ਰੇਵਾੜੀ- ਹਰਿਆਣਾ ਦੇ ਰੇਵਾੜੀ ਸ਼ਹਿਰ ਦੇ ਪਾਸ਼ ਇਲਾਕੇ ਸੈਕਟਰ-3 ਵਿਚ ਕੰਪਲੈਕਸ ਕੋਲ ਬਾਈਕ 'ਤੇ ਆਏ ਬਦਮਾਸ਼ਾਂ ਨੇ ਫਾਈਨੈਂਸਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਬਦਮਾਸ਼ਾਂ ਨੇ ਉਸ ਤੋਂ 6 ਲੱਖ ਰੁਪਏ ਲੁੱਟ ਲਏ। ਫਾਈਨੈਂਸਰ ਸੈਕਟਰ-3 'ਚ ਕਲੈਕਸ਼ਨ ਲਈ ਆਇਆ ਸੀ। ਪੁਲਸ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਾਉਣ 'ਚ ਜੁੱਟੀ ਹੋਈ ਹੈ। ਉੱਥੇ ਹੀ ਪੁਲਸ ਨੇ ਕਤਲ, ਲੁੱਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ- ਕੈਨੇਡਾ 'ਚ ਰਹਿ ਰਹੇ ਭਾਰਤੀ ਨਾਗਰਿਕਾਂ ਲਈ ਅਹਿਮ ਖ਼ਬਰ, ਸਰਕਾਰ ਨੇ ਜਾਰੀ ਕੀਤੀ ਐਡਵਾਈਜ਼ਰੀ
ਜਾਣਕਾਰੀ ਮੁਤਾਬਕ ਜ਼ਿਲ੍ਹੇ ਦੇ ਪਿੰਡ ਸੰਗਵਾਰੀ ਵਾਸੀ ਵਿਸ਼ਾਲ ਸ਼ਰਮਾ ਫਾਈਨੈਂਸ ਦਾ ਕੰਮ ਕਰਦਾ ਹੈ। ਸੋਮਵਾਰ ਦੇਰ ਰਾਤ ਉਹ ਬਾਈਕ 'ਤੇ ਸੈਕਟਰ-3 ਤੋਂ ਜਾ ਰਿਹਾ ਸੀ। ਉਸ ਕੋਲ ਬੈਗ ਵਿਚ ਕਰੀਬ 6 ਲੱਖ ਰੁਪਏ ਦੀ ਨਕਦੀ ਸੀ। ਸੈਕਟਰ-3 ਮਾਰਕੀਟ ਦੇ ਪਿੱਛੇ ਗਲੀ ਵਿਚ ਪਹੁੰਚਿਆ ਤਾਂ ਬਾਈਕ 'ਤੇ ਆਏ ਬਦਮਾਸ਼ਾਂ ਨੇ ਉਸ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਹੇਠਾਂ ਡਿੱਗ ਗਿਆ। ਹੇਠਾਂ ਡਿੱਗਦੇ ਹੀ ਬਦਮਾਸ਼ਾਂ ਨੇ ਪਿਸਟਲ ਕੱਢ ਕੇ ਵਿਸ਼ਾਲ 'ਤੇ ਗੋਲੀ ਚਲਾ ਦਿੱਤੀ। ਵਿਸ਼ਾਲ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਇਸ ਮਗਰੋਂ ਬਦਮਾਸ਼ ਉਸ ਤੋਂ ਨਕਦੀ ਨਾਲ ਭਰਿਆ ਬੈਗ ਖੋਹ ਕੇ ਫ਼ਰਾਰ ਹੋ ਗਏ।
ਇਹ ਵੀ ਪੜ੍ਹੋ- ਮਹਿਲਾ ਰਾਖਵਾਂਕਰਨ ਬਿੱਲ 'ਤੇ ਹਰਸਿਮਰਤ ਬਾਦਲ ਦੀ ਤਲਖ਼ ਟਿੱਪਣੀ, ਚੁੱਕੇ ਵੱਡੇ ਸਵਾਲ
ਸੈਕਟਰ-3 ਦੀ ਮਾਰਕੀਟ ਨੇੜੇ ਇਕ ਫਾਈਨੈਂਸਰ ਨੂੰ ਗੋਲੀ ਮਾਰ ਕੇ ਲੁੱਟਣ ਦੀ ਸੂਚਨਾ ਤੋਂ ਬਾਅਦ ਪੁਲਸ ਵਿਭਾਗ ਵਿਚ ਹੜਕੰਪ ਮਚ ਗਿਆ। ਸੂਚਨਾ ਤੋਂ ਬਾਅਦ ਸੈਕਟਰ-3 ਚੌਕੀ ਪੁਲਸ ਦੀਆਂ ਟੀਮਾਂ ਵੀ ਮੌਕੇ ’ਤੇ ਪਹੁੰਚ ਗਈਆਂ। ਜ਼ਖਮੀ ਫਾਈਨੈਂਸਰ ਨੂੰ ਪਹਿਲਾਂ ਟਰੌਮਾ ਸੈਂਟਰ ਲਿਜਾਇਆ ਗਿਆ, ਜਿੱਥੋਂ ਉਸ ਨੂੰ ਉੱਚ ਕੇਂਦਰ ਰੈਫਰ ਕਰ ਦਿੱਤਾ ਗਿਆ। ਬਾਅਦ 'ਚ ਉਸ ਨੂੰ ਸ਼ਹਿਰ ਦੇ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਇੱਥੇ ਵੀ ਉਸ ਦੀ ਹਾਲਤ ਨਾਜ਼ੁਕ ਬਣੀ ਰਹੀ। ਬਾਅਦ 'ਚ ਪਰਿਵਾਰ ਵਾਲੇ ਉਸ ਨੂੰ ਗੁਰੂਗ੍ਰਾਮ ਲੈ ਗਏ। ਇਲਾਜ ਦੌਰਾਨ ਵਿਸ਼ਾਲ ਦੀ ਮੌਤ ਹੋ ਗਈ। ਜਿਸ ਤਰ੍ਹਾਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਉਸ ਤੋਂ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਬਦਮਾਸ਼ਾਂ ਨੂੰ ਪਤਾ ਸੀ ਕਿ ਫਾਇਨੈਂਸਰ ਕੋਲ ਲੱਖਾਂ ਰੁਪਏ ਦੀ ਨਕਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਹਿਲਾ ਰਾਖਵਾਂਕਰਨ ਬਿੱਲ 'ਚ OBC ਕੋਟਾ ਹੋਵੇ ਸ਼ਾਮਲ : ਰਾਹੁਲ ਗਾਂਧੀ
NEXT STORY