ਮੇਂਢਰ/ਜੰਮੂ (ਭਾਸ਼ਾ)- ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਦੇ ਕ੍ਰਿਸ਼ਨਾ ਘਾਟੀ ਸੈਕਟਰ ’ਚ ਕੰਟਰੋਲ ਰੇਖਾ (ਐੱਲ.ਓ.ਸੀ.) ’ਤੇ ਫ਼ੌਜ ਦੇ ਜਵਾਨਾਂ ਨੇ ਇਕ ਪਾਕਿਸਤਾਨੀ ਡਰੋਨ ’ਤੇ ਗੋਲੀਬਾਰੀ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਡਰੋਨ ਸੋਮਵਾਰ ਦੇਰ ਰਾਤ ਕੁਝ ਦੇਰ ਤੱਕ ਭਾਰਤੀ ਖੇਤਰ ’ਚ ਮੰਡਰਾਉਣ ਤੋਂ ਬਾਅਦ ਪਾਕਿਸਤਾਨ ਵਾਪਸ ਚਲਾ ਗਿਆ।
ਉਨ੍ਹਾਂ ਦੱਸਿਆ ਕਿ ਕੰਟਰੋਲ ਰੇਖਾ ’ਤੇ ਤਾਇਨਾਤ ਭਾਰਤੀ ਫੌਜ ਦੇ ਜਵਾਨਾਂ ਨੇ ਰਾਤ ਲੱਗਭਗ 9.15 ਵਜੇ ਇਕ ਪਾਕਿਸਤਾਨੀ ਡਰੋਨ ਨੂੰ 1000 ਮੀਟਰ ਤੋਂ ਵੱਧ ਦੀ ਉਚਾਈ ’ਤੇ ਉੱਡਦਾ ਹੋਇਆ ਵੇਖ ਕੇ ਉਸ ਨੂੰ ਮਾਰ ਡੇਗਣ ਲਈ ਅਗਲੇ 10 ਮਿੰਟ ’ਚ 5 ਗੋਲੀਆਂ ਚਲਾਈਆਂ, ਜਿਸ ਤੋਂ ਬਾਅਦ ਡਰੋਨ ਪਾਕਿਸਤਾਨ ਵੱਲ ਪਰਤ ਗਿਆ। ਜੰਮੂ-ਕਸ਼ਮੀਰ ਪੁਲਸ ਨੇ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਨੂੰ ਸੁੱਟਣ ਲਈ ਸਰਹੱਦ ’ਤੇ ਉਡਾਣ ਭਰਨ ਵਾਲੇ ਡਰੋਨ ਬਾਰੇ ਕੋਈ ਵੀ ਸੂਚਨਾ ਦੇਣ ’ਤੇ 3 ਲੱਖ ਰੁਪਏ ਦਾ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ- ਦੁਬਈ 'ਚ ਕੰਮ ਦਿਵਾਉਣ ਦੇ ਨਾਂ 'ਤੇ ਮਸਕਟ 'ਚ ਵੇਚ'ਤੀ ਮਾਂ-ਧੀ, ਸੰਤ ਸੀਚੇਵਾਲ ਦੇ ਯਤਨਾਂ ਸਦਕਾ ਹੋਈ ਘਰ ਵਾਪਸੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਦੇਸ਼ ਦੀ ਪਹਿਲੀ ਟ੍ਰਾਂਸਜੈਂਡਰ ਥਾਣੇਦਾਰਨੀ ਬਣੀ ਮਾਨਵੀ ਮਧੂ, ਕਿਹਾ- ਹੁਣ ਪਿੰਡ 'ਚ ਵਰਦੀ ਪਾ ਕੇ ਜਾਵਾਂਗੀ
NEXT STORY