ਫਰੀਦਾਬਾਦ– ਹਰਿਆਣਾ ਦੇ ਫਰੀਦਾਬਾਦ ’ਚ ਆਨਰ ਕਿਲਿੰਗ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਪਿਤਾ ਅਤੇ ਚਾਚੇ ’ਤੇ ਇੰਜੀਨੀਅਰਿੰਗ ਕਰ ਰਹੀ ਕੁੜੀ ਦਾ ਗਲ਼ਾ ਘੁੱਟ ਕੇ ਕਤਲ ਕਰਨ ਦਾ ਦੋਸ਼ ਹੈ। ਪੁਲਸ ਨੇ ਲੜਕੀ ਦੇ ਚਾਚੇ ਅਤੇ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਚਾਚਾ ਜੀ. ਆਰ. ਪੀ. ’ਚ ਸਿਪਾਹੀ ਹੈ ਜਦੋਂਕਿ ਪਿਤਾ ਸਬ-ਇੰਸਪੈਕਟਰ ਹੈ। ਦੋਸ਼ੀਆਂ ਨੇ ਆਪਣਾ ਅਪਰਾਧ ਕਬੂਲ ਕਰ ਲਿਆ ਹੈ।
ਇਹ ਵੀ ਪੜ੍ਹੋ : ਇਤਿਹਾਸਕ ਫ਼ੈਸਲਾ : 5 ਸਾਲਾ ਬੱਚੀ ਨਾਲ ਜਬਰ ਜ਼ਿਨਾਹ ਕੇਸ 'ਚ ਦੋਸ਼ੀ ਨੂੰ 26 ਦਿਨਾਂ 'ਚ ਫਾਂਸੀ ਦੀ ਸਜ਼ਾ
ਪੁਲਸ ਨੂੰ ਦਿੱਤੀ ਗਈ ਸ਼ਿਕਾਇਤ 'ਚ ਕੋਮਲ ਦੇ ਪਤੀ ਸਾਗਰ ਨੇ ਦੱਸਿਆ ਕਿ ਉਹ ਅਤੇ ਕੋਮਲ ਕਾਲਜ ਦੇ ਦਿਨਾਂ ਤੋਂ ਹੀ ਇਕ-ਦੂਜੇ ਨੂੰ ਪਸੰਦ ਕਰਦੇ ਸਨ ਅਤੇ ਉਨ੍ਹਾਂ ਨੇ 8 ਫਰਵਰੀ 2021 ਨੂੰ ਹਿੰਦੂ ਰੀਤੀ ਰਿਵਾਜ਼ ਨਾਲ ਵਿਆਹ ਕਰ ਲਿਆ। ਸ਼ਿਕਾਇਤ ਅਨੁਸਾਰ,''ਕੋਮਲ ਨੇ ਜਦੋਂ ਪਰਿਵਾਰ ਨੂੰ ਵਿਾਹ ਬਾਰੇ ਦੱਸਿਆ ਤਾਂ ਉਹ ਬਹੁਤ ਨਾਖੁਸ਼ ਸਨ, ਜਿਸ ਕਾਰਨ ਨਵ-ਵਿਆਹੇ ਜੋੜੇ ਨੂੰ ਕੋਰਟ ਜਾ ਕੇ ਸੁਰੱਖਿਆ ਮੰਗਣੀ ਪਈ ਪਰ ਇਸ ਵਿਚ ਕੋਮਲ ਦੇ ਪਰਿਵਾਰ ਵਾਲਿਆਂ ਨੇ ਭਰੋਸਾ ਦਿੱਤਾ ਕਿ ਹੁਣ ਉਨ੍ਹਾਂ ਨੂੰ ਇਸ ਰਿਸ਼ਤੇ ਤੋਂ ਪਰੇਸ਼ਾਨੀ ਨਹੀਂ ਹੈ ਅਤੇ 19 ਫਰਵਰੀ ਨੂੰ ਉਨ੍ਹਾਂ ਨੇ ਦੋਹਾਂ ਦੀ ਮੁੜ ਸਗਾਈ ਕਰਵਾਈ।''
ਇਹ ਵੀ ਪੜ੍ਹੋ : ਪਤਨੀ ਨੂੰ ਵਿਦਾ ਕਰਨ ਤੋਂ ਇਨਕਾਰ ਕਰਨ 'ਤੇ ਜਵਾਈ ਨੇ ਗੁੱਸੇ 'ਚ ਕਰ ਦਿੱਤਾ ਸੱਸ ਦਾ ਕਤਲ
ਸਾਗਰ ਨੇ ਦੱਸਿਆ,''ਸਗਾਈ ਤੋਂ ਬਾਅਦ ਕੋਮਲ ਦਾ ਪਰਿਵਾਰ ਉਸ ਨੂੰ ਨਾਲ ਲੈ ਗਿਆ। ਇਸ ਵਿਚ 18 ਮਾਰਚ ਨੂੰ ਕੋਮਲ ਦੀ ਇਕ ਸਹੇਲੀ ਨੇ ਮੈਨੂੰ ਫੋਨ ਕਰ ਕੇ ਮੇਰੀ ਪਤਨੀ ਦਾ ਕਤਲ ਕੀਤੇ ਜਾਣ ਅਤੇ ਉਸ ਦਾ ਅੰਤਿਮ ਸੰਸਕਾਰ ਕੀਤੇ ਜਾਣ ਦੀ ਸੂਚਨਾ ਦਿੱਤੀ।'' ਸ਼ਿਕਾਇਤ ਅਨੁਸਾਰ,''ਸਾਗਰ ਆਪਣੇ ਪਰਿਵਾਰ ਨਾਲ ਕੋਮਲ ਦੇ ਜੱਦੀ ਪਿੰਡ ਸਹਿਰੋਲਾ ਪਹੁੰਚਿਆ, ਜਿੱਥੇ ਉਸ ਨੂੰ ਕਿਹਾ ਗਿਆ ਕਿ ਉਸ ਦੀ ਪਤਨੀ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ ਅਤੇ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਉੱਥੇ ਹੀ ਸਾਗਰ ਦੀ ਮਾਂ ਦਾ ਦੋਸ਼ ਹੈ ਕਿ ਕੋਮਲ ਦੇ ਘਰ ਵਾਲਿਆਂ ਨੇ ਪ੍ਰੇਮ ਵਿਆਹ ਤੋਂ ਨਾਰਾਜ਼ ਹੋ ਕੇ ਝੂਠੀ ਸਾਨ ਲਈ ਉਨ੍ਹਾਂ ਦੀ ਨੂੰਹ ਦਾ ਕਤਲ ਕਰ ਦਿੱਤਾ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : ਦਿੱਲੀ ਦੀ ਅਦਾਲਤ ’ਚ ਬੋਲੇ ਸ਼ਸ਼ੀ ਥਰੂਰ- ਸੁਨੰਦਾ ਦੀ ਮੌਤ ਦਾ ਕਾਰਣ ਪਤਾ ਨਹੀਂ ਲੱਗ ਸਕਿਆ, ਮੈਨੂੰ ਕੀਤਾ ਜਾਵੇ ਬਰੀ
ਮਹਾਰਾਸ਼ਟਰ 'ਚ ਫਿਰ ਮਿਲਿਆ ਦਹਿਸ਼ਤ ਦਾ ਸਾਮਾਨ, 25 ਕਿੱਲੋ ਜੈਲੇਟਿਨ ਦੀਆਂ ਛੜਾਂ-200 ਡੈਟੋਨੇਟਰ ਜ਼ਬਤ
NEXT STORY