ਨਵੀਂ ਦਿੱਲੀ— ਦਿੱਲੀ ਸਥਿਤ ਰਾਜਸਥਾਨ ਸਰਕਾਰ ਦਾ ਪ੍ਰਾਪਰਟੀ ਉਦੈਪੁਰ ਹਾਊਸ ਹੁਣ ਰਾਜਸਥਾਨ ਸਰਕਾਰ ਨੂੰ ਮਿਲ ਗਈ ਹੈ। ਸੁਪਰੀਮ ਕੋਰਟ 'ਚ ਬੁੱਧਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ। ਦਰਅਸਲ ਇਸ ਮਾਮਲੇ 'ਚ ਪਿਛਲੇ ਦਿਨੀਂ ਸੁਪਰੀਮ ਕੋਰਟ ਨੇ ਦੋਹਾਂ ਸਰਕਾਰਾਂ ਨੂੰ ਆਪਸੀ ਸਹਿਮਤੀ ਬਣ ਗਈ ਸੀ। ਦਿੱਲੀ ਸਰਕਾਰ ਨੇ ਉਦੈਪੁਰ ਹਾਊਸ ਖਾਲੀ ਕਰ ਰਾਜਸਥਾਨ ਨੂੰ ਸੌਂਪਣ ਦੀ ਸਹਿਮਤੀ ਬਣ ਗਈ ਸੀ। ਇਸ ਮਾਮਲੇ 'ਚ ਦਿੱਲੀ ਸਰਕਾਰ ਤੇ ਰਾਜਸਥਾਨ ਸਰਕਾਰ ਦੇ ਨੁਮਾਇੰਦਿਆਂ ਵਿਚਾਲੇ ਹੋਈ ਬੈਠਕ 'ਚ ਗੱਲਬਾਤ ਹੋਈ ਸੀ।
ਤੁਹਾਨੂੰ ਦੱਸ ਦਈਏ ਕਿ ਰਾਜਧਾਨੀ ਦਿੱਲੀ ਦੇ ਪਾਸ਼ ਇਲਾਕੇ ਸਿਵਿਸ ਲਾਇੰਸ 'ਚ ਸਥਿਤ ਉਦੈਪੁਰ ਹਾਊਸ ਨੂੰ ਲੈ ਕੇ ਦੋਹਾਂ ਸਰਕਾਰਾਂ ਵਿਚਾਲੇ ਦਹਾਕਿਆਂ ਤੋਂ ਵਿਵਾਦ ਚੱਲ ਰਿਹਾ ਸੀ। ਵਿਵਾਦ ਸੁਲਝਾਉਣ ਨੂੰ ਲੈ ਕੇ ਸ਼ੁੱਕਰਵਾਰ ਨੂੰ ਦਿੱਲੀ ਸਕੱਤਰੇਤ 'ਚ ਰਾਜਸਥਾਨ ਦੇ ਮੁੱਖ ਸਕੱਤਰ ਡੀ.ਬੀ. ਗੁੱਪਤਾ ਤੇ ਦਿੱਲੀ ਸਰਕਾਰ ਦੇ ਮੁੱਖ ਸਕੱਤਰ ਸਣੇ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨਾਲ ਅਹਿਮ ਬੈਠਕ ਹੋਈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੀ.ਐੱਸ. ਡੀ.ਬੀ. ਗੁੱਪਤਾ ਨੇ ਕਿਹਾ ਸੀ ਕਿ ਆਜ਼ਾਦੀ ਤੋਂ ਬਾਅਦ ਰਾਜਸਥਾਨ ਨੇ ਉਦੈਪੁਰ ਹਾਊਸ ਦਿੱਲੀ ਸਰਕਾਰ ਨੂੰ ਕਿਰਾਏ 'ਤੇ ਦਿੱਤਾ ਪਰ ਦਿੱਲੀ ਸਰਕਾਰ ਨੇ 1965 ਤੋਂ ਬਾਅਦ ਕਿਰਾਇਆ ਦੇਣਾ ਬੰਦ ਕਰ ਦਿੱਤਾ ਸੀ। ਉਸ ਤੋਂ ਬਾਅਦ ਲਗਾਤਾਰ ਕਾਗਜ਼ੀ ਕਾਰਵਾਈ ਚੱਲਦੀ ਰਹੀ ਪਰ ਕੋਈ ਹੱਲ ਨਹੀਂ ਨਿਕਲਿਆ। ਸੁਪਰੀਮ ਕੋਰਟ ਦੇ ਨਿਰਦੇਸ਼ 'ਤੇ ਦੋਹਾਂ ਸਰਕਾਰਾਂ 'ਚ ਆਪਸੀ ਸਹਿਮਤੀ ਬਣ ਗਈ।
ਕਾਂਗਰਸ ਨੇਤਾ ਡੀ.ਕੇ. ਸ਼ਿਵ ਕੁਮਾਰ 13 ਸਤੰਬਰ ਤਕ ਈ.ਡੀ. ਦੀ ਹਿਰਾਸਤ 'ਚ
NEXT STORY