ਇੰਦੌਰ— ਲੋਕਾਯੁਕਤ ਪੁਲਸ ਨੇ ਐਤਵਾਰ ਨੂੰ ਇੱਥੇ ਜੰਗਲਾਤ ਵਿਭਾਗ ਦੇ ਅਫ਼ਸਰ ਦੇ ਟਿਕਾਣਿਆਂ 'ਤੇ ਛਾਪੇ ਮਾਰੇ ਅਤੇ ਉਸ ਦੀ 2 ਕਰੋੜ ਰੁਪਏ ਤੋਂ ਵਧ ਮੁੱਲ ਦੀ ਬੇਹਿਸਾਬ ਸੰਪਤੀ ਦਾ ਖੁਲਾਸਾ ਕੀਤਾ। ਲੋਕਾਯੁਕਤ ਪੁਲਸ ਸੁਪਰਡੈਂਟ (ਡੀ.ਐੱਸ.ਪੀ.) ਪ੍ਰਵੀਨ ਸਿੰਘ ਬਘੇਲ ਨੇ ਦੱਸਿਆ ਕਿ ਜੰਗਲਾਤ ਵਿਭਾਗ ਦੇ ਸਬ ਡਵੀਜ਼ਨਲ ਅਧਿਕਾਰੀ (ਐੱਸ.ਡੀ.ਓ.) ਆਰ.ਐੱਨ. ਸਕਸੈਨਾ (61) ਦੇ ਖਿਲਾਫ ਸ਼ਿਕਾਇਤ ਮਿਲੀ ਸੀ ਕਿ ਉਨ੍ਹਾਂ ਨੇ ਭ੍ਰਿਸ਼ਟ ਤਰੀਕਿਆਂ ਨਾਲ ਵੱਡੇ ਪੈਮਾਨੇ 'ਤੇ ਸੰਪਤੀ ਜੋੜ ਰੱਖੀ ਹੈ। ਇਸ ਸ਼ਿਕਾਇਤ 'ਤੇ ਸਕਸੈਨਾ ਅਤੇ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਦੇ ਕੰਪਲੈਕਸਾਂ ਅਤੇ ਕੁਲ 5 ਟਿਕਾਣਿਆਂ 'ਤੇ ਇਕੱਠੇ ਛਾਪੇਮਾਰੀ ਕੀਤੀ ਗਈ। ਉਨ੍ਹਾਂ ਨੇ ਦੱਸਿਆ ਕਿ ਫਿਲਹਾਲ ਸਕਸੈਨਾ ਨਜ਼ਦੀਕੀ ਮਹੂ ਰੇਂਜ 'ਚ ਤਾਇਨਾਤ ਹਨ। ਉਨ੍ਹਾਂ ਨੇ ਸਰਕਾਰੀ ਸੇਵਾ 'ਚ 1995 'ਚ ਭਰਤੀ ਹੋਣ ਤੋਂ ਬਾਅਦ ਆਪਣੀ ਤਨਖਾਹ ਤੋਂ ਕਰੀਬ 60 ਲੱਖ ਰੁਪਏ ਕਮਾਏ ਹਨ ਪਰ ਲੋਕਾਯੁਕਤ ਪੁਲਸ ਨੂੰ ਛਾਪਿਆਂ 'ਚ ਸੁਰਾਗ ਮਿਲੇ ਹਨ ਕਿ ਜੰਗਲਾਤ ਵਿਭਾਗ ਦੇ ਅਫ਼ਸਰ ਅਤੇ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਦੀ ਚੱਲ-ਅਚੱਲ ਸੰਪਤੀ ਦਾ ਕੁੱਲ ਮੁੱਲ 2 ਕਰੋੜ ਰੁਪਏ ਤੋਂ ਵਧ ਹੈ।
ਬਘੇਲ ਨੇ ਦੱਸਿਆ ਕਿ ਛਾਪਿਆਂ 'ਚ ਸਕਸੈਨਾ ਦੇ ਘਰੋਂ 3.54 ਲੱਖ ਰੁਪਏ ਦੀ ਨਕਦੀ ਅਤੇ ਸੋਨੇ-ਚਾਂਦੀ ਦੇ ਗਹਿਣੇ ਬਰਾਮਦ ਕੀਤੇ ਗਏ ਹਨ। ਸਕਸੈਨਾ ਅਤੇ ਉਨ੍ਹਾਂ ਦੇ ਕਰੀਬੀ ਰਿਸ਼ਤੇਦਾਰਾਂ ਦੀ ਅਚੱਲ ਸੰਪਤੀਆਂ 'ਚੋਂ 2 ਪਲਾਟ, ਤਿੰਨ ਹੋਸਟਲ, 2 ਰਿਹਾਇਸ਼ ਭਵਨ ਅਤੇ ਕੁਝ ਖੇਤੀ ਭੂਮੀ ਸ਼ਾਮਲ ਹਨ। ਉਨ੍ਹਾਂ ਨੇ ਦੱਸਿਆ ਕਿ ਲੋਕਾਯੁਕਤ ਪੁਲਸ ਨੂੰ ਜੰਗਲਾਤ ਵਿਭਾਗ ਦੇ ਅਫ਼ਸਰ ਅਤੇ ਉਨ੍ਹਾਂ ਦੇ ਨਜ਼ਦੀਕੀ ਸੰਬੰਧੀਆਂ ਦੇ 13 ਬੈਂਕ ਖਾਤਿਆਂ ਅਤੇ ਇਕ ਲਾਕਰ ਦੀ ਵੀ ਜਾਣਕਾਰੀ ਮਿਲੀ ਹੈ। ਲੋਕਾਯੁਕਤ ਪੁਲਸ ਦੀ ਜਾਂਚ ਜਾਰੀ ਹੋਣ ਕਾਰਨ ਇਨ੍ਹਾਂ ਖਾਤਿਆਂ ਤੋਂ ਲੈਣ-ਦੇਣ 'ਤੇ ਅਸਥਾਈ ਰੋਕ ਲੱੱਗਾ ਦਿੱਤੀ ਗਈ ਹੈ। ਡੀ.ਐੱਸ.ਪੀ. ਨੇ ਦੱਸਿਆ ਕਿ ਲੋਕਾਯੁਕਤ ਪੁਲਸ ਸ਼ਹਿਰ ਦੇ ਸਾਂਵੇਰ ਰੋਡ ਸਥਿਤ ਇਕ ਪਲਾਏਵੁੱਡ ਕਾਰਖਾਨੇ ਅਤੇ ਕੁਝ ਹੋਰ ਸੰਪਤੀਆਂ ਨੂੰ ਲੈ ਕੇ ਜਾਂਚ ਕਰ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਸੰਪਤੀਆਂ ਬਾਰੇ ਸ਼ੱਕ ਹੈ ਕਿ ਇਨ੍ਹਾਂ ਨੂੰ ਸਕਸੈਨਾ ਨੇ ਆਪਣੇ ਕਰੀਬੀ ਲੋਕਾਂ ਦੇ ਨਾਂ ਨਾਲ ਖਰੀਦ ਰੱਖਿਆ ਹੈ ਤਾਂ ਕਿ ਉਹ ਆਪਣੀ ਕਾਲੀ ਕਮਾਈ ਨੂੰ ਕਾਨੂੰਨ ਇੰਫੋਰਸਮੈਂਟ ਏਜੰਸੀਆਂ ਦੀਆਂ ਨਜ਼ਰਾਂ ਤੋਂ ਬਚਾ ਸਕੇ। ਜੰਗਲਾਤ ਵਿਭਾਗ ਦੇ ਅਫ਼ਸਰ ਦੇ ਖਿਲਾਫ ਭ੍ਰਿਸ਼ਟਾਚਾਰ ਵਿਰੋਧੀ ਐਕਟ ਦੇ ਅਧੀਨ ਪੂਰੀ ਜਾਂਚ ਅਤੇ ਉਸ ਦੀ ਬੇਹਿਸਾਬ ਸੰਪਤੀ ਦਾ ਮੁਲਾਂਕਣ ਜਾਰੀ ਹੈ।
'ਕੁਸ਼ਵਾਹਾ' ਵੱਡੀ ਸਿਆਸੀ ਤਾਕਤ ਬਣਨ ਦੀ ਉਮੀਦ 'ਚ ਰਸਤੇ ਬਦਲਣ ਵਾਲਾ ਮੁਸਾਫਰ
NEXT STORY