਇਸ ਗੱਲ ਨੂੰ ਲੈ ਕੇ ਇਤਰਾਜ਼ ਜਤਾਇਆ ਤਾਂ ਉਨ੍ਹਾਂ ਨੇ ਕਿਹਾ ਕਿ ਮੇਰੇ ਪਤੀ ਦੀ ਮੌਤ ਹੋ ਚੁੱਕੀ ਹੈ। ਮੇਰੇ ਦੋ ਬੱਚੇ ਹਨ ਪਰ ਕਿਸੇ ਨੇ ਵੀ ਮੈਨੂੰ ਇਸ ਕੰਮ ਨੂੰ ਕਰਨ ਤੋਂ ਨਹੀਂ ਰੋਕਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ ਦਾ ਅਮਰੀਕੀ ਸਕਿਓਰਿਟੀਜ਼ ’ਚ ਨਿਵੇਸ਼ ਜੂਨ ’ਚ ਵਧ ਕੇ 241.6 ਅਰਬ ਡਾਲਰ ਦੇ ਉੱਚੇ ਪੱਧਰ ’ਤੇ
NEXT STORY