ਨੀਮਚ- ਇਕ ਨੌਜਵਾਨ ਕਿਸਾਨ ਨੇ ਜਨ ਸੁਣਵਾਈ ਵਿਚ ਕਲੈਕਟਰ ਅੱਗੇ ਅਨੋਖੀ ਮੰਗ ਰੱਖ ਦਿੱਤੀ। ਉਸ ਨੇ ਖੇਤਾਂ ਵਿਚ ਜਾਣ ਲਈ ਪ੍ਰਸ਼ਾਸਨ ਤੋਂ ਹੈਲੀਕਾਪਟਰ ਦੀ ਮੰਗ ਕੀਤੀ। ਦਰਅਸਲ ਕਿਸਾਨ ਸੰਦੀਪ ਪਾਟੀਦਾਰ ਨੇ ਜਨ ਸੁਣਵਾਈ ਦੌਰਾਨ ਗੁਹਾਰ ਲਾਈ ਕਿ ਪਿਛਲੇ 10 ਸਾਲਾਂ ਤੋਂ ਉਸ ਦੇ ਖੇਤਾਂ ਦਾ ਰਾਹ ਦਬੰਗਾਂ ਨੇ ਬੰਦ ਕੀਤਾ ਹੋਇਆ ਹੈ। ਉਹ ਖੇਤੀ ਕਰਨ ਨਹੀਂ ਜਾ ਸਕਦਾ। ਇੰਨੇ ਸਮੇਂ ਤੋਂ ਖੇਤ ਖਾਲੀ ਪਿਆ ਹੈ। ਹੇਠਲੀ ਅਦਾਲਤ ਤੋਂ ਵੀ ਪੁਰਾਣੇ ਰਾਹ ਨੂੰ ਖੋਲ੍ਹਣ ਦਾ ਹੁਕਮ ਹੋਇਆ ਪਰ ਤਹਿਸੀਲਦਾਰ ਅਤੇ ਪਟਵਾਰੀ ਹੁਕਮਾਂ ਦੀ ਪਾਲਣਾ ਨਹੀਂ ਕਰਦੇ, ਸਿਰਫ਼ ਕਾਗਜ਼ੀ ਖਾਨਾਪੂਰਤੀ ਕਰ ਕੇ ਪਰਤ ਜਾਂਦੇ ਹਨ। ਇਹ ਮਾਮਲਾ ਮੱਧ ਪ੍ਰਦੇਸ਼ ਦੇ ਨੀਮਚ ਤੋਂ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ- ਵਿਆਹ 'ਚ ਲਾੜੀ ਨੇ ਕਰ 'ਤਾ ਅਜਿਹਾ ਸਵਾਲ, ਲਾੜੇ ਨੇ ਸ਼ਰਮ ਨਾਲ ਜੋੜ ਲਏ ਹੱਥ
ਪਰੇਸ਼ਾਨ ਕਿਸਾਨ ਸੰਦੀਪ ਨੇ ਕਿਹਾ ਕਿ ਮੈਂ ਕੋਰਟ ਵਿਚ ਅਰਜ਼ੀ ਲਾਈ ਸੀ। ਕੋਰਟ ਤੋਂ ਆਰਡਰ ਹੋਣ ਮਗਰੋਂ ਵੀ ਖੇਤ ਦਾ ਰਾਹ ਨਹੀਂ ਖੁੱਲ੍ਹਵਾਇਆ ਜਾ ਰਿਹਾ ਹੈ। ਮੈਂ ਪ੍ਰਸ਼ਾਸਨ ਤੋਂ ਕਈ ਵਾਰ ਮੰਗ ਕੀਤੀ ਹੈ। ਕਰੀਬ ਡੇਢ ਸਾਲ ਤੋਂ ਮੰਗ ਕਰ ਰਿਹਾ ਹੈ। ਪ੍ਰਸ਼ਾਸਨ ਮੈਨੂੰ ਹੈਲੀਕਾਪਟਰ ਦਿਵਾ ਦਿਓ, ਤਾਂ ਜੋ ਮੈਂ ਆਪਣੇ ਖੇਤਾਂ ਵਿਚ ਆ-ਜਾ ਸਕਾਂ। ਮੇਰੇ ਖੇਤਾਂ ਵੱਲ ਜਾਣ ਦਾ ਕੋਈ ਰਾਹ ਨਹੀਂ ਹੈ। ਬੀਤੇ 10 ਸਾਲਾਂ ਤੋਂ ਮੇਰਾ ਖੇਤ ਖਾਲੀ ਪਿਆ ਹੈ।
ਇਹ ਵੀ ਪੜ੍ਹੋ- ਪ੍ਰੇਮੀ ਨਾਲ ਹੋਟਲ ਪਹੁੰਚੀ ਪ੍ਰੇਮਿਕਾ, ਫਿਰ ਹੋਇਆ ਕੁਝ ਅਜਿਹਾ ਕਿ ਦੌੜੀ ਆਈ ਪੁਲਸ
ਇਸ ਮਾਮਲੇ ਬਾਰੇ ਕਲੈਕਟਰ ਹਿਮਾਂਸ਼ੂ ਚੰਦਰਾ ਦਾ ਕਹਿਣਾ ਹੈ ਕਿ ਇਹ ਮਾਮਲਾ ਮੇਰੇ ਧਿਆਨ 'ਚ ਆਇਆ ਹੈ। ਕਿਸਾਨ ਦੀ ਮੁੱਢਲੀ ਮੰਗ ਖੇਤ ਨੂੰ ਜਾਂਦੇ ਰਾਹ ਸੜਕ ਸਬੰਧੀ ਹੈ। ਇਹ ਵਿਵਾਦ ਅਦਾਲਤ ਵਿਚ ਵਿਚਾਰ ਅਧੀਨ ਹੈ। ਇਸ 'ਤੇ ਸਟੇਅ ਹੈ। ਫਿਰ ਵੀ ਰਾਹ ਦੀ ਸਮੱਸਿਆ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ।
ਇਹ ਵੀ ਪੜ੍ਹੋ- ਕਤਲ ਮਗਰੋਂ ਪਤੀ ਦਾ ਹੈਰਾਨੀਜਨਕ ਖ਼ੁਲਾਸਾ, 'ਮੇਲੇ 'ਚ ਗੁਆਚ ਗਈ ਤੁਹਾਡੀ ਮਾਂ...'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗਵਾਹ ਲਈ ਉਮਰ ਦੀ ਕੋਈ ਹੱਦ ਨਹੀਂ... ਸੁਪਰੀਮ ਕੋਰਟ ਦਾ ਅਹਿਮ ਫ਼ੈਸਲਾ
NEXT STORY