ਨੈਸ਼ਨਲ ਡੈਸਕ- ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ (ਆਈ.ਜੀ.ਆਈ.) ਏਅਰਪੋਰਟ 'ਤੇ ਕਸਟਮ ਵਿਭਾਗ ਨੇ ਡਰੱਗ ਦੀ ਤਸਕਰੀ ਦੇ ਦੋਸ਼ 'ਚ ਬ੍ਰਾਜ਼ੀਲ ਦੇ ਇਕ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਦਾ ਨਾਂ ਲੁਕਾਸ ਹੇਨਿਰਕ ਡੀ. ਓਲਿਵੇਰਾ ਬ੍ਰਿਟੋ ਹੈ, ਜੋ ਪੈਰਿਸ ਹੁੰਦੇ ਹੋਏ ਫਲਾਈਟ ਨੰਬਰ AF-214 ਤੋਂ ਦਿੱਲੀ ਆਇਆ ਸੀ। ਕਸਟਮ ਅਧਿਕਾਰੀਆਂ ਅਨੁਸਾਰ, ਜੋਂ ਲੁਕਾਸ ਦੀ ਸੁਰੱਖਿਆ ਜਾਂਚ ਕੀਤੀ ਜਾ ਰਹੀ ਸੀ ਤਾਂ ਉਹ ਸਹੀ ਤਰੀਕੇ ਨਾਲ ਚੱਲ ਨਹੀਂ ਪਾ ਰਿਹਾ ਸੀ ਅਤੇ ਕੁਝ ਸ਼ੱਕੀ ਲੱਗ ਰਿਹਾ ਸੀ। ਸ਼ੱਕ ਹੋਣ 'ਤੇ ਉਸ ਨੂੰ ਹਿਰਾਸਤ 'ਚ ਲੈ ਕੇ ਪੁੱਛ-ਗਿੱਛ ਕੀਤੀ ਗਈ। ਇਸ ਦੌਰਾਨ ਦੋਸ਼ੀ ਨੇ ਦੱਸਿਆ ਕਿ ਉਸ ਨੇ ਨਸ਼ੀਲੇ ਪਦਾਰਥ ਨਾਲ ਭਰੇ ਕਈ ਕੈਪਸੂਲ ਨਿਗਲ ਲਏ ਸਨ।
ਤੁਰੰਤ ਉਸ ਨੂੰ ਸਫਦਰਜੰਗ ਹਸਪਤਾਲ ਭੇਜਿਾ ਗਿਆ, ਜਿੱਥੇ ਡਾਕਟਰਾਂ ਨੇ ਉਸ ਦੇ ਪੇਟ 'ਚੋਂ ਕੁੱਲ 127 ਕੈਪਸੂਲ ਕੱਢੇ। ਇਨ੍ਹਾਂ ਕੈਪਸੂਲ 'ਚ ਭਰ ਕੇ ਲੁਕਾਸ ਨੇ ਕਰੀਬ 1383 ਗ੍ਰਾਮ ਕੋਕੀਨ ਤਸਕਰੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇਸ ਡਰੱਗ ਦੀ ਕੀਮਤ ਲਗਭਗ 21 ਕਰੋੜ ਰੁਪਏ ਦੱਸੀ ਗਈ ਹੈ। ਕਸਟਮ ਵਿਭਾਗ ਨੇ ਇਸ ਮਾਮਲੇ 'ਚ ਐੱਨ.ਡੀ.ਪੀ.ਐੱਸ. (ਨਾਰਕੋਟਿਕਸ ਡਰੱਗ ਐਂਡ ਸਾਈਕੋਟ੍ਰਾਪਿਕ ਸਬਸਟਾਂਸੇਜ) ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਹੁਣ ਦੋਸ਼ੀ ਤੋਂ ਪੁੱਛ-ਗਿੱਛ ਕਰ ਰਹੀ ਹੈ ਤਾਂ ਕਿ ਇਹ ਪਤਾ ਲੱਗ ਸਕੇ ਕਿ ਉਹ ਇਹ ਡਰੱਗ ਕਿੱਥੇ ਅਤੇ ਕਿਸ ਨੂੰ ਦੇਣ ਵਾਲਾ ਸੀ। ਇਸ ਮਾਮਲੇ 'ਚ ਕਸਟਮ ਵਿਭਾਗ ਦੀ ਚੌਕਸੀ ਅਤੇ ਤੇਜ਼ ਕਾਰਵਾਈ ਦੀ ਸ਼ਲਾਘਾ ਕੀਤੀ ਜਾ ਰਹੀ ਹੈ, ਜਿਸ ਨੇ ਅੰਤਰਰਾਸ਼ਟਰੀ ਡਰੱਗ ਤਸਕਰੀ ਨੂੰ ਸਮੇਂ ਰਹਿੰਦੇ ਰੋਕ ਲਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬੋਰਵੈੱਲ 'ਚ ਡਿੱਗੀ ਬੱਚੀ ਨੂੰ ਜਲਦ ਕੱਢਿਆ ਜਾਵੇਗਾ ਬਾਹਰ, ਰੈਸਕਿਊ ਜਾਰੀ
NEXT STORY