ਨਵੀਂ ਦਿੱਲੀ— ਲੋਕ ਸਭਾ ਚੋਣਾਂ ਹੁਣ ਜ਼ਿਆਦਾ ਦੂਰ ਨਹੀਂ ਹਨ ਅਤੇ ਦੇਸ਼ ਭਰ ਵਿਚ ਸਿਆਸੀ ਸਮੀਕਰਨ ਬਹੁਤ ਤੇਜ਼ੀ ਨਾਲ ਬਦਲ ਰਹੇ ਹਨ। ਦੁਸ਼ਮਣੀ ਅਤੇ ਦੋਸਤੀ ਦੀ ਨਵੀਂ ਪਰਿਭਾਸ਼ਾ ਬੁਣੀਆਂ ਜਾ ਰਹੀਆਂ ਹਨ। ਅਜਿਹੇ ਵਿਚ ਮੋਦੀ ਸਰਕਾਰ ਵਿਚ ਰਾਜ ਮੰਤਰੀ ਉਪਿੰਦਰ ਕੁਸ਼ਵਾਹਾ ਦਾ ਰਾਸ਼ਟਰੀ ਜਨਤਾਂਤਰਿਕ ਗਠਜੋੜ (ਐਨ. ਡੀ. ਏ.) ਨਾਲ ਨਾਅਤਾ ਤੋੜਨਾ ਇਕ ਵੱਡੀ ਸਿਆਸੀ ਤਾਕਤ ਬਣਨ ਦਾ ਰਸਤਾ ਤਲਾਸ਼ ਕਰਨ ਦੀ ਕੋਸ਼ਿਸ਼ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ। ਬਿਹਾਰ ਦੀ ਰਾਜਨੀਤੀ ਵਿਚ ਸਾਲ 2003 'ਚ ਕੁਸ਼ਵਾਹਾ ਉਸ ਸਮੇਂ ਵੱਡਾ ਨਾਮ ਬਣ ਕੇ ਉਭਰੇ, ਜਦੋਂ ਨਿਤੀਸ਼ ਕੁਮਾਰ ਨੇ ਉਨ੍ਹਾਂ ਨੂੰ ਬਿਹਾਰ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਬਣਾਇਆ।
ਕੁਸ਼ਵਾਹਾ ਨੇ ਵੀ ਨਿਤੀਸ਼ ਪ੍ਰਤੀ ਆਪਣੀ ਆਸਥਾ ਨੂੰ ਪੂਰੀ ਸ਼ਰਧਾ ਨਾਲ ਸਾਬਤ ਕੀਤਾ ਅਤੇ ਪੂਰੇ ਸੂਬੇ ਵਿਚ ਉਨ੍ਹਾਂ ਦੇ ਪੱਖ 'ਚ ਹਵਾ ਬਣਾਈ। ਨਿਤੀਸ਼ ਨਾਲ ਆਪਣੇ ਸਬੰਧਾਂ ਦਾ ਜ਼ਿਕਰ ਕਰਦੇ ਹੋਏ ਕੁਸ਼ਵਾਹਾ ਉਨ੍ਹਾਂ ਚੰਗੇ ਦਿਨਾਂ ਨੂੰ ਯਾਦ ਕਰਦੇ ਹਨ ਤਾਂ ਉਨ੍ਹਾਂ ਮਾੜੇ ਦਿਨਾਂ ਨੂੰ ਵੀ ਭੁੱਲੇ ਨਹੀਂ ਹਨ ਜਦੋਂ 2005 'ਚ ਨਿਤੀਸ਼ ਕੁਮਾਰ ਪਹਿਲੀ ਵਾਰ ਬਿਹਾਰ ਦੇ ਮੁੱਖ ਮੰਤਰੀ ਬਣੇ ਤਾਂ ਉਨ੍ਹਾਂ ਨੇ ਕੁਸ਼ਵਾਹਾ ਦਾ ਬੰਗਲਾ ਖਾਲੀ ਕਰਾਉਣ ਲਈ ਉਨ੍ਹਾਂ ਦੀ ਗੈਰ-ਮੌਜੂਦਗੀ ਵਿਚ ਉਨ੍ਹਾਂ ਦੇ ਘਰ ਦਾ ਸਾਮਾਨ ਤਕ ਬਾਹਰ ਸੁੱਟਵਾ ਦਿੱਤਾ। ਇਹ ਸਿਆਸੀ ਖੇਡ ਵਿਚ ਕੁਸ਼ਵਾਹਾ ਲਈ ਪਹਿਲਾ ਸਬਕ ਸੀ।
ਉਨ੍ਹਾਂ ਨੇ ਉਸੇ ਸਮੇਂ ਸਮਤਾ ਪਾਰਟੀ ਦਾ ਮੋਹ ਛੱਡ ਦਿੱਤਾ ਅਤੇ ਰਾਸ਼ਟਰੀ ਸਮਤਾ ਪਾਰਟੀ ਬਣਾ ਲਈ। ਇੱਥੋਂ ਉਨ੍ਹਾਂ ਨੇ ਆਪਣੀ ਗੁਆਚ ਚੁੱਕੀ ਸਿਆਸੀ ਜ਼ਮੀਨ ਫਿਰ ਤੋਂ ਹਾਸਲ ਕਰਨ ਦੀ ਜੱਦੋ-ਜਹਿਦ ਸ਼ੁਰੂ ਕੀਤੀ। 2009 ਦੀਆਂ ਲੋਕ ਸਭਾ ਚੋਣਾਂ ਵਿਚ ਉਨ੍ਹਾਂ ਨੇ ਬਿਹਾਰ ਦੀਆਂ ਸਾਰੀਆਂ ਸੀਟਾਂ 'ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਅਤੇ ਆਪਣੀ ਚੋਣਾਵੀ ਤਾਕਤ ਦਾ ਸਪੱਸ਼ਟ ਸੰਕੇਤ ਦਿੱਤਾ। ਬਿਹਾਰ ਦੀ ਜਾਤੀ ਸਿਆਸਤ ਦੀ ਜ਼ਮੀਨ 'ਤੇ ਕੁਸ਼ਵਾਹਾ ਦੀਆਂ ਜੜ੍ਹਾਂ ਮਜ਼ਬੂਤ ਹੋਣ ਲੱਗੀਆਂ ਤਾਂ ਉਸ ਦੀ ਆਹਟ ਨਿਤੀਸ਼ ਕੁਮਾਰ ਤਕ ਵੀ ਜਾ ਪਹੁੰਚੀ ਅਤੇ ਉਨ੍ਹਾਂ ਨੇ ਕੁਸ਼ਵਾਹਾ ਦੀ ਇਕ ਜਨਤਕ ਸਭਾ ਵਿਚ ਪਹੁੰਚ ਕੇ ਉਨ੍ਹਾਂ ਨੂੰ ਗਲ ਲਾ ਕੇ ਸਾਰੀਆਂ ਸ਼ਿਕਾਇਤਾਂ ਦੂਰ ਕਰਨ ਦਾ ਭਰੋਸਾ ਦਿੱਤਾ ਅਤੇ ਉਨ੍ਹਾਂ ਨੂੰ ਰਾਜ ਸਭਾ 'ਚ ਭੇਜ ਦਿੱਤਾ।
ਰਾਜ ਸਭਾ ਦੇ ਗਲਿਆਰੇ ਵੀ ਕੁਸ਼ਵਾਹਾ ਦੀ ਸਿਆਸੀ ਇੱਛਾਵਾਂ ਨੂੰ ਸਮੇਟ ਨਹੀਂ ਸਕੇ ਅਤੇ 2013 'ਚ ਕੁਸ਼ਵਾਹਾ ਨੇ ਰਾਜ ਸਭਾ ਤੋਂ ਅਸਤੀਫਾ ਦੇ ਕੇ ਇਕ ਵਾਰ ਫਿਰ ਸਿਫਰ (0) 'ਤੇ ਆ ਖੜ੍ਹੇ ਹੋਏ। ਆਪਣੀ ਜ਼ਿੰਦਗੀ ਵਿਚ ਕਈ ਵੱਡੇ ਦਾਅ ਲਾਉਣ ਵਾਲੇ ਕੁਸ਼ਵਾਹਾ ਨੇ ਰਾਸ਼ਟਰੀ ਲੋਕਸਮਤਾ ਪਾਰਟੀ ਦੇ ਨਾਂ ਤੋਂ ਨਵੀਂ ਪਾਰਟੀ ਬਣਾ ਕੇ ਫਿਰ ਪਾਸਾ ਪਲਟਿਆ ਅਤੇ 2014 'ਚ ਐਨ. ਡੀ. ਏ. ਵਿਚ ਸ਼ਾਮਲ ਹੋਣ ਤੋਂ ਬਾਅਦ ਲੋਕ ਸਭਾ ਚੋਣਾਂ 'ਚ 3 ਸੀਟਾਂ ਜਿੱਤ ਕੇ ਕੇਂਦਰ ਵਿਚ ਮੰਤਰੀ ਬਣ ਗਏ। 2 ਫਰਵਰੀ 1960 ਨੂੰ ਬਿਹਾਰ ਦੇ ਵੈਸ਼ਾਲੀ ਵਿਚ ਇਕ ਮੱਧ ਵਰਗੀ ਹਿੰਦੀ ਖਤਰੀ ਪਰਿਵਾਰ ਵਿਚ ਜਨਮੇ ਕੁਸ਼ਵਾਹਾ ਨੇ ਪਟਨਾ ਦੇ ਸਾਇੰਸ ਕਾਲਜ ਤੋਂ ਗਰੈਜੂਏਸ਼ਨ ਕੀਤੀ ਅਤੇ ਫਿਰ ਮੁਜ਼ੱਫਰਨਗਰ ਦੇ ਬੀ. ਆਰ. ਅੰਬੇਡਕਰ ਬਿਹਾਰ ਯੂਨੀਵਰਸਿਟੀ ਤੋਂ ਰਾਜਨੀਤੀ ਵਿਗਿਆਨ ਵਿਚ ਐੱਮ. ਏ. ਕੀਤੀ। 1985 'ਚ ਉਹ ਸਿਆਸਤ ਵਿਚ ਆਏ।
ਹਨੂੰਮਾਨ ਜੀ ਨੂੰ ਜਾਤ ਨਾਲ ਜੋੜਨ ਲਈ ਭਾਜਪਾ ਮੰਗੇ ਮੁਆਫ਼ੀ : ਦਿਗਵਿਜੇ
NEXT STORY