ਕੋਝੀਕੋਡ (ਕੇਰਲ) - ਕੇਰਲ ਦੇ ਕੋਝੀਕੋਡ ਜ਼ਿਲ੍ਹੇ ਵਿੱਚ ਅਨੁਸੂਚੀਤ ਜਾਤੀ ਦੀ ਇੱਕ ਨਬਾਲਿਗ ਕੁੜੀ ਨੂੰ ਕਥਿਤ ਤੌਰ 'ਤੇ ਨਸ਼ੇ ਦੀ ਦਵਾਈ ਮਿਲ ਕੇ ਜੂਸ ਪਿਲਾ ਕੇ ਚਾਰ ਲੋਕਾਂ ਨੇ ਉਸ ਨਾਲ ਬਲਾਤਕਾਰ ਕੀਤਾ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਬਲਾਤਕਾਰ ਦੇ ਦੋਸ਼ੀਆਂ ਵਿੱਚੋਂ ਇੱਕ ਪੀੜਤਾ ਦਾ ਦੋਸਤ ਹੈ। ਪੁਲਸ ਨੇ ਕਿਹਾ ਕਿ ਚਾਰਾਂ ਨੂੰ ਅੱਜ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਘਟਨਾ ਤਿੰਨ ਅਕਤੂਬਰ ਨੂੰ ਇੱਕ ਸੈਰ ਕਰਨ ਵਾਲੀ ਥਾਂ 'ਤੇ ਹੋਈ ਸੀ। ਪੁਲਸ ਦੇ ਅਨੁਸਾਰ, ਇੱਕ ਦੋਸ਼ੀ 17 ਸਾਲਾ ਪੀੜਤਾ ਦਾ ਦੋਸਤ ਹੈ ਜਿਸ ਨੇ ਉਸ ਨੂੰ ਘੁਮਾਉਣ ਲਈ ਬੁਲਾਇਆ ਸੀ ਅਤੇ ਉਸ ਨੂੰ ਸੈਰ ਕਰਨ ਵਾਲੀ ਥਾਂ 'ਤੇ ਲੈ ਕੇ ਗਿਆ। ਉੱਥੇ ਪੁੱਜਣ ਤੋਂ ਬਾਅਦ ਕੁੜੀ ਦੇ ਦੋਸਤ ਨੇ ਕਥਿਤ ਤੌਰ 'ਤੇ ਉਸ ਨੂੰ ਨਸ਼ੇ ਦੀ ਦਵਾਈ ਮਿਲਾ ਕੇ ਜੂਸ ਪਿਲਾਇਆ ਅਤੇ ਬਾਅਦ ਵਿੱਚ ਚਾਰਾਂ ਨੇ ਉਸ ਨਾਲ ਬਲਾਤਕਾਰ ਕੀਤਾ। ਪੁਲਸ ਨੇ ਕਿਹਾ ਕਿ ਪੀੜਤਾ ਡਰੀ ਹੋਈ ਸੀ ਅਤੇ ਉਸ ਨੇ ਇਸ ਦੇ ਬਾਰੇ ਦੋ ਹਫ਼ਤੇ ਤੱਕ ਕਿਸੇ ਨੂੰ ਕੁੱਝ ਨਹੀਂ ਦੱਸਿਆ। ਬਾਅਦ ਵਿੱਚ ਉਸ ਨੇ ਆਪਣੇ ਪਰਿਵਾਰ ਨੂੰ ਹੱਡਬੀਤੀ ਸੁਣਾਈ ਜਿਨ੍ਹਾਂ ਨੇ ਪੁਲਸ ਵਿੱਚ ਸ਼ਿਕਾਇਤ ਦਰਜ ਕਰਾਈ। ਪੁਲਸ ਨੇ ਕਿਹਾ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਇੱਕ ਮਾਮਲਾ ਦਰਜ ਕੀਤਾ ਗਿਆ ਹੈ। ਵਿਰੋਧੀ ਦਲ ਕਾਂਗਰਸ ਨੇ ਘਟਨਾ 'ਤੇ ਰੋਸ ਜ਼ਾਹਿਰ ਕਰਦੇ ਹੋਏ ਸੱਤਾਧਾਰੀ ਖੱਬੇ ਪੱਖੀ ਜਮਹੂਰੀ ਮੋਰਚੇ 'ਤੇ ਹਮਲਾ ਬੋਲਿਆ ਅਤੇ ਦੋਸ਼ ਲਗਾਇਆ ਹੈ ਕਿ ਸਰਕਾਰ ਔਰਤਾਂ ਦੀ ਸੁਰੱਖਿਆ ਕਰਨ ਵਿੱਚ ਅਸਫਲ ਰਹੀ ਹੈ। ਵਿਧਾਨਸਭਾ ਵਿੱਚ ਨੇਤਾ ਵਿਰੋਧੀ ਧੜਾ ਵੀ. ਡੀ. ਸਤੀਸ਼ਨ ਨੇ ਸਰਕਾਰ ਨੂੰ ਇਸ 'ਤੇ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਜੰਮੂ-ਕਸ਼ਮੀਰ ’ਚ ਸੁਰੱਖਿਆ ਦਸਤਿਆਂ ਨਾਲ ਮੁਕਾਬਲੇ ’ਚ 2 ਅੱਤਵਾਦੀ ਢੇਰ, ਇਕ ਜਵਾਨ ਸ਼ਹੀਦ
NEXT STORY