ਨਵੀਂ ਦਿੱਲੀ (ਭਾਸ਼ਾ)- ਦੱਖਣ ਦਿੱਲੀ 'ਚ ਇਕ ਪਿਤਾ ਨੇ ਆਪਣੇ 29 ਸਾਲਾ ਜਿਮ ਟਰੇਨਰ ਪੁੱਤ ਦਾ ਉਸ ਦੇ ਵਿਆਹ ਤੋਂ ਇਕ ਦਿਨ ਪਹਿਲਾਂ ਚਾਕੂ ਮਾਰ ਕੇ ਕਤਲ ਕਰ ਦਿੱਤਾ। ਦੋਸ਼ੀ ਪਿਤਾ ਨੇ ਵਾਰ-ਵਾਰ ਕੀਤੇ ਗਏ ਅਪਮਾਨ ਦਾ ਬਦਲਾ ਲੈਣ ਲਈ ਅਜਿਹਾ ਕੀਤਾ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਦਿੱਲੀ ਪੁਲਸ ਨੇ ਵੀਰਵਾਰ ਰਾਤ ਰੰਗਲਾਲ ਸਿੰਘਲ ਨੂੰ ਗ੍ਰਿਫ਼ਤਾਰ ਕੀਤਾ। ਸਿੰਘਲ ਨੇ ਪੁਲਸ ਦੇ ਸਾਹਮਣੇ ਸਵੀਕਾਰ ਕੀਤਾ ਕਿ ਉਸ ਨੇ ਆਪਣੇ ਪੁੱਤ ਗੌਰਵ ਦਾ ਉਸ ਦੇ ਵਿਆਹ ਤੋਂ ਇਕ ਦਿਨ ਪਹਿਲਾਂ ਕਤਲ ਕਰ ਦਿੱਤਾ। ਦੱਖਣ ਦਿੱਲੀ ਦੇ ਦੇਵਲੀ ਐਕਸਟੈਂਸ਼ਨ 'ਚ ਪਿਛਲੀ ਰਾਤ 29 ਸਾਲਾ ਗੌਰਵ ਸਿੰਘਲ ਦਾ ਉਸ ਦੇ ਵਿਆਹ ਤੋਂ ਕੁਝ ਘੰਟੇ ਪਹਿਲਾਂ ਹੀ ਉਸ ਦੇ ਘਰ 'ਚ ਚਿਹਰੇ ਅਤੇ ਛਾਤੀ 'ਤੇ 15 ਵਾਰ ਚਾਕੂ ਨਾਲ ਵਾਰ ਕਰ ਕੇ ਕਤਲ ਕਰ ਦਿੱਤਾ ਗਿਆ ਸੀ। ਪੁਲਸ ਨੇ ਕਿਹਾ ਕਿ ਰੰਗਲਾਲ ਸਿੰਘਲ ਨੂੰ ਰਾਜਸਥਾਨ ਦੇ ਜੈਪੁਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਸ ਅਨੁਸਾਰ ਉਸ ਨੇ ਆਪਣੇ ਪੁੱਤ ਦਾ ਕਤਲ ਦੀ ਸਾਜਿਸ਼ ਸਾਵਧਾਨੀਪੂਰਵਕ ਰਚੀ ਸੀ ਤਾਂ ਕਿ ਕਿਸੇ ਨੂੰ ਇਸ ਦੀ ਖ਼ਬਰ ਨਾ ਲੱਗੇ। ਇਸ ਮਾਮਲੇ ਦੀ ਜਾਂਚ ਨਾਲ ਜੁੜੇ ਅਧਿਕਾਰੀ ਨੇ ਕਿਹਾ ਕਿ ਉਸ ਨੇ ਆਪਣੇ ਪੁੱਤ ਦਾ ਕਤਲ ਕਰਨ ਲਈ ਜਾਣਬੁੱਝ ਕੇ ਰਾਤ ਸਾਢੇ 10 ਤੋਂ 11 ਵਜੇ ਦੇ ਨੇੜੇ-ਤੇੜੇ ਦਾ ਸਮਾਂ ਚੁਣਿਆ ਸੀ, ਕਿਉਂਕਿ ਇਸ ਦੌਰਾਨ ਘਰ ਕੋਲ ਢੋਲ ਦੀ ਆਵਾਜ਼ ਸੀ ਅਤੇ ਗੌਰਵ ਆਪਣੀ ਹੋਣ ਵਾਲੀ ਪਤਨੀ ਨਾਲ ਗੱਲ ਕਰਨ ਲਈ ਦੂਜੇ ਕਮਰੇ 'ਚ ਬੈਠਾ ਸੀ।
ਇਹ ਵੀ ਪੜ੍ਹੋ : ਵਿਆਹ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ, ਬਾਰਾਤ ਆਉਣ ਤੋਂ ਪਹਿਲਾਂ ਲਾੜੀ ਨੇ ਕੀਤੀ ਖ਼ੁਦਕੁਸ਼ੀ
ਪੁਲਸ ਨੇ ਕਿਹਾ ਕਿ ਰੰਗਲਾਲ ਸਿੰਘਲ ਨੂੰ ਆਪਣੇ ਪੁੱਤ ਦੇ ਕਤਲ 'ਤੇ ਕੋਈ ਪਛਤਾਵਾ ਨਹੀਂ ਹੈ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰੀ ਦੇ ਸਮੇਂ ਉਸ ਕੋਲੋਂ 50 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਅਤੇ 15 ਲੱਖ ਰੁਪਏ ਨਕਦ ਸਨ, ਜਿਨ੍ਹਾਂ ਨੂੰ ਉਹ ਘਰੋਂ ਲੈ ਕੇ ਦੌੜ ਗਿਆ ਸੀ। ਅਧਿਕਾਰੀ ਨੇ ਕਿਹਾ,''ਰੰਗਲਾਲ ਸਿੰਘਲ ਨੇ ਕਿਹਾ ਕਿ ਉਸ ਨੇ ਸਹੀ ਕੰਮ ਕੀਤਾ ਹੈ। ਅਜੇ ਤੱਕ ਸਾਨੂੰ ਇਹੀ ਪਤਾ ਲੱਗਾ ਹੈ ਕਿ ਬੁੱਧਵਾਰ ਰਾਤ ਪੁੱਤ ਅਤੇ ਪਿਤਾ ਵਿਚਾਲੇ ਤਿੱਖੀ ਬਹਿਸ ਹੋਈ ਸੀ, ਜਿਸ ਕਾਰਨ ਗੌਰਵ ਨੇ ਆਪਣੇ ਪਿਤਾ ਨੂੰ ਥੱਪੜ ਮਾਰ ਦਿੱਤਾ ਸੀ। ਇਸ ਗੱਲ ਤੋਂ ਰੰਗਲਾਲ ਨਾਰਾਜ਼ ਹੋ ਗਿਆ ਅਤੇ ਉਸ ਨੇ ਕੈਂਚੀ ਨਾਲ ਉਸ ਦੀ ਗਰਦਨ 'ਤੇ ਵਾਰ ਕਰ ਦਿੱਤਾ। ਉਨ੍ਹਾਂ ਕਿਹਾ,''ਇਸ ਤੋਂ ਪਹਿਲਾਂ ਕਿ ਗੌਰਵ ਕੁਝ ਸਮਝ ਪਾਉਂਦਾ, ਉਹ ਖੂਨ ਨਾਲ ਲੱਥਪੱਥ ਹੋ ਕੇ ਜ਼ਮੀਨ 'ਤੇ ਡਿੱਗ ਗਿਆ ਅਤੇ ਉਸ ਨੇ ਪਿਤਾ ਨੇ ਉਸ 'ਤੇ ਚਾਕੂ ਨਾਲ ਵਾਰ ਕਰ ਦਿੱਤੇ।'' ਜਾਂਚਕਰਤਾਵਾਂ ਅਨੁਸਾਰ, ਫੋਰੈਂਸਿਕ ਟੀਮ ਨੂੰ ਮੌਕੇ ਤੋਂ ਤਿੰਨ ਵੱਖ-ਵੱਖ ਪੈਰਾਂ ਦੇ ਨਿਸ਼ਾਨ ਮਿਲੇ ਹਨ। ਦੱਖਣ ਦਿੱਲੀ ਦੇ ਪੁਲਸ ਡਿਪਟੀ ਕਮਿਸ਼ਨਰ ਅੰਕਿਤ ਚੌਹਾਨ ਨੇ ਕਿਹਾ,''ਇਸ ਕਤਲ ਦਾ ਕਾਰਨ ਪਿਤਾ ਅਤੇ ਪੁੱਤ ਵਿਚਾਲੇ ਮਤਭੇਦ ਸੀ। ਦੋਸ਼ੀ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਪੁੱਤ ਸਾਰਿਆਂ ਸਾਹਮਣੇ ਉਸ ਦਾ ਅਪਮਾਨ ਕਰਦਾ ਸੀ ਅਤੇ ਉਸ ਲਈ ਗੰਦੀ ਭਾਸ਼ਾ ਦਾ ਇਸਤੇਮਾਲ ਕਰਦਾ ਸੀ।'' ਸੂਤਰਾਂ ਨੇ ਕਿਹਾ ਕਿ ਪਿਤਾ ਅਤੇ ਪੁੱਤ ਵਿਚਾਲੇ ਸੰਬੰਧ ਸੁਧਾਰਨ ਲਈ ਕੁਝ ਦਿਨ ਪਹਿਲਾਂ ਉਨ੍ਹਾਂ ਦੇ ਮੁਹੱਲੇ 'ਚ ਪੰਚਾਇਤ ਹੋਈ ਸੀ ਪਰ ਗੌਰਵ ਨੇ ਉੱਥੇ ਵੀ ਆਪਣੇ ਪਿਤਾ ਦਾ ਅਪਮਾਨ ਕੀਤਾ ਸੀ। ਸੂਤਰਾਂ ਨੇ ਕਿਹਾ,''ਉਨ੍ਹਾਂ ਦੇ ਪਰਿਵਾਰ 'ਚ ਸਿਰਫ਼ ਚਾਰ ਮੈਂਬਰ ਹਨ। ਗੌਰਵ ਵੱਡਾ ਪੁੱਤ ਸੀ ਅਤੇ ਇਕ ਛੋਟਾ ਪੁੱਤ ਵੀ ਹੈ ਜੋ ਜਿਮ 'ਚ ਵੱਡੇ ਭਰਾ ਦੀ ਮਦਦ ਕਰਦਾ ਸੀ।''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕਲਕੱਤਾ ਹਾਈ ਕੋਰਟ ਨੇ ਸ਼ੁਭੇਂਦੂ ਅਧਿਕਾਰੀ ਨੂੰ ਭਲਕੇ ਜਨਤਕ ਮੀਟਿੰਗ ਕਰਨ ਦੀ ਦਿੱਤੀ ਆਗਿਆ
NEXT STORY