ਪੁਣੇ : ਸਾਮਾਜ ਸੇਵੀ ਅੰਨਾ ਹਜ਼ਾਰੇ ਨੇ ਸੋਮਵਾਰ ਨੂੰ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੂੰ ਐੱਮ.ਐੱਸ. ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਿਸ਼ਾਂ ਲਾਗੂ ਕਰਨ ਸਮੇਤ ਵੱਖ-ਵੱਖ ਮੰਗਾਂ ਨੂੰ ਪੂਰਾ ਕਰਨ ਵਿੱਚ ਅਸਫਲ ਰਹੀ ਕੇਂਦਰ ਸਰਕਾਰ ਖ਼ਿਲਾਫ਼ ਭੁੱਖ ਹੜਤਾਲ ਸ਼ੁਰੂ ਕਰਨ ਦੀ ਚਿਤਾਵਨੀ ਦਿੱਤੀ।
ਹਜ਼ਾਰੇ ਦੀਆਂ ਹੋਰ ਮੰਗਾਂ ਵਿੱਚ ਖੇਤੀਬਾੜੀ ਲਾਗਤ ਅਤੇ ਮੁੱਲ ਕਮਿਸ਼ਨ (CACP) ਨੂੰ ਸਵਾਇੱਤਤਾ ਪ੍ਰਦਾਨ ਕਰਨਾ ਸ਼ਾਮਲ ਹੈ। ਭ੍ਰਿਸ਼ਟਾਚਾਰ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਹਜ਼ਾਰੇ ਫਰਵਰੀ 2019 ਵਿੱਚ ਮਹਾਰਾਸ਼ਟਰ ਦੇ ਅਹਿਮਦਨਗਰ ਵਿੱਚ ਆਪਣੇ ਪਿੰਡ ਰਾਲੇਗਣ ਸਿੱਧੀ ਵਿੱਚ ਭੁੱਖ ਹੜਤਾਲ 'ਤੇ ਬੈਠ ਗਏ ਸਨ। ਉਸ ਸਮੇਂ ਦੇ ਕੇਂਦਰੀ ਖੇਤੀਬਾੜੀ ਮੰਤਰੀ ਰਾਧਾ ਮੋਹਨ ਸਿੰਘ ਨੇ ਹਜ਼ਾਰੇ ਨੂੰ ਲਿਖਤੀ ਭਰੋਸਾ ਦਿੱਤਾ ਸੀ ਕਿ ਕੇਂਦਰ ਸਰਕਾਰ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਿਸ਼ਾਂ ਅਤੇ ਹੋਰ ਖੇਤੀਬਾੜੀ ਸਬੰਧੀ ਮੰਗਾਂ 'ਤੇ ਚਰਚਾ ਲਈ ਉੱਚ ਪੱਧਰੀ ਕਮੇਟੀ ਦਾ ਗਠਨ ਕਰੇਗੀ, ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਹੜਤਾਲ ਖ਼ਤਮ ਕਰ ਦਿੱਤੀ ਸੀ।
ਇਸ ਸੂਬੇ 'ਚ ਕੱਲ ਤੋਂ ਖੁੱਲ੍ਹਣਗੇ ਕਾਲਜ-ਯੂਨੀਵਰਸਿਟੀ, ਇਹ ਹੈ ਵਿਦਿਆਰਥੀਆਂ ਦੇ ਕੰਮ ਦੀ ਜਾਣਕਾਰੀ
ਅੰਦੋਲਨ ਨੂੰ ਵਾਪਸ ਸ਼ੁਰੂ ਕਰਨ 'ਤੇ ਵਿਚਾਰ ਕਰ ਰਿਹਾ ਹਾਂ
ਤੋਮਰ ਨੂੰ ਲਿਖੇ ਗਏ ਹਜ਼ਾਰੇ ਦੇ ਪੱਤਰ ਨੂੰ ਸੰਪਾਦਕਾਂ ਨਾਲ ਨਾਲ ਸਾਂਝਾ ਕੀਤਾ ਗਿਆ ਹੈ। ਇਸ ਵਿੱਚ ਰਾਧਾ ਮੋਹਨ ਸਿੰਘ ਦੇ ਉਸ ਪੱਤਰ ਨੂੰ ਵੀ ਨੱਥੀ ਕੀਤਾ ਗਿਆ ਹੈ, ਜਿਸ ਵਿੱਚ ਭਰੋਸਾ ਦਿੱਤਾ ਗਿਆ ਸੀ ਉੱਚ ਪੱਧਰੀ ਕਮੇਟੀ ਆਪਣੀਆਂ ਰਿਪੋਰਟਾਂ ਤਿਆਰ ਕਰ 30 ਦਸੰਬਰ 2019 ਤੱਕ ਸੌਂਪ ਦੇਵੇਗੀ। ਹਜ਼ਾਰੇ ਨੇ ਤੋਮਰ ਨੂੰ ਲਿਖੇ ਪੱਤਰ ਵਿੱਚ ਕਿਹਾ, ਕੇਂਦਰ ਨੇ ਭਰੋਸਾ ਦਿੱਤਾ ਸੀ ਕਿ ਮੰਗਾਂ ਨੂੰ ਲੈ ਕੇ ਕਮੇਟੀ ਦੀ ਰਿਪੋਰਟ ਦੇ ਆਧਾਰ 'ਤੇ ਉਚਿਤ ਕਦਮ ਚੁੱਕੇ ਜਾਣਗੇ। ਕਿਉਂਕਿ ਤੈਅ ਤਾਰੀਖ਼ ਤੱਕ ਕੁੱਝ ਨਹੀਂ ਹੋਇਆ ਹੈ, ਇਸ ਲਈ ਮੈਂ 5 ਫਰਵਰੀ 2019 ਨੂੰ ਖ਼ਤਮ ਕੀਤੀ ਗਈ ਭੁੱਖ ਹੜਤਾਲ ਫਿਰ ਤੋਂ ਸ਼ੁਰੂ ਕਰਨ 'ਤੇ ਵਿਚਾਰ ਕਰ ਰਿਹਾ ਹਾਂ।
ਪੁਲਸ ਨੇ ਕੀਤਾ ਪ੍ਰੇਸ਼ਾਨ ਤਾਂ ਥਾਣਿਆਂ 'ਚ ਬੰਨ੍ਹ ਦਿਆਂਗੇ ਗਾਂ, ਮੱਝ: ਰਾਕੇਸ਼ ਟਿਕੈਤ
ਹੜਤਾਲ ਦੀ ਜਗ੍ਹਾ ਅਤੇ ਤਾਰੀਖ਼ ਬਾਰੇ ਦੱਸ ਦਿੱਤਾ ਜਾਵੇਗਾ
80 ਸਾਲਾ ਹਜ਼ਾਰੇ ਨੇ ਕਿਹਾ ਕਿ ਛੇਤੀ ਹੀ ਕੇਂਦਰ ਸਰਕਾਰ ਨੂੰ ਹੜਤਾਲ ਦੀ ਤਾਰੀਖ਼ ਅਤੇ ਸਥਾਨ ਬਾਰੇ ਦੱਸ ਦਿੱਤਾ ਜਾਵੇਗਾ। ਹਜ਼ਾਰੇ ਨੇ ਕੇਂਦਰ ਸਰਕਾਰ ਵੱਲੋਂ ਲਿਆਏ ਗਏ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਮੁਅੱਤਲ ਕਰਨ ਦੀ ਮੰਗ ਨੂੰ ਲੈ ਕੇ 8 ਦਸੰਬਰ ਨੂੰ ਕਿਸਾਨ ਸੰਗਠਨਾਂ ਦੇ ਭਾਰਤ ਬੰਦ ਦੌਰਾਨ ਭੁੱਖ ਹੜਤਾਲ ਰੱਖਿਆ ਸੀ। ਉਨ੍ਹਾਂ ਨੇ ਸਰਕਾਰ ਨੂੰ ਸੀ.ਏ.ਸੀ.ਪੀ. ਨੂੰ ਸਵਾਇੱਤਤਾ ਪ੍ਰਦਾਨ ਕਰਨ ਅਤੇ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਿਸ਼ਾਂ ਨੂੰ ਲਾਗੂ ਕਰਨ ਵਿੱਚ ਅਸਫਲ ਰਹਿਣ 'ਤੇ ਅੰਦੋਲਨ ਦੀ ਵੀ ਚਿਤਾਵਨੀ ਦਿੱਤੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।
ਇਸ ਸੂਬੇ 'ਚ ਭਲਕੇ ਖੁੱਲ੍ਹਣਗੇ ਕਾਲਜ-ਯੂਨੀਵਰਸਿਟੀ, ਇਹ ਹੈ ਵਿਦਿਆਰਥੀਆਂ ਦੇ ਕੰਮ ਦੀ ਜਾਣਕਾਰੀ
NEXT STORY