ਨਵੀਂ ਦਿੱਲੀ— ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਬਿਆਨ ਦਿੱਤਾ ਹੈ। ਰਾਕੇਸ਼ ਨੇ ਕਿਸਾਨ ਅੰਦੋਲਨ ਨੂੰ ਲੰਬਾ ਚੱਲਣ ਦੀ ਗੱਲ ਮੁੜ ਦੋਹਰਾਈ ਹੈ। ਉਨ੍ਹਾਂ ਆਖਿਆ ਕਿ ਜਦੋਂ ਤੱਕ ਸਰਕਾਰ ਗੱਲ ਨਹੀਂ ਮੰਨੇਗੀ, ਅੰਦੋਲਨ ਇੰਝ ਹੀ ਚਲਦਾ ਰਹੇਗਾ। ਸਰਕਾਰ ਨਾਲ ਅਜੇ ਗੱਲਬਾਤ ਦੀ ਕੋਈ ਗੁੰਜਾਇਸ਼ ਨਹੀਂ ਹੈ, ਤਿਆਰੀ ਲੰਬੀ ਹੈ। ਦੱਸ ਦੇਈਏ ਕਿ ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਨੂੰ ਹੋਰ ਧਾਰ ਦੇਣ ਦੀ ਤਿਆਰੀ ਚੱਲ ਰਹੀ ਹੈ। ਰਾਕੇਸ਼ ਟਿਕੈਤ ਵਲੋਂ ਸਮਰਥਨ ਜੁਟਾਉਣ ਲਈ ਕਿਸਾਨ ਮਹਾਪੰਚਾਇਤਾਂ ਕੀਤੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ : ਰਾਕੇਸ਼ ਟਿਕੈਤ ਦਾ ਮੋਦੀ ਸਰਕਾਰ ’ਤੇ ਹਮਲਾ, ਕਿਹਾ- ‘ਬਿਨਾਂ ਪੁੱਛੇ ਖੇਤੀ ਕਾਨੂੰਨ ਬਣਾ ਦਿੱਤੇ, ਫਿਰ ਪੁੱਛਦੇ ਹੋ ਕਮੀ ਕੀ ਹੈ’
ਖੇਤੀ ਕਾਨੂੰਨਾਂ ਖ਼ਿਲਾਫ਼ ਪਿਛਲੇ ਕਰੀਬ 3 ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਬੈਠੇ ਕਿਸਾਨਾਂ ਨੇ ਦਿੱਲੀ ਵਿਚ ਗਰਮੀ ਤੋਂ ਨਿਜ਼ਾਤ ਪਾਉਣ ਲਈ ਸਾਰੇ ਇੰਤਜਾਮ ਕਰ ਲਏ ਹਨ। ਦਿੱਲੀ ਵਿਚ ਗਰਮੀਆਂ ਦਾ ਮੌਸਮ ਦਸਤਕ ਦੇ ਚੁੱਕਾ ਹੈ। ਅਜਿਹੇ ਵਿਚ ਅੰਦੋਲਨਕਾਰੀ ਕਿਸਾਨਾਂ ਨੇ ਟੈਂਟ ਤਿਆਰ ਕਰ ਲਏ ਹਨ, ਤਾਂ ਕਿ ਹਵਾ ਆਸਾਨੀ ਨਾਲ ਆਰ-ਪਾਰ ਹੋ ਸਕੇ ਅਤੇ ਕਿਸਾਨਾਂ ਨੂੰ ਰਾਤ ਸਮੇਂ ਸੌਂਣ ਵੇਲੇ ਗਰਮੀ ਨਾ ਸਤਾਏ। ਧਰਨੇ ਵਾਲੀ ਥਾਂ ’ਤੇ ਪੱਖੇ, ਬੋਰਵੈੱਲ ਅਤੇ ਫਰਿੱਜ ਦਾ ਇੰਤਜਾਮ ਕੀਤਾ ਹੈ।
ਕਿਸਾਨਾਂ ਨੇ ਟਰੈਕਟਰ-ਟਰਾਲੀਆਂ ਵਿਚ ਹੀ ਗਰਮੀਆਂ ਨੂੰ ਧਿਆਨ ਰੱਖਦੇ ਹੋਏ ਇੰਤਜਾਮ ਕੀਤੇ ਹਨ। ਟਰਾਲੀਆਂ ਵਿਚ ਸੋਲਰ ਪੈਨਲ ਲਾ ਦਿੱਤੇ ਗਏ ਹਨ। ਗਾਜ਼ੀਪੁਰ ਸਰਹੱਦ ’ਤੇ ਟੈਂਟਾਂ ਤੋਂ ਇਲਾਵਾ ਜ਼ਮੀਨ ਦੀ ਤਪਸ਼ ਤੋਂ ਬਚਣ ਲਈ ਪਿੰਡ ਵਿਚ ਇਸਤੇਮਾਲ ਹੋਣ ਵਾਲੇ ਛੱਪਰ ਤਿਆਰ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ : ਮੇਰਠ ਕਿਸਾਨ ਮਹਾਪੰਚਾਇਤ ’ਚ ਕੇਜਰੀਵਾਲ ਬੋਲੇ-ਤਿੰਨੋਂ ਖੇਤੀ ਕਾਨੂੰਨ, ਕਿਸਾਨਾਂ ਲਈ ਡੈੱਥ ਵਾਰੰਟ
ਦੱਸਣਯੋਗ ਹੈ ਕਿ ਪਿਛਲੇ ਸਾਲ ਨਵੰਬਰ ਮਹੀਨੇ ਤੋਂ ਸਿੰਘੂ, ਟਿਕਰੀ ਅਤੇ ਗਾਜ਼ੀਪੁਰ ਸਰਹੱਦਾਂ ’ਤੇ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ ਤਿੰਨੋਂ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨ, ਸਰਕਾਰ ਤੋਂ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ। ਸਰਕਾਰ ਨੇ ਕਿਸਾਨ ਜਥੇਬੰਦੀਆਂ ਨਾਲ 11ਦੌਰ ਦੀ ਰਸਮੀ ਗੱਲਬਾਤ ਕੀਤੀ ਹੈ। ਸਰਕਾਰ ਦਾ ਕਹਿਣਾ ਹੈ ਕਿ ਇਹ ਕਾਨੂੰਨ ਕਿਸਾਨਾਂ ਦੇ ਹਿੱਤ ’ਚ ਹੈ ਅਤੇ ਚੰਗੇ ਹਨ। ਜਦਕਿ ਕਿਸਾਨਾਂ ਦਾ ਕਹਿਣਾ ਹੈ ਕਿ ਇਨ੍ਹਾਂ ਕਾਨੂੰਨਾਂ ਨਾਲ ਮੰਡੀਆਂ ਖਤਮ ਹੋ ਜਾਣਗੀਆਂ, ਖੇਤੀ ਕੁਝ ਪੂੰਜੀਪਤੀ ਕਾਰਪੋਰੇਟ ਘਰਾਣਿਆਂ ਦੇ ਹੱਥਾਂ ’ਚ ਚੱਲੀ ਜਾਵੇਗੀ।
ਇਹ ਵੀ ਪੜ੍ਹੋ : ਸਰਕਾਰ ਦੀ 'ਖ਼ਾਮੋਸ਼ੀ' ਕਿਸਾਨ ਅੰਦੋਲਨ ਵਿਰੁੱਧ ਵੱਡਾ ਕਦਮ ਚੁੱਕਣ ਦਾ ਸੰਕੇਤ : ਰਾਕੇਸ਼ ਟਿਕੈਤ
ਨੋਟ- ਰਾਕੇਸ਼ ਟਿਕੈਤ ਦੇ ਇਸ ਬਿਆਨ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦੱਸੋ
‘ਪੈਟਰੋਲ ਪੰਪਾਂ ਤੋਂ 72 ਘੰਟਿਆਂ ਦੇ ਅੰਦਰ ਹਟਾਏ ਜਾਣ PM ਮੋਦੀ ਦੇ ਹੋਰਡਿੰਗ’
NEXT STORY